13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਅਣਐਲਾਨੇ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਨੇ ਫ਼ਿਰੋਜ਼ਪੁਰ- ਫ਼ਾਜ਼ਿਲਕਾ ਹਾਈਵੇ ’ਤੇ 3 ਥਾਵਾਂ ’ਤੇ ਲਾਇਆ ਧਰਨਾ

ਜਲਾਲਾਬਾਦ,13 ਸਤੰਬਰ (ਜਤਿੰਦਰ ਪਾਲ ਸਿੰਘ/ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ਬਿਜਲੀ ਬੋਰਡ ਵਲ਼ੋਂ ਲਗਾਏ ਜਾ ਰਹੇ ਅਣ ਐਲਾਨੇ ਕੱਟਾਂ ਤੋਂ ਦੁਖੀ ਸ਼ਹਿਰਵਾਸੀਆਂ ਨੇ ਬੀਤੀ ਰਾਤ ਫ਼ਿਰੋਜ਼ਪੁਰ ਫ਼ਾਜ਼ਿਲਕਾ ਸੜਕ ’ਤੇ ਤਿੰਨ ਥਾਵਾਂ ’ਤੇ ਧਰਨਾ ਲਾ ਕੇ ਅਤੇ ਰਾਹ ਬੰਦ ਕਰਕੇ ਰੋਸ ਪ੍ਰਗਟ ਕੀਤਾ। ਇਹ ਰੋਸ ਪ੍ਰਦਰਸ਼ਨ ਡੀ.

Ad Position 21
repet_subhas-goyals [Copy P29]
ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਦੇ ਹੋਏ ਹਲਕਾ ਵਾਸੀ। ਤਸਵੀਰ-ਜਤਿੰਦਰ ਪਾਲ ਸਿੰਘ 14-09-2026
ਜਲਾਲਾਬਾਦ,13 ਸਤੰਬਰ (ਜਤਿੰਦਰ ਪਾਲ ਸਿੰਘ/ਜਸਕਰਨ ਸਿੰਘ ਤਨੇਜਾ)- ਜਲਾਲਾਬਾਦ ਸ਼ਹਿਰ ਅਤੇ ਨਾਲ ਲਗਦੇ ਇਲਾਕਿਆਂ ਬਿਜਲੀ ਬੋਰਡ ਵਲ਼ੋਂ ਲਗਾਏ ਜਾ ਰਹੇ ਅਣ ਐਲਾਨੇ ਕੱਟਾਂ ਤੋਂ ਦੁਖੀ ਸ਼ਹਿਰਵਾਸੀਆਂ ਨੇ ਬੀਤੀ ਰਾਤ ਫ਼ਿਰੋਜ਼ਪੁਰ ਫ਼ਾਜ਼ਿਲਕਾ ਸੜਕ ’ਤੇ ਤਿੰਨ ਥਾਵਾਂ ’ਤੇ ਧਰਨਾ ਲਾ ਕੇ ਅਤੇ ਰਾਹ ਬੰਦ ਕਰਕੇ ਰੋਸ ਪ੍ਰਗਟ ਕੀਤਾ। ਇਹ ਰੋਸ ਪ੍ਰਦਰਸ਼ਨ ਡੀ.ਐੱਸ.ਪੀ ਦਫ਼ਤਰ ਦੇ ਨੇੜੇ ਲਾਈਟਾਂ ਵਾਲੇ ਚੌਂਕ, ਫ਼ਿਰੋਜਪੁਰ ਵਾਲੇ ਪਾਸੇ ਸ੍ਰੀ ਰਾਮ ਸ਼ਰਣਮ ਪਿੰਡ ਦੇ ਬਾਹਰ ਅਤੇ ਫ਼ਾਜ਼ਿਲਕਾ ਵਾਲੇ ਪਾਸੇ ਬੱਬਲੂ ਇਨਕਲਾਬ ਦੇ ਬਾਹਰ ਲਗਾਇਆ ਗਿਆ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਲੋਕਾਂ ਵਲੋਂ ਬਿਜਲੀ ਬੋਰਡ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ , ਬੱਬਲੂ ਇਨਕਲਾਬ ਦੇ ਸਾਹਮਣੇ ਧਰਨੇ ਤੇ ਬੈਠੇ ਲੋਕਾਂ ਨੇ ਦੱਸਿਆ ਕਿ ਕਿਹਾ ਕਿ ਪਿਛਲੇ ਤਿੰਨ ਦਿਨਾਂ ਤੋਂ ਉਨ੍ਹਾਂ ਦੇ ਰਿਹਾਇਸ਼ੀ ਇਲਾਕਿਆਂ, ਖ਼ਾਸ ਕਰਕੇ ਗੋਬਿੰਦ ਨਗਰੀ ਅਤੇ ਭਗਵਾਨਪੁਰਾ ਬਸਤੀ ਵਿਚ ਪੂਰੀ ਤਰ੍ਹਾਂ ਬਲੈਕ-ਆਊਟ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸ਼ਾਮ ਨੂੰ ਬਿਜਲੀ ਕੱਟ ਦਿੱਤੀ ਜਾਂਦੀ ਹੈ ਅਤੇ ਅਗਲੀ ਸਵੇਰ 6 ਵਜੇ ਹੀ ਬਿਜਲੀ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਜਦੋਂ ਲੋਕਾਂ ਦੇ ਖਾਣਾ ਖਾਣ ਦਾ ਸਮਾਂ ਹੁੰਦਾ ਹੈ ਅਤੇ ਸਵੇਰੇ ਜਦੋਂ ਪਾਣੀ ਆਉਣ ਦਾ ਸਮਾਂ ਹੁੰਦਾ ਹੈ, ਉਸੇ ਸਮੇਂ ਬਿਜਲੀ ਗੁੱਲ ਰਹਿੰਦੀ ਹੈ। ਵੱਡੇ ਅਤੇ ਛੋਟੇ ਬੱਚੇ ਗਰਮੀ ਕਾਰਨ ਬੇਹਾਲ ਹਨ । ਲੋਕਾਂ ਨੇ ਬਿਜਲੀ ਬੋਰਡ ’ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਅਧਿਕਾਰੀਆਂ ਨੂੰ ਫ਼ੋਨ ਕੀਤਾ ਤਾਂ ਉਨ੍ਹਾਂ ਨੂੰ ਜਵਾਬ ਮਿਲਿਆ ਕਿ ਇੰਡਸਟਰੀ ਏਰੀਏ ਦੀ ਬਿਜਲੀ ਕੱਟੀ ਗਈ ਹੈ। ਇਸ ’ਤੇ ਉਨ੍ਹਾਂ ਰੋਸ ਜ਼ਾਹਿਰ ਕਰਦਿਆਂ ਕਿਹਾ ਕਿ ਇੰਡਸਟਰੀ ਵਾਲੇ ਤਾਂ ਤਾਲਾ ਲਗਾ ਕੇ ਘਰ ਚਲੇ ਜਾਣਗੇ, ਪਰ ਰਿਹਾਇਸ਼ੀ ਇਲਾਕਿਆਂ ਦੇ ਲੋਕ ਅਤੇ ਛੋਟੇ ਬੱਚੇ ਕਿਧਰ ਜਾਣਗੇ। ਲੋਕਾਂ ਨੇ ਕਿਹਾ ਕਿ ਅੱਜਕੱਲ੍ਹ ਬੱਚਿਆਂ ਦੇ ਪੇਪਰ ਚੱਲ ਰਹੇ ਹਨ ਅਤੇ ਦੁਕਾਨਦਾਰਾਂ ਦਾ ਕੰਮ ਦਾ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਦੂਸਰੇ ਧਰਨਿਆਂ ਵਿਚ ਸ਼ਾਮਲ ਲੋਕਾਂ ਨੇ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਸਰਪਲੱਸ ਬਿਜਲੀ ਦੇਣ ਸਮੇਤ ਕਈ ਗਰੰਟੀਆਂ ਕੀਤੀਆਂ ਗਈਆਂ ਸਨ ਪਰ ਮੌਜੂਦਾ ਸਮੇਂ ਵਿਚ ਲੱਗ ਰਹੇ ਲੰਮੇ ਬਿਜਲੀ ਕੱਟਾਂ ਨੇ ਆਮ ਲੋਕਾਂ ਦੀ ਜ਼ਿੰਦਗੀ ਮੁਸ਼ਕਲ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਕੱਟਾਂ ਦਾ ਅਸਰ ਸਿਰਫ਼ ਘਰੇਲੂ ਖਪਤਕਾਰਾਂ ਤੱਕ ਹੀ ਸੀਮਤ ਨਹੀਂ, ਸਗੋਂ ਦੁਕਾਨਦਾਰਾਂ, ਉਦਯੋਗਾਂ, ਕਿਸਾਨਾਂ ਅਤੇ ਹਰ ਵਰਗ ਦੇ ਲੋਕਾਂ ਨੂੰ ਇਸ ਦੀ ਮਾਰ ਝੱਲਣੀ ਪੈ ਰਹੀ ਹੈ। ਲੋਕਾਂ ਨੇ ਕਿਹਾ ਕਿ ਰਾਤ ਸਮੇਂ ਕਈ-ਕਈ ਘੰਟਿਆਂ ਦੇ ਬਿਜਲੀ ਕੱਟਾਂ ਕਾਰਨ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਰਾਤ ਨੂੰ ਨੀਂਦ ਪੂਰੀ ਨਾ ਹੋਣ ਕਾਰਨ ਅਗਲੇ ਦਿਨ ਲੋਕਾਂ ਨੂੰ ਆਪਣੇ ਕੰਮ-ਕਾਰ ’ਤੇ ਜਾਣ ਵਿਚ ਵੀ ਮੁਸ਼ਕਿਲਾਂ ਆਉਂਦੀਆਂ ਹਨ। ਉਨ੍ਹਾਂ ਮੰਗ ਕੀਤੀ ਕਿ ਬਿਜਲੀ ਦੀ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਅਣ ਐਲਾਨੇ ਲੰਮੇ ਕੱਟਾਂ ਤੋਂ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਨ੍ਹਾਂ ਰੋਸ ਧਰਨੇ ਅਤੇ ਚੱਕਾ ਜਾਮ ਦਾ ਪਤਾ ਲੱਗਦੇ ਹੀ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੁੱਝ ਥਾਵਾਂ ’ ਤੇ ਪੁਲਿਸ ਅਤੇ ਧਰਨਾਕਾਰੀਆਂ ਵਿਚਕਾਰ ਤਕਰਾਰ ਦੀ ਸਥਿਤੀ ਵੀ ਬਣੀ ਪਰ ਲੋਕ ਲੰਮੇ ਸਮੇਂ ਤੱਕ ਸੜਕਾਂ ’ਤੇ ਡਟੇ ਰਹੇ ਅਤੇ ਬਿਜਲੀ ਸਪਲਾਈ ਬਹਾਲ ਕਰਨ ਦੀ ਮੰਗ ’ਤੇ ਅੜੇ ਰਹੇ। ਪੁਲਿਸ ਅਧਿਕਾਰੀਆਂ ਵਲੋਂ ਪਾਵਰ ਕਾਮ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ। ਅਧਿਕਾਰੀਆਂ ਵਲੋਂ ਜਲਾਲਾਬਾਦ ਦੀਆਂ ਬਸਤੀਆਂ ਵਿਚ ਬਿਜਲੀ ਕੱਟਾਂ ਨੂੰ ਨਿਰਧਾਰਿਤ ਸਮੇਂ ਅਨੁਸਾਰ ਲਗਾਉਣ ਅਤੇ ਬਿਨਾਂ ਕਿਸੇ ਜਾਣਕਾਰੀ ਦੇ ਲੰਮੇ ਕੱਟ ਨਾ ਲਗਾਉਣ ਸਬੰਧੀ ਪਾਬੰਦ ਕੀਤਾ ਗਿਆ। ਬਿਜਲੀ ਸਪਲਾਈ ਬਹਾਲ ਹੋਣ ਤੋਂ ਬਾਅਦ ਵੱਖ-ਵੱਖ ਥਾਵਾਂ ’ਤੇ ਚੱਲ ਰਹੇ ਧਰਨੇ ਲੋਕਾਂ ਵਲੋਂ ਸਮਾਪਤ ਕਰ ਦਿੱਤੇ ਗਏ ਅਤੇ ਆਵਾਜਾਈ ਮੁੜ ਸੁਚਾਰੂ ਹੋ ਗਈ।
Ad Position 22
No active advertisement
ਪਿਛਲੀ ਖ਼ਬਰ ਲੈਂਡ ਪੁਲਿੰਗ ਨੀਤੀ ਰੱਦ ਕਰਨ ਸਮੇਤ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਭਾਕਿਯੂ ਏਕਤਾ ਉਗਰਾਹਾਂ ਵਲੋਂ ਭ... ਅਗਲੀ ਖ਼ਬਰ ਬਾਰ ਐਸੋਸੀਏਸ਼ਨ ਦੀ ਨਵੀਂ ਟੀਮ ਦਾ ਐਡਵੋਕੇਟ ਹਰਸ਼ਾ ਜੂਨਵਾਲ ਦੇ ਨਿਵਾਸ ’ਤੇ ਸਨਮਾਨ
Ad Position 24