11-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ

Ad Position 21
No active advertisement
ਅਜੀਤ ਡੈਸਕ 17-04-2026
ਗੁਰਦਾਸਪੁਰ, 16 ਅਪ੍ਰੈਲ (ਚੱਕਰਾਜਾ)- ਸੀ.ਬੀ.ਐਸ.ਈ ਵਲੋਂ ਐਲਾਨੇ 10ਵੀਂ ਜਮਾਤ ਦੇ ਨਤੀਜੇ 'ਚੋਂ ਸ੍ਰੀ ਨੰਗਲੀ ਅਕੈਡਮਿਕ ਪਬਲਿਕ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ ਹੈ | ਸਕੂਲ ਦੀ ਵਿਦਿਆਰਥਣ ਮੰਨਤ ਖੁੱਲਰ ਨੇ 99.4 ਫ਼ੀਸਦੀ ਅੰਕ ਪ੍ਰਾਪਤ ਕਰਕੇ ਦੇਸ਼ ਵਿਚੋਂ ਚੌਥਾ ਸਥਾਨ ਤੇ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਇਸ ਮੌਕੇ ਸਕੂਲ ਦੇ ਚੇਅਰਮੈਨ ਡਾ: ਮੋਹਿਤ ਮਹਾਜਨ ਨੇ ਦੱਸਿਆ ਕਿ ਮੰਨਤ ਖੁੱਲਰ ਤੋਂ ਇਲਾਵਾ ਟਿਊਲਿਪ ਮਹਾਜਨ ਨੇ 98.7 ਫ਼ੀਸਦੀ ਤੇ ਵੈਨਿਆ ਨੇ 96.7 ਫ਼ੀਸਦੀ ਹਾਸਲ ਕੀਤੇ ਹਨ | ਉਨ੍ਹਾਂ ਕਿਹਾ ਕਿ ਸਕੂਲ ਲਈ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ 21 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਵਧੇਰੇ ਅੰਕ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ | ਜਦੋਂ ਕਿ ਕਮਲਦੀਪ ਨੇ 95.6 ਫ਼ੀਸਦੀ, ਚਾਹਤ ਅਗਰਵਾਲ ਤੇ ਰਚਿਤਾ ਗੁਪਤਾ ਨੇ 95.2 ਫ਼ੀਸਦੀ, ਨਿਸ਼ਠੀ ਭਗਤ ਨੇ 95 ਫ਼ੀਸਦੀ, ਗੁਰਵੀਨ ਤੇ ਜਸ਼ਨ ਨੇ 94.2 ਫ਼ੀਸਦੀ, ਸੇਜਲ ਨੇ 94 ਫ਼ੀਸਦੀ, ਹਰਸ਼ਪ੍ਰੀਤ ਨੇ 93.4 ਫ਼ੀਸਦੀ, ਦੀਯਾ ਨੇ 93.2 ਫ਼ੀਸਦੀ, ਅਨਯਾ ਤੇ ਮਹਿਕਦੀਪ ਨੇ 92.8 ਫ਼ੀਸਦੀ, ਦਿ੍ਸ਼ਟੀ ਸ਼ਰਮਾ ਨੇ 92.6 ਫ਼ੀਸਦੀ, ਅਸ਼ਮਿਨ ਨੇ 91.4 ਫ਼ੀਸਦੀ, ਆਰਿਆਨ ਨੇ 91.2 ਫ਼ੀਸਦੀ, ਗੁਰਵੀਨ ਨੇ 90.6 ਫ਼ੀਸਦੀ, ਅਰਸ਼ਪ੍ਰੀਤ ਸਿੰਘ ਨੇ 90.2 ਫ਼ੀਸਦੀ ਤੇ ਉਪਾਸਨਾ ਨੇ 90 ਫ਼ੀਸਦੀ ਅੰਕ ਪ੍ਰਾਪਤ ਕੀਤੇ ਹਨ | ਡਾ: ਮੋਹਿਤ ਮਹਾਜਨ ਤੇ ਡਾਇਰੈਕਟਰ ਰਾਘਵ ਮਹਾਜਨ ਨੇ ਇਸ ਸ਼ਾਨਦਾਰ ਨਤੀਜੇ ਦਾ ਸਿਹਰਾ ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੀ ਮਿਹਨਤ ਨੰੂ ਦਿੱਤਾ | ਉਨ੍ਹਾਂ ਕਿਹਾ ਕਿ ਅਧਿਆਪਕਾਂ ਵਲੋਂ ਪ੍ਰਦਾਨ ਕੀਤੀ ਜਾਂਦੀ ਉੱਚ ਪੱਧਰੀ ਸਿੱਖਿਆ ਤੇ ਸਹੀ ਮਾਰਗ ਦਰਸ਼ਨ ਸਦਕਾ ਹੀ ਵਿਦਿਆਰਥੀਆਂ ਨੇ ਜ਼ਿਲ੍ਹਾ ਦੇ ਨਾਂਅ ਪੂਰੇ ਭਾਰਤ ਵਿਚ ਰੌਸ਼ਨ ਕੀਤਾ ਹੈ | ਉਨ੍ਹਾਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੰੂ ਵਧਾਈ ਦਿੰਦੇ ਹੋਏ ਮੂੰਹ ਮਿੱਠਾ ਕਰਵਾਇਆ |
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਦੀ ਡਿਫਾਲਟਰਾਂ ਖ਼ਿਲਾਫ਼ ਕਾਰਵਾਈ, 10 ਕੁਨੈਕਸ਼ਨ ਕੱਟੇ ਅਗਲੀ ਖ਼ਬਰ ਬਿੰਨੀ ਖ਼ਾਲਸਾ ਨੇ ਵਿਸਾਖੀ ਮੌਕੇ ਪ੍ਰਾਚੀਨ ਸ਼ਿਵ ਮੰਦਰ ਦੀ ਉਸਾਰੀ ਲਈ ਦਿੱਤਾ ਸਹਿਯੋਗ
Ad Position 24