ਬਿੰਨੀ ਖ਼ਾਲਸਾ ਨੇ ਵਿਸਾਖੀ ਮੌਕੇ ਪ੍ਰਾਚੀਨ ਸ਼ਿਵ ਮੰਦਰ ਦੀ ਉਸਾਰੀ ਲਈ ਦਿੱਤਾ ਸਹਿਯੋਗ
ਅਜੀਤ ਡੈਸਕ
17-04-2026
ਅਬੋਹਰ, 15 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਯੂਥ ਵਿੰਗ ਦੇ ਕੌਮੀ ਜਰਨਲ ਸਕੱਤਰ ਵਰਿੰਦਰ ਸਿੰਘ ਬਿੰਨੀ ਖ਼ਾਲਸਾ ਨੇ ਵਿਸਾਖੀ ਦੇ ਮੌਕੇ ਅਬੋਹਰ ਸ਼ਹਿਰ ਦੇ ਪ੍ਰਾਚੀਨ ਸ਼ਿਵ ਮੰਦਰ ਦੀ ਉਸਾਰੀ ਦੇ ਲਈ ਸਹਿਯੋਗ ਦਿੱਤਾ ਹੈ | ਇਸ ਦੌਰਾਨ ਬਿੰਨੀ ਖ਼ਾਲਸਾ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਹਰ ਧਰਮ ਦਾ ਬਰਾਬਰ ਸਤਿਕਾਰ ਕਰਦਾ ਹੈ ਅਤੇ ਉਨ੍ਹਾਂ ਦੇ ਲਈ ਇਨਸਾਨੀਅਤ ਪ੍ਰਮੁੱਖ ਹੈ | ਜਿਸ ਤਹਿਤ ਜ਼ਰੂਰਤਮੰਦਾਂ ਦੀ ਮਦਦ ਕਰਨਾ ਵੀ ਪਾਰਟੀ ਵਿਚਾਰਧਾਰਾ ਵਿਚ ਸ਼ਾਮਲ ਹੈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਵਲੋਂ 2027 ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਗਈਆਂ ਹਨ | ਜਿਸ ਤਹਿਤ ਅਬੋਹਰ ਹਲਕੇ ਤੋਂ ਇਲਾਵਾ ਪੰਜਾਬ ਦੇ ਸਮੂਹ ਹਲਕਿਆਂ ਵਿਚ ਯੂਥ ਵਿੰਗ ਨੂੰ ਲਾਮਬੰਧ ਕਰਦੇ ਹੋਏ ਚੋਣਾਂ ਲਈ ਕਾਰਜਸ਼ੀਲ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਇਸ ਵਾਰ 2027 ਵਿਧਾਨ ਸਭਾ ਚੋਣਾਂ ਵਿਚ ਨੌਜਵਾਨ ਉਮੀਦਵਾਰਾਂ ਨੂੰ ਵੱਡੇ ਪੱਧਰ 'ਤੇ ਟਿਕਟਾਂ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਜਾਵੇਗਾ ਤਾਂ ਜੋ ਰਾਜਨੀਤੀ ਵਿਚ ਨੌਜਵਾਨਾਂ ਦੀ ਭਾਗੀਦਾਰੀ ਨਾਲ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿਚ ਵੱਡਾ ਫੇਰਬਦਲ ਲਿਆਂਦਾ ਜਾ ਸਕੇ |