11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਨੇਪਾਲ ਦੇ ਗੋਰਖਾ ਜ਼ਿਲ੍ਹੇ ਵਿਚ ਬੂਢੀ ਗੰਡਕੀ ਨਦੀ ’ਚ ਅਚਾਨਕ ਹੜ੍ਹ, ਕਈ ਘਰ ਰੁੜ੍ਹੇ; ਜ਼ਮੀਨ ਖਿਸਕਣ ਦਾ ਖ਼ਦਸ਼ਾ

ਨੇਪਾਲ (ਗੋਰਖਾ), 11 ਅਕਤੂਬਰ- ਨੇਪਾਲ ਦੇ ਗੋਰਖਾ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਬੂਢੀ ਗੰਡਕੀ ਨਦੀ ਵਿਚ...

Ad Position 21
No active advertisement
ਅਜੀਤ ਡੈਸਕ 11-10-2026

ਨੇਪਾਲ (ਗੋਰਖਾ), 11 ਅਕਤੂਬਰ- ਨੇਪਾਲ ਦੇ ਗੋਰਖਾ ਜ਼ਿਲ੍ਹੇ ਵਿਚ ਐਤਵਾਰ ਸਵੇਰੇ ਬੂਢੀ ਗੰਡਕੀ ਨਦੀ ਵਿਚ ਅਚਾਨਕ ਆਏ ਹੜ੍ਹ ਨੇ ਕਈ ਇਲਾਕਿਆਂ ਵਿਚ ਤਬਾਹੀ ਮਚਾ ਦਿੱਤੀ। ਨਦੀ ਦੇ ਪਾਣੀ ਦਾ ਪੱਧਰ ਤੇਜ਼ੀ ਨਾਲ ਵਧਣ ਕਾਰਨ ਕੰਢੇ ’ਤੇ ਸਥਿਤ ਪੰਜ ਤੋਂ ਸੱਤ ਘਰ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ। ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਨਦੀ ਦੇ ਨੇੜਲੇ ਇਲਾਕਿਆਂ ਵਿਚ ਰਹਿਣ ਵਾਲੇ ਲੋਕਾਂ ਨੂੰ ਚੌਕਸ ਰਹਿਣ ਅਤੇ ਤੁਰੰਤ ਸੁਰੱਖਿਅਤ ਤੇ ਉੱਚੀਆਂ ਥਾਵਾਂ ’ਤੇ ਜਾਣ ਦੀ ਅਪੀਲ ਕੀਤੀ ਹੈ। ਮੁੱਢਲੀਆਂ ਰਿਪੋਰਟਾਂ ਅਨੁਸਾਰ, ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਪੁਸ਼ਟੀ ਨਹੀਂ ਹੋਈ।

ਨੇਪਾਲ ਦੀ ਰਾਸ਼ਟਰੀ ਆਫ਼ਤ ਜੋਖਮ ਘਟਾਓ ਅਤੇ ਪ੍ਰਬੰਧਨ ਅਥਾਰਟੀ (NDRRMA) ਦੇ ਹੜ੍ਹ ਪੂਰਵ ਅਨੁਮਾਨ ਵਿਭਾਗ ਨੇ ਐਤਵਾਰ ਸਵੇਰੇ ਐਮਰਜੈਂਸੀ ਅਲਰਟ ਜਾਰੀ ਕੀਤਾ। ਅਥਾਰਟੀ ਵਲੋਂ ਭੇਜੇ ਗਏ ਐੱਸ.ਐੱਮ.ਐੱਸ. ਸੰਦੇਸ਼ ਅਨੁਸਾਰ, ਸਵੇਰੇ 6:40 ਵਜੇ ਚੁਮਨੁਬਰੀ ਗ੍ਰਾਮੀਣ ਨਗਰਪਾਲਿਕਾ ਦੇ ਵਾਰਡ ਨੰਬਰ 6 ਤੋਂ ਬੂਢੀ ਗੰਡਕੀ ਨਦੀ ਵਿਚ ਵੱਡੇ ਹੜ੍ਹ ਦਾ ਖ਼ਤਰਾ ਪੈਦਾ ਹੋਣ ਦੀ ਚਿਤਾਵਨੀ ਦਿੱਤੀ ਗਈ। ਲੋਕਾਂ ਨੂੰ ਹਦਾਇਤ ਕੀਤੀ ਗਈ ਕਿ ਹੜ੍ਹ ਦਾ ਪਾਣੀ ਘਟਣ ਤੱਕ ਤ੍ਰਿਸ਼ੂਲੀ ਦੋਭਾਨ ਤੱਕ ਨਦੀ ਦੇ ਨੇੜੇ ਨਾ ਜਾਣ ਅਤੇ ਸੁਰੱਖਿਅਤ ਉੱਚੀਆਂ ਥਾਵਾਂ ’ਤੇ ਰਹਿਣ।

ਜ਼ਮੀਨ ਖਿਸਕਣ ਕਾਰਨ ਨਦੀ ਦਾ ਵਹਾਅ ਰੁਕਣ ਦਾ ਖ਼ਦਸ਼ਾ

ਗੋਰਖਾ ਦੇ ਮੁੱਖ ਜ਼ਿਲ੍ਹਾ ਅਧਿਕਾਰੀ ਧਰਮੇਂਦਰ ਕੁਮਾਰ ਮਿਸ਼ਰਾ ਨੇ ਦੱਸਿਆ ਕਿ ਮੁੱਢਲੀਆਂ ਜਾਣਕਾਰੀਆਂ ਮੁਤਾਬਕ ਚੁਮਨੁਬਰੀ ਗ੍ਰਾਮੀਣ ਨਗਰਪਾਲਿਕਾ ਦੇ ਸਿਉਰੀਬਾਸ ਤੋਂ ਉੱਪਰਲੇ ਪਹਾੜੀ ਖੇਤਰ ਵਿਚ ਵੱਡੇ ਪੱਧਰ ’ਤੇ ਜ਼ਮੀਨ ਖਿਸਕਣ ਦੀ ਘਟਨਾ ਵਾਪਰੀ ਹੈ। ਇਸ ਕਾਰਨ ਨਦੀ ਦਾ ਵਹਾਅ ਰੁਕਣ ਅਤੇ ਬਾਅਦ ਵਿਚ ਇਕੱਠਾ ਹੋਇਆ ਪਾਣੀ ਅਚਾਨਕ ਤੇਜ਼ੀ ਨਾਲ ਵਹਿਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਹਾਲਾਂਕਿ, ਹੜ੍ਹ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਫਿਲਹਾਲ ਪ੍ਰਸ਼ਾਸਨ ਵਲੋਂ ਪ੍ਰਭਾਵਿਤ ਇਲਾਕਿਆਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ। ਲੋਕਾਂ ਨੂੰ ਨਦੀ ਦੇ ਕੰਢਿਆਂ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਗਈ ਹੈ। ਜ਼ਮੀਨ ਖਿਸਕਣ ਅਤੇ ਅਚਾਨਕ ਹੜ੍ਹ ਆਉਣ ਦੇ ਕਾਰਨਾਂ ਬਾਰੇ ਅੰਤਿਮ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋ ਸਕੇਗੀ।

Ad Position 22
No active advertisement
ਪਿਛਲੀ ਖ਼ਬਰ ਫਾਜ਼ਿਲਕਾ ਦੀ ਦਾਣਾ ਮੰਡੀ ਵਿਚ ਭਰਿਆ ਪਾਣੀ, ਨੁਕਸਾਨੇ ਝੋਨੇ ਦਾ ਹਾਲ ਜਾਨਣ ਕਿਸ਼ਤੀਆਂ ਰਾਹੀਂ ਮੰਡੀ ਪਹੁੰਚੇ ਕਿਸਾਨ ਆਗੂ ਅਗਲੀ ਖ਼ਬਰ ਵਿਧਾਇਕਾ ਨਰਿੰਦਰ ਕੌਰ ਭਰਾਜ ਵਲੋਂ ਸੰਗਰੂਰ ਵਿਖੇ ਕਰੀਬ 7.66 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਦ...
Ad Position 24