14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਅੱਗ ਲੱਗਣ ਕਾਰਨ 15 ਏਕੜ ਕਣਕ 'ਤੇ 16 ਏਕੜ ਦੇ ਕਰੀਬ ਨਾੜ ਸੜ ਕੇ ਹੋਇਆ ਸੁਆਹ

Ad Position 21
repet_subhas-goyals [Copy P29]
ਅਜੀਤ ਡੈਸਕ 18-04-2026
ਮੰਡੀ ਰੋੜਾਂਵਾਲੀ, 17 ਅਪ੍ਰੈਲ (ਮਨਜੀਤ ਸਿੰਘ ਬਰਾੜ)-ਚੱਕ ਰੋਹੀ ਵਾਲਾ ਤੋਂ ਖੁੜੰਜ ਰੋਡ ਤੇ ਅੱਜ ਸ਼ਾਮ ਕਰੀਬ 4 ਵਜੇ ਬਿਜਲੀ ਸਰਕਟ ਕਾਰਨ 15 ਏਕੜ ਦੇ ਕਰੀਬ ਕਣਕ ਅਤੇ 16 ਏਕੜ ਦੇ ਕਰੀਬ ਕਣਕ ਦਾ ਨਾੜ ਸੜ ਕੇ ਸੁਆਹ ਹੋ ਗਿਆ ਹੈ | ਜਾਣਕਾਰੀ ਦਿੰਦਿਆਂ ਪਿੰਡ ਖੁੜੰਜ ਦੇ ਸਰਪੰਚ ਜਗਨਾਮ ਸਿੰਘ ਅਤੇ ਚੱਕ ਰੋਹੀ ਵਾਲਾ ਦੇ ਸਰਪੰਚ ਕੁਲਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਖੁੜੰਜ ਨਿਵਾਸੀ ਵੀਰ ਸਿੰਘ ਜਿਸ ਵਲੋਂ ਜ਼ਮੀਨ ਠੇਕੇ ਤੇ ਲੈ ਕੇ ਕਣਕ ਬੀਜੀ ਹੋਈ ਸੀ, ਜਿੱਥੇ ਅੱਜ ਕਰੀਬ 4 ਵਜੇ ਬਿਜਲੀ ਦੇ ਸਰਕਟ ਕਾਰਨ ਕਣਕ ਨੂੰ ਅੱਗ ਲੱਗ ਗਈ | ਜਿਸ ਦਾ ਪਤਾ ਚੱਲਦਿਆਂ ਵੱਖ-ਵੱਖ ਪਿੰਡਾਂ ਦੇ ਲੋਕਾਂ ਵਲੋਂ ਇਕੱਠੇ ਹੋ ਕੇ ਟਰੈਕਟਰਾਂ ਨਾਲ ਬੜੀ ਮਸ਼ੱਕਤ ਨਾਲ ਅੱਗ ਤੇ ਕਾਬੂ ਪਾਇਆ ਗਿਆ | ਇਸ ਨਾਲ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ | ਤੇਜ਼ ਹਵਾ ਕਾਰਨ ਅੱਗ ਤੇ ਕਾਬੂ ਪਾਉਦਿਆਂ-ਪਾਉਦਿਆਂ ਹੀ 15 ਏਕੜ ਖੜੀ ਕਣਕ ਅਤੇ 16 ਏਕੜ ਦੇ ਕਰੀਬ ਕਣਕ ਦਾ ਤੂੜੀ ਬਣਾਉਣ ਲਈ ਖੜ੍ਹਾ ਨਾੜ ਸੜ ਕੇ ਸੁਆਹ ਹੋ ਗਿਆ | ਸਰਪੰਚ ਜਗਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਬਿਜਲੀ ਘਰ ਵਿਚ ਇਕੱਠੇ ਹੋ ਕੇ ਬਿਜਲੀ ਬੰਦ ਰੱਖਣ ਲਈ ਲਿਖ ਕੇ ਦਿੱਤਾ ਹੋਇਆ ਹੈ, ਪ੍ਰੰਤੂ ਇਸ ਦੇ ਬਾਵਜੂਦ ਬਿਜਲੀ ਮੁਲਾਜ਼ਮਾਂ ਵਲੋਂ ਖੇਤਾਂ ਵਾਲੀ ਬਿਜਲੀ ਛੱਡ ਦਿੱਤੀ ਗਈ | ਜਿਸ ਕਾਰਨ ਇਹ ਵੱਡਾ ਨੁਕਸਾਨ ਹੋ ਗਿਆ ਹੈ | ਪੀੜਤ ਕਿਸਾਨਾਂ ਨੇ ਹਲਕਾ ਵਿਧਾਇਕ ਸਮੇਤ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਡੀ.ਏ.ਵੀ. ਸਕੂਲ ਹਰੀਪੁਰਾ ਵਿਖੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਅਗਲੀ ਖ਼ਬਰ ਅੱਗ ਲੱਗਣ ਕਾਰਨ ਕਣਕ ਦਾ 45 ਕਿੱਲੇ ਨਾੜ ਸੜਿਆ
Ad Position 24