12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਪਿੰਡ ਬੁੱਧੋਕਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ

Ad Position 21
No active advertisement
ਅਜੀਤ ਡੈਸਕ 17-04-2026
ਮੰਡੀ ਲਾਧੂਕਾ, 16 ਅਪ੍ਰੈਲ (ਮਨਪ੍ਰੀਤ ਸਿੰਘ ਸੈਣੀ)-ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਵਲੋਂ ਪਿੰਡ ਬੁੱਧੋਕਾ ਵਿਖੇ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ | ਜਿਸ ਵਿਚ ਪਿੰਡ ਚ ਬਣਾਏ ਗਏ ਹੈਲਥ ਸੈਂਟਰ, ਲਾਇਬ੍ਰੇਰੀ, ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਸਾਈਸ ਲੈਬ ਅਤੇ 66 ਕੇ ਵੀ ਬੁੱਧੋ ਕਾ ਸਬ ਸਟੇਸ਼ਨ ਤੋ ਚੱਲਣ ਵਾਲੇ ਨਵੇਂ ਫੀਡਰ ਬੁੱਧੋਕਾ ਸ਼ਹਿਰੀ ਤੇ ਲੱਗੇ ਬਰੇਕਰ ਦਾ ਉਦਘਾਟਨ ਕੀਤਾ ਗਿਆ¢ ਪਹਿਲਾ ਬੁੱਧੋਕਾ ਪਿੰਡ ਦੀ ਸਪਲਾਈ ਬੁੱਧੋਕਾ ਯੂਪੀਐਸ ਫੀਡਰ ਤੋਂ ਚੱਲਦੀ ਸੀ, ਹੁਣ ਬੁੱਧੋਕਾ ਪਿੰਡ ਨੂੰ ਅਰਬਨ ਯੂ.ਪੀ.ਐਸ ਨਾਲ ਜੋੜਿਆ ਗਿਆ ਹੈ¢ ਇਸ ਮੌਕੇ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੇਰੇ ਹਲਕੇ ਦੇ ਕਿਸੇ ਵੀ ਪਿੰਡ ਵਿਚ ਕੋਈ ਵੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਹਲਕੇ ਦੇ ਸਮੂਹ ਪਿੰਡਾਂ ਵਿਚ ਵਿਕਾਸ ਕਰਵਾਇਆ ਜਾਵੇਗਾ¢ ਇਸ ਮੌਕੇ ਪਿੰਡ ਦੇ ਸਰਪੰਚ ਵਰਿੰਦਰ ਸਿੰਘ ਵਿੰਦੂ, ਵਾਈਸ ਚੇਅਰਮੈਨ ਨਵਨੀਤ ਕੰਬੋਜ, ਸੋਨੂੰ ਕੰਬੋਜ ਸਰਪੰਚ ਲੱਖੋਵਾਲੀ, ਲਾਡੀ ਪੀਏ, ਹਨੀ ਪੀਏ, ਜੇਈ ਗੁਰਪ੍ਰੀਤ ਕੰਬੋਜ, ਸੈਕਟਰੀ ਗੁਰਮੀਤ ਕਾਠਪਾਲ, ਮੰਨੂ ਸਰਪੰਚ ਰੰਗੀਲਾ,ਹਰਵਿੰਦਰ ਸਿੰਘ ਸਰਪੰਚ, ਰੰਗਾ ਰਾਮ ਸਰਪੰਚ, ਅਮੋਲਕ ਸਿੰਘ ਸਰਪੰਚ, ਨਸੀਬ ਸਿੰਘ ਕਾਠਗ੍ਰੜ, ਦਾਰਾ ਸਿੰਘ, ਪ੍ਰੀਤਮ ਸਿੰਘ, ਅਜੈਬ ਸਿੰਘ, ਟੋਨੀ ਕੰਬੋਜ, ਐੱਸ, ਡੀ, ਓ ਚਰਨਜੀਤ ਸਿੰਘ, ਜੇਈ ਕੁਲਦੀਪ ਸਿੰਘ, ਲਾਈਨਮੈਨ ਬਾਲ ਕਿ੍ਸ਼ਨ, ਬਲਜਿੰਦਰ ਸਿੰਘ, ਗੁਲਸ਼ਨ ਕੁਮਾਰ, ਗੁਰਤੇਜ ਸਿੰਘ, ਜੋਬਨਪ੍ਰੀਤ ਸਿੰਘ ਰੰਗੀਲਾ ਅਤੇ ਪਿੰਡ ਦੇ ਸਮੂਹ ਵਾਸੀ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਕ੍ਰਾਂਤੀ ਤਹਿਤ ਦੁਤਾਰਾਂਵਾਲੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਹਲਕਾ ਵਿਧਾਇਕ ਨੇ ਕੀਤਾ ਸਾਇੰਸ ਲੈਬ ਦਾ ਉਦਘਾਟਨ ਅਗਲੀ ਖ਼ਬਰ ਬਲਦੇਵ ਸਿੰਘ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਉਪ ਪ੍ਰਧਾਨ ਨਿਯੁਕਤ
Ad Position 24