ਅਬੋਹਰ, 12 ਅਪ੍ਰੈਲ(ਵਿਵੇਕ ਹੂੜੀਆ)-ਬੀ.ਸੀ. ਅਤੇ ਓ.ਬੀ.ਸੀ. ਸਮਾਜ ਵਲੋਂ ਆਪਣੀਆਂ ਹੱਕੀ ਮੰਗਾਂ ਅਤੇ 27 ਪ੍ਰਤੀਸ਼ਤ ਰਿਜ਼ਰਵੇਸ਼ਨ ਨੂੰ ਲਾਗੂ ਕਰਵਾਉਣ ਲਈ ਅੱਜ 13 ਅਪ੍ਰੈਲ ਸੋਮਵਾਰ ਨੂੰ ਫ਼ਾਜ਼ਿਲਕਾ ਵਿਖੇ ਇਕ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ | ਇਸ ਸਬੰਧੀ ਅਬੋਹਰ ਦੀ ਅਨਾਜ ਮੰਡੀ ਸਥਿਤ ਕਿਸਾਨ ਭਵਨ ਵਿਖੇ ਓ.ਬੀ.ਸੀ. ਵੈੱਲਫੇਅਰ ਫ਼ਰੰਟ ਪੰਜਾਬ ਦੇ ਪ੍ਰਧਾਨ ਹਰਜਿੰਦਰ ਹਾਂਡਾ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਹਰਜਿੰਦਰ ਹਾਂਡਾ ਨੇ ਕਿਹਾ ਕਿ ਮੰਡਲ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਅਨੁਸਾਰ ਪੰਜਾਬ ਵਿਚ ਵੀ 27 ਪ੍ਰਤੀਸ਼ਤ ਰਾਖਵੇਂਕਰਨ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਫ਼ਾਜ਼ਿਲਕਾ ਵਿਚ ਰੋਸ ਪ੍ਰਦਰਸ਼ਨ ਕਰਨ ਉਪਰੰਤ ਜ਼ਿਲ੍ਹਾ ਡਿਪਟੀ ਕਮਿਸ਼ਨਰ ਰਾਹੀਂ ਸਰਕਾਰ ਨੂੰ ਇੱਕ ਮੰਗ ਪੱਤਰ ਸੌਂਪਿਆ ਜਾਵੇਗਾ | ਇਸ ਮੌਕੇ ਐਡਵੋਕੇਟ ਦੇਸ ਰਾਜ ਕੰਬੋਜ , ਕੰਬੋਜ ਸਭਾ ਦੇ ਪ੍ਰਧਾਨ ਸ਼ੌਕੀ ਕੰਬੋਜ ਨੇ ਅਫ਼ਸੋਸ ਜਤਾਇਆ ਕਿ ਦੇਸ਼ ਭਰ ਵਿਚ 1992 ਤੋਂ 27 ਪ੍ਰਤੀਸ਼ਤ ਰਿਜ਼ਰਵੇਸ਼ਨ ਲਾਗੂ ਹੈ ਪਰ ਪੰਜਾਬ ਵਿਚ ਅਜੇ ਵੀ ਨੌਕਰੀਆਂ ਵਿਚ ਕੇਵਲ 12 ਅਤੇ ਸਿੱਖਿਆ ਵਿਚ ਮਹਿਜ਼ 10 ਪ੍ਰਤੀਸ਼ਤ ਰਾਖਵੇਂਕਰਨ ਹੀ ਦਿੱਤਾ ਜਾ ਰਿਹਾ ਹੈ | ਮੀਟਿੰਗ ਵਿਚ ਸੁਭਾਸ਼ ਸ਼ਾਕਿਆ, ਗੁਰਮੀਤ ਪਰਜਾਪਤੀ, ਪ੍ਰਦੀਪ ਕੁਮਾਰ, ਜਸਪਾਲ ਸਿੰਘ, ਸੂਰਜ ਭਾਨ, ਮਦਨ ਲਾਲ, ਪਿਰਥੀਰਾਮ ਸੋਖਲ, ਸੁਭਾਸ਼ ਚੰਦਰ, ਰਾਮ ਚੰਦਰ, ਸੇਵਾਮੁਕਤ ਐੱਸ.ਐੱਚ.ਓ.ਹੰਸਰਾਜ ਕੰਬੋਜ, ਭੂਪਰਾਮ, ਮਿਲਖ ਰਾਜ ਕੰਬੋਜ, ਡਾ.ਧੰਨਾ ਸਿੰਘ ਅਤੇ ਮਨਜੀਤ ਸਿੰਘ ਸਮੇਤ ਕਈ ਆਗੂਆਂ ਨੇ ਸ਼ਮੂਲੀਅਤ ਕੀਤੀ ਅਤੇ ਸਮੂਹ ਭਾਈਚਾਰੇ ਨੂੰ ਸੋਮਵਾਰ ਦੇ ਰੋਸ ਮਾਰਚ ਵਿਚ ਵੱਧ-ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ |