03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਆਈ.ਆਈ.ਟੀ. ਮਦਰਾਸ ਤੱਕ ਪਹੁੰਚੀ ਇੰਪੀਰੀਅਲ ਸਕੂਲ ਦੀ ਪਹੁੰਚ, ਰਾਸ਼ਟਰੀ ਸੈਮੀਨਾਰ 'ਚ ਡਾਇਰੈਕਟਰ ਸੁਖਵਿੰਦਰ ਪਾਲ ਨੇ ਕੀਤੀ ਸ਼ਮੂਲੀਅਤ

Ad Position 21
No active advertisement
ਅਜੀਤ ਡੈਸਕ 24-04-2026
ਅਬੋਹਰ, 23 ਅਪ੍ਰੈਲ (ਵਿਵੇਕ ਹੂੜੀਆ)-ਖੂਈਆਂ ਸਰਵਰ ਸਥਿਤ 'ਇੰਪੀਰੀਅਲ ਇੰਟਰਨੈਸ਼ਨਲ ਸਕੂਲ ਫ਼ਾਰ ਐਕਸੀਲੈਂਸ' ਲਈ ਇਹ ਬੇਹੱਦ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਡਾਇਰੈਕਟਰ ਸੁਖਵਿੰਦਰ ਪਾਲ ਨੇ ਆਈ.ਆਈ.ਟੀ. ਮਦਰਾਸ ਵਿਖੇ ਆਯੋਜਿਤ ਇਕ ਵੱਕਾਰੀ ਰਾਸ਼ਟਰੀ ਸੈਮੀਨਾਰ ਵਿਚ ਹਿੱਸਾ ਲਿਆ | 'ਸਕੂਲ ਸਿੱਖਿਆ ਵਿਚ ਉੱਤਮਤਾ' ਵਿਸ਼ੇ 'ਤੇ 20 ਤੋਂ 21 ਅਪ੍ਰੈਲ 2026 ਤੱਕ ਚੱਲੇ ਇਸ ਸੈਮੀਨਾਰ ਦਾ ਆਯੋਜਨ ਸੈਂਟਰ ਫ਼ਾਰ ਆਊਟਰੀਚ ਐਂਡ ਡਿਜੀਟਲ ਐਜੂਕੇਸ਼ਨ ਵਲੋਂ ਕੀਤਾ ਗਿਆ ਸੀ | ਇਸ ਰਾਸ਼ਟਰੀ ਪੱਧਰ ਦੇ ਪ੍ਰੋਗਰਾਮ ਵਿਚ ਦੇਸ਼ ਭਰ ਦੇ ਨਾਮਵਰ ਸਿੱਖਿਆ ਸ਼ਾਸਤਰੀਆਂ, ਪ੍ਰੋਫੈਸਰਾਂ ਅਤੇ ਮਾਹਿਰਾਂ ਨੇ ਆਧੁਨਿਕ ਸਿੱਖਿਆ, ਡਿਜੀਟਲ ਲਰਨਿੰਗ, ਨਵੀਨਤਾ ਅਤੇ ਗੁਣਵੱਤਾ ਭਰਪੂਰ ਅਧਿਆਪਨ ਵਿਧੀਆਂ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਸਕੂਲ ਪ੍ਰਬੰਧਕਾਂ ਅਨੁਸਾਰ, ਇਸ ਸੈਮੀਨਾਰ ਤੋਂ ਪ੍ਰਾਪਤ ਅਨੁਭਵ ਵਿਦਿਆਰਥੀਆਂ ਦੀ ਪੜ੍ਹਾਈ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਰੋਚਕ ਬਣਾਉਣ ਵਿਚ ਸਹਾਈ ਹੋਣਗੇ | ਸੁਖਵਿੰਦਰ ਪਾਲ ਨੇ ਕਿਹਾ ਕਿ ਆਈ.ਆਈ.ਟੀ.ਮਦਰਾਸ ਵਰਗੇ ਵੱਕਾਰੀ ਸੰਸਥਾਨ ਵਿਚ ਹੋਏ ਇਸ ਸੈਮੀਨਾਰ ਨੇ ਉਨ੍ਹਾਂ ਨੂੰ ਆਧੁਨਿਕ ਅਧਿਆਪਨ ਤਕਨੀਕਾਂ ਅਤੇ ਵਿਦਿਆਰਥੀ-ਕੇਂਦਰਿਤ ਸਿੱਖਿਆ ਦੇ ਨਵੇਂ ਪਹਿਲੂਆਂ ਤੋਂ ਜਾਣੂ ਕਰਵਾਇਆ ਹੈ, ਜਿਨ੍ਹਾਂ ਨੂੰ ਹੁਣ ਸਕੂਲ ਵਿਚ ਲਾਗੂ ਕੀਤਾ ਜਾਵੇਗਾ | ਸਕੂਲ ਦੇ ਪਿ੍ੰਸੀਪਲ ਰਵੀ ਕੁਮਾਰ ਨੇ ਇਸ ਨੂੰ ਸਕੂਲ ਲਈ ਇੱਕ ਮਾਣਮੱਤਾ ਪਲ ਦੱਸਦਿਆਂ ਕਿਹਾ ਕਿ ਇਸ ਨਾਲ ਅਕਾਦਮਿਕ ਗੁਣਵੱਤਾ ਹੋਰ ਮਜ਼ਬੂਤ ਹੋਵੇਗੀ | ਸਕੂਲ ਪਰਿਵਾਰ ਨੇ ਇਸ ਪ੍ਰਾਪਤੀ ਨੂੰ ਬੱਚਿਆਂ ਦੇ ਉੱਜਵਲ ਭਵਿੱਖ ਦੀ ਦਿਸ਼ਾ ਵਿਚ ਇੱਕ ਵੱਡਾ ਕਦਮ ਦੱਸਿਆ ਹੈ |
Ad Position 22
No active advertisement
ਪਿਛਲੀ ਖ਼ਬਰ ਯੂਥ ਕਲੱਬ 12 ਤੱਕ ਤਿੰਨ ਸਾਲਾਂ ਦੀ ਕਾਰਗੁਜ਼ਾਰੀ ਦਾ ਵੇਰਵਾ ਦਫ਼ਤਰ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਖੇ ਜਮ੍ਹਾਂ ਕਰ... ਅਗਲੀ ਖ਼ਬਰ ਨਾਜਾਇਜ਼ ਸ਼ਰਾਬ ਸਮੇਤ ਵਿਅਕਤੀ ਗਿ੍ਫ਼ਤਾਰ
Ad Position 24