14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਰੇਡੀਐਂਟ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਸੀ.ਬੀ.ਐਸ.ਈ. ਨਤੀਜਿਆਂ 'ਚ ਗੱਡੇ ਸਫਲਤਾ ਦੇ ਝੰਡੇ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੰਡੀ ਅਰਨੀਵਾਲਾ,17 ਅਪ੍ਰੈਲ (ਨਿਸ਼ਾਨ ਸਿੰਘ ਮੋਹਲ਼ਾ)-ਸਿੱਖਿਆ ਦੇ ਖੇਤਰ ਵਿਚ ਨਿੱਤ ਨਵੀਆਂ ਬੁਲੰਦੀਆਂ ਨੂੰ ਛੂਹਣ ਵਾਲੀ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾ ਰੇਡੀਐਂਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮਾਹੂਆਣਾ ਬੋਦਲਾ ਦੇ ਹੋਣਹਾਰ ਵਿਦਿਆਰਥੀਆਂ ਨੇ ਬਲਾਕ ਪੱਧਰੀ ਮੁਕਾਬਲਿਆਂ ਅਤੇ ਅਕਾਦਮਿਕ ਨਤੀਜਿਆਂ ਵਿਚ ਇਕ ਵਾਰ ਫਿਰ ਤੋਂ ਇਤਿਹਾਸਕ ਜਿੱਤ ਦਰਜ ਕਰਦਿਆਂ ਸਕੂਲ, ਮਾਪਿਆਂ ਅਤੇ ਪੂਰੇ ਖੇਤਰ ਦਾ ਨਾਂ ਸੁਨਹਿਰੀ ਅੱਖਰਾਂ ਵਿਚ ਲਿਖ ਦਿੱਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਦਾ ਵੇਰਵਾ ਸਾਂਝਾ ਕਰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਆਪਣੀ ਅਦਭੁਤ ਕਾਬਲੀਅਤ ਦਾ ਪ੍ਰਦਰਸ਼ਨ ਕਰਦੇ ਹੋਏ 98.4 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪਹਿਲੀ ਸਥਾਨ ਹਾਸਿਲ ਕੀਤਾ ਹੈ, ਜਦਕਿ ਦੂਜੇ ਸਥਾਨ'ਤੇ ਦੋ ਵਿਦਿਆਰਥੀਆਂ ਜਸਪ੍ਰੀਤ ਕੌਰ ਅਤੇ ਗਗਨਦੀਪ ਕੌਰ ਨੇ 97.4 ਪ੍ਰਤੀਸ਼ਤ ਅੰਕਾਂ ਨਾਲ ਸਾਂਝੇ ਤੌਰ 'ਤੇ ਕਬਜ਼ਾ ਕੀਤਾ ਅਤੇ ਤੀਜੇ ਸਥਾਨ ਤੇ ਦੀਕਸ਼ਾ ਨੇ 93 ਪ੍ਰਤੀਸ਼ਤ ਅੰਕ ਲੈ ਕੇ ਸਕੂਲ ਦੀ ਮੈਰਿਟ ਵਿਚ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ | ਸਕੂਲ ਦਾ ਨਤੀਜਾ 100 ਫ਼ੀਸਦੀ ਰਿਹਾ ਹੈ ਅਤੇ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ, ਜਿਨ੍ਹਾਂ ਵਿਚ ਕੋਮਲਪ੍ਰੀਤ ਕੌਰ ਨੇ 98.4 ਪ੍ਰਤੀਸ਼ਤ, ਜਸਪ੍ਰੀਤ ਕੌਰ ਨੇ 97.4 ਪ੍ਰਤੀਸ਼ਤ, ਗਗਨਦੀਪ ਕੌਰ ਨੇ 97.4 ਪ੍ਰਤੀਸ਼ਤ, ਦੀਕਸ਼ਾ ਨੇ 93 ਪ੍ਰਤੀਸ਼ਤ, ਸ਼ਾਇਨਾ ਨੇ 92 ਪ੍ਰਤੀਸ਼ਤ, ਅਵਨੂਰਦੀਪ ਨੇ 89.8 ਪ੍ਰਤੀਸ਼ਤ, ਸਿਮਰਤ ਕੌਰ ਨੇ 89.6 ਪ੍ਰਤੀਸ਼ਤ, ਤਮੰਨਾ ਨੇ 89.2 ਪ੍ਰਤੀਸ਼ਤ, ਤਮੰਨਾ ਨੇ 88.8 ਪ੍ਰਤੀਸ਼ਤ, ਤਿ੍ਪਤਜੋਤ ਕੌਰ ਨੇ 88.6 ਪ੍ਰਤੀਸ਼ਤ, ਮੋਹਿਤ ਕੁਮਾਰ ਨੇ 88.2 ਪ੍ਰਤੀਸ਼ਤ, ਪਾਇਲ ਨੇ 88 ਪ੍ਰਤੀਸ਼ਤ, ਕਰਨਲਜੀਤ ਸਿੰਘ ਨੇ 88 ਪ੍ਰਤੀਸ਼ਤ, ਭਰਤਵੀਰ ਸਿੰਘ ਨੇ 87 ਪ੍ਰਤੀਸ਼ਤ, ਵਿਸ਼ਵਜੀਤ ਸਿੰਘ ਨੇ 86.8 ਪ੍ਰਤੀਸ਼ਤ, ਸੁਪਨਦੀਪ ਸਿੰਘ ਸੰਧੂ ਨੇ 86.6 ਪ੍ਰਤੀਸ਼ਤ, ਯੁਵਰਾਜ ਨੇ 86 ਪ੍ਰਤੀਸ਼ਤ, ਪ੍ਰਭਵੀਰ ਕੌਰ ਬਰਾੜ ਨੇ 85.8 ਪ੍ਰਤੀਸ਼ਤ, ਗੁਰਸਿਮਰਨ ਸਿੰਘ ਨੇ 85.4 ਪ੍ਰਤੀਸ਼ਤ, ਰਾਜਵੀਰ ਰਾਏ ਨੇ 84.4 ਪ੍ਰਤੀਸ਼ਤ, ਨਵੀਨ ਪੂਨੀਆ ਨੇ 83.8 ਪ੍ਰਤੀਸ਼ਤ, ਅਮਰੀਨ ਕੌਰ ਨੇ 83.4 ਪ੍ਰਤੀਸ਼ਤ, ਗੁਰਾਂਸ਼ ਨੇ 83.2 ਪ੍ਰਤੀਸ਼ਤ, ਮਨਤਾਜ ਸਿੰਘ ਨੇ 81.2 ਪ੍ਰਤੀਸ਼ਤ, ਦਵਿੰਦਰ ਕੌਰ ਨੇ 81 ਪ੍ਰਤੀਸ਼ਤ, ਸੁਹਾਨਾ ਨੇ 80.6 ਪ੍ਰਤੀਸ਼ਤ, ਦਿਵਿਆਂਸ਼ੂ ਨੇ 80.6 ਪ੍ਰਤੀਸ਼ਤ, ਸਹਿਜਦੀਪ ਸਿੰਘ ਸਿੱਧੂ ਨੇ 80 ਪ੍ਰਤੀਸ਼ਤ, ਆਰੁਸ਼ ਬਠਲਾ ਨੇ 80 ਪ੍ਰਤੀਸ਼ਤ ਅਤੇ ਸਾਹਿਲ ਕੰਬੋਜ ਨੇ 80 ਪ੍ਰਤੀਸ਼ਤ ਪ੍ਰਾਪਤ ਕੀਤੇ | ਇਸ ਮੌਕੇ 'ਤੇ ਸਕੂਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਡਾ.ਪੰਕਜ ਧਮੀਜਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਸਫਲਤਾ ਕੋਈ ਇਤਫ਼ਾਕ ਨਹੀਂ ਸਗੋਂ ਵਿਦਿਆਰਥੀਆਂ ਦੀ ਸਾਲ ਭਰ ਦੀ ਕਰੜੀ ਮਿਹਨਤ, ਇਕਾਗਰਤਾ ਅਤੇ ਅਧਿਆਪਕਾਂ ਦੀ ਸਹੀ ਦਿਸ਼ਾ-ਨਿਰਦੇਸ਼ਾਂ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਰੇਡੀਐਂਟ ਸਕੂਲ ਦਾ ਉਦੇਸ਼ ਹਮੇਸ਼ਾ ਹੀ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਪ੍ਰਦਾਨ ਕਰਨਾ ਰਿਹਾ ਹੈ ਜੋ ਉਨ੍ਹਾਂ ਨੂੰ ਵਿਸ਼ਵ ਪੱਧਰ 'ਤੇ ਮੁਕਾਬਲੇ ਦੇ ਯੋਗ ਬਣਾ ਸਕੇ | ਇਸੇ ਤਰ੍ਹਾਂ ਪਿ੍ੰਸੀਪਲ ਮੈਡਮ ਸ਼੍ਰੀਮਤੀ ਨੀਤੀ ਸਿੰਘ ਨੇ ਆਪਣੇ ਸ਼ਬਦਾਂ ਵਿਚ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਅੱਜ ਦੀਆਂ ਇਹ ਮੱਲ੍ਹਾਂ ਸਾਬਤ ਕਰਦੀਆਂ ਹਨ ਕਿ ਜੇਕਰ ਨਿਸ਼ਾਨਾ ਸਪਸ਼ਟ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ ਹੁੰਦੀ | ਉਨ੍ਹਾਂ ਨੇ ਇਸ ਵੱਡੀ ਕਾਮਯਾਬੀ ਦਾ ਸਿਹਰਾ ਸਮੂਹ ਸਟਾਫ਼ ਦੇ ਸਿਰ ਬੰਨ੍ਹਦਿਆਂ ਅਕਾਦਮਿਕ ਮੁਖੀ ਡਾਕਟਰ ਗੁਰਵੀਨ ਕੌਰ, ਸੀਨੀਅਰ ਵਿੰਗ ਕੋਆਰਡੀਨੇਟਰ ਸੌਰਵ ਕੁੱਬਾ ਅਤੇ ਸਮੂਹ ਅਧਿਆਪਕ ਸਾਹਿਬਾਨਾਂ ਨੂੰ ਵਿਸ਼ੇਸ਼ ਤੌਰ 'ਤੇ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਇਨ੍ਹਾਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਹੀ ਸਕੂਲ ਅੱਜ ਇਸ ਮੁਕਾਮ 'ਤੇ ਪਹੁੰਚਿਆ ਹੈ | ਸਕੂਲ ਵਿਚ ਇਸ ਖ਼ੁਸ਼ੀ ਦੇ ਮੌਕੇ 'ਤੇ ਵਿਦਿਆਰਥੀਆਂ ਨੂੰ ਇੱਕ ਦਿਨ ਦੀ ਛੁੱਟੀ ਅਤੇ ਉਨ੍ਹਾਂ ਨੂੰ ਸਨਮਾਨਿਤ ਕਰਨ ਦਾ ਫ਼ੈਸਲਾ ਲਿਆ ਗਿਆ, ਤਾਂ ਜੋ ਹੋਰ ਵਿਦਿਆਰਥੀ ਵੀ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਭਵਿੱਖ ਵਿਚ ਅਜਿਹੀਆਂ ਹੀ ਮੱਲ੍ਹਾਂ ਮਾਰ ਸਕਣ | ਪੂਰੇ ਇਲਾਕੇ ਦੇ ਮਾਪਿਆਂ ਨੇ ਵੀ ਸਕੂਲ ਦੇ ਪ੍ਰਬੰਧਾਂ ਅਤੇ ਵਿੱਦਿਅਕ ਮਿਆਰ ਦੀ ਭਰਪੂਰ ਸ਼ਲਾਘਾ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਵਿਭਾਗ ਐੱਨ.ਟੀ.ਟੀ. ਦੀਆਂ ਆਸਾਮੀਆਂ ਦਾ ਇਸ਼ਤਿਹਾਰ ਜਾਰੀ ਕਰੇ-ਡੀ.ਟੀ.ਐੱਫ਼. ਅਗਲੀ ਖ਼ਬਰ ਵਿਧਾਇਕ ਸਵਨਾ ਵਲੋਂ ਸਾਬੂਆਣਾ ਸਕੂਲ ਵਿਖੇ ਵੱਖ-ਵੱਖ ਵਿਕਾਸ ਕਾਰਜਾਂ ਦਾ ਉਦਘਾਟਨ
Ad Position 24