12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਆਧਾਰਸ਼ਿਲਾ ਸਕੂਲ ਵਿਖੇ ਮਨਾਇਆ ਗਿਆ ਵਿਸ਼ਵ ਕਲਾ ਦਿਵਸ

Ad Position 21
No active advertisement
ਅਜੀਤ ਡੈਸਕ 17-04-2026
ਅਬੋਹਰ, 16 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਵਿਸ਼ਵ ਕਲਾ ਦਿਵਸ ਦੇ ਮੌਕੇ 'ਤੇ ਆਧਾਰਸ਼ਿਲਾ ਸਕੂਲ ਦੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਨੇ ਰਚਨਾਤਮਿਕਤਾ ਅਤੇ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਵਿਚ ਹਿੱਸਾ ਲਿਆ | ਇਸ ਦੌਰਾਨ ਬੱਚਿਆਂ ਨੇ ਫੇਸ ਪੇਂਟਿੰਗ ਗਤੀਵਿਧੀਆਂ ਰਾਹੀਂ ਰਗਾਂ ਅਤੇ ਕਲਪਨਾ ਸ਼ਕਤੀ ਦੀ ਦੁਨੀਆ ਨੂੰ ਨੇੜਿਓਾ ਦੇਖਿਆ ਅਤੇ ਸੁੰਦਰ ਪੇਪਰ ਕਰਾਫ਼ਟ ਫ਼ੁਲ ਬਣਾ ਕੇ ਆਪਣੀ ਕਲਾਤਮਕ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ | ਪੂਰਾ ਕਲਾਸ-ਰੂਮ ਰੰਗਾਂ ਅਤੇ ਖ਼ੁਸ਼ੀ ਨਾਲ ਭਰਿਆ ਹੋਇਆ ਸੀ | ਬੱਚਿਆਂ ਦੀ ਮਾਸੂਮ ਰਚਨਾਤਮਿਕ ਨੇ ਦਿਨ ਨੂੰ ਹੋਰ ਵੀ ਖ਼ਾਸ ਅਤੇ ਯਾਦਗਾਰੀ ਬਣਾ ਦਿੱਤਾ | ਇਹ ਸਮਾਗਮ ਬੱਚਿਆਂ ਵਿਚ ਕਲਾ ਅਤੇ ਸਵੈ-ਪ੍ਰਗਟਾਵੇ ਵਿਚ ਦਿਲਚਸਪੀ ਨੂੰ ਉਤਸ਼ਾਹਿਤ ਕਰਨ ਲਈ ਇਕ ਸ਼ਲਾਘਾਯੋਗ ਯਤਨ ਸੀ |
Ad Position 22
No active advertisement
ਪਿਛਲੀ ਖ਼ਬਰ ਹਰਦੀਪ ਸਿੰਘ ਸੋਖਲ ਕਾਂਗਰਸ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕਰਕੇ ਖ਼ਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾ
Ad Position 24