11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਵੱਡੇ ਵੱਡੇ ਖੱਡਿਆਂ ਕਾਰਨ ਗੁਰੂਹਰਸਹਾਏ, ਕੋਹਰ ਸਿੰਘ ਵਾਲਾ ਵਾਲਾ ਲਿੰਕ ਸੜਕ ਦੀ ਹਾਲਤ ਖਸਤਾ

Ad Position 21
No active advertisement
ਅਜੀਤ ਡੈਸਕ 17-04-2026
ਗੁਰੂਹਰਸਹਾਏ, 16 ਅਪ੍ਰੈਲ (ਹਰਚਰਨ ਸਿੰਘ ਸੰਧੂ)-ਪਿੰਡ ਕੋਹਰ ਸਿੰਘ ਵਾਲਾ ਤੋਂ ਗੁਰੂਹਰਸਹਾਏ ਨੂੰ ਜਾਣ ਵਾਲੀ ਲਿੰਕ ਸੜਕ ਦਾ ਬੁਰਾ ਹਾਲ ਹੋਇਆ ਪਿਆ ਹੈ | ਲੰਮੇ ਸਮੇਂ ਤੋਂ ਸੜਕ ਦੀ ਮੁਰੰਮਤ ਤਕ ਨਹੀਂ ਹੋਈ, ਹੁਣ ਇਸ ਸੜਕ ਦਾ ਹਾਲ ਇਹ ਹੈ ਕਿ ਸੜਕ ਦੇ ਕਿਨਾਰੇ ਬੁਰੀ ਤਰ੍ਹਾਂ ਟੁੱਟ ਚੁੱਕੇ ਹਨ ਥਾਂ-ਥਾਂ 'ਤੇ ਵੱਡੇ ਵੱਡੇ ਟੋਏ ਪੈ ਚੁੱਕੇ ਹਨ | ਰਾਹਗੀਰਾਂ ਨੂੰ ਆਉਣ ਜਾਣ ਲਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਸੜਕ ਪਹਿਲਾਂ ਹੀ ਲਿੰਕ ਸੜਕ ਹੈ ਅਤੇ ਇਸ 'ਤੇ ਕੋਈ 25,30 ਪਿੰਡਾਂ ਤੋਂ ਵਧੇਰੇ ਲੋਕਾਂ ਦਾ ਆਉਣਾ ਜਾਣਾ ਬਣਿਆ ਰਹਿੰਦਾ ਹੈ ਵੱਡੀ ਗਿਣਤੀ 'ਚ ਵਹੀਕਲ ਲੰਘਦੇ ਹਨ | ਸੜਕ ਦੇ ਮੌਜੂਦਾ ਹਲਾਤਾਂ ਵਿਚ ਇਸ ਸੜਕ 'ਤੇ ਯਾਤਰਾ ਕਰਨੀ ਖ਼ਤਰਨਾਕ ਬਣ ਚੁੱਕਿਆ ਹੈ | ਫੋਕਲ ਪੁਆਇੰਟ ਕੋਹਰ ਸਿੰਘ ਵਾਲਾ,ਚੱਕ ਟਾਹਲੀਵਾਲਾ, ਝੋਕ ਮੋਹੜੇ ਆਦਿ ਖ਼ਰੀਦ ਕੇਂਦਰਾਂ ਤੋਂ ਟਰੱਕਾਂ ਰਾਹੀਂ ਇਸ ਸੜਕ ਰਾਹੀਂ ਫਸਲਾਂ ਦੀ ਢੋਆ ਢੁਆਈ ਕੀਤੀ ਜਾਂਦੀ ਹੈ ਅਤੇ ਸੜਕ ਛੋਟੀ ਹੋਣ ਕਰਕੇ ਕਈ ਵਾਰ ਹਾਦਸੇ ਵਾਪਰ ਜਾਂਦੇ ਹਨ | ਜਿੱਥੇ ਸੜਕ ਨੂੰ ਚੌੜਾ ਕਰਨ ਦੀ ਲੋੜ ਹੈ | ਉੱਥੇ ਤੁਰੰਤ ਇਸ ਦੀ ਮੁਰੰਮਤ ਕਰਵਾਉਣ ਦੀ ਲੋੜ ਹੈ | ਸੜਕ ਦੀ ਦੇਖ ਰੇਖ ਲੋਕ ਨਿਰਮਾਣ ਵਿਭਾਗ ਦੇ ਅਧੀਨ ਹੈ ਪਰ ਵਿਭਾਗ ਨੇ ਇਸ ਪਾਸੇ ਧਿਆਨ ਦੇਣ ਦੀ ਬਜਾਏ, ਹਮੇਸ਼ਾ ਲਾਪਰਵਾਹੀ ਸਮਝੀ ਹੈ | ਸਥਾਨਕ ਲੋਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਇਸ ਸੜਕ ਦੀ ਖ਼ਸਤਾ ਹਾਲਤ ਨੂੰ ਵੇਖਦਿਆਂ ਹੋਇਆਂ ਤੁਰੰਤ ਮੁਰੰਮਤ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਵਿਸਾਖੀ ਨੂੰ ਸਮਰਪਿਤ ਕਰਵਾਏ ਸਮਾਗਮ ਅਗਲੀ ਖ਼ਬਰ ਸੁਖਪਾਲ ਸਿੰਘ ਨੰਨੂ ਵਲੋਂ ਫ਼ਿਰੋਜ਼ਪੁਰ ਦੀਆਂ ਮੰਡੀਆਂ ਦਾ ਦੌਰਾ-ਕਣਕ ਦੀ ਖ਼ਰੀਦ ਨਾ ਹੋਣ ਤੇ ਸਰਕਾਰ 'ਤੇ ਸਾਧਿਆ ਨਿਸ਼ਾਨ...
Ad Position 24