ਅਬੋਹਰ, 23 ਅਪ੍ਰੈਲ(ਵਿਵੇਕ ਹੂੜੀਆ)-ਸ਼ਹਿਰ ਦੇ ਪ੍ਰਮੁੱਖ ਪਲੇ-ਵੇ ਸਕੂਲ ਏਾਜਲਸ ਵਰਲਡ ਵਿਖੇ ਐਕਸਪੀਰੀਐਂਸ਼ੀਅਲ ਲਰਨਿੰਗ ਤਹਿਤ ਨਰਸਰੀ ਜਮਾਤ ਦੇ ਬੱਚਿਆਂ ਲਈ ਅੱਖਰ ਸੀ ਸਿਖਾਉਣ ਹੇਠ ਇਕ ਰੋਚਕ ਗਤੀਵਿਧੀ ਦਾ ਆਯੋਜਨ ਕੀਤਾ ਗਿਆ | ਇਸ ਗਤੀਵਿਧੀ ਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਖੇਡ-ਖੇਡ ਵਿਚ 'ਸੀ' ਅੱਖਰ ਲਿਖਣਾ ਅਤੇ ਉਸ ਦਾ ਉਚਾਰਨ ਕਰਨਾ ਸਿਖਾਇਆ ਗਿਆ | ਰੰਗ-ਬਿਰੰਗੇ ਚਾਰਟਾਂ, ਆਕਰਸ਼ਕ ਚਿੱਤਰਾਂ ਅਤੇ ਮਜ਼ੇਦਾਰ ਐਕਟੀਵਿਟੀਜ਼ ਰਾਹੀਂ ਨੰਨ੍ਹੇ ਬੱਚਿਆਂ ਨੇ ਸੀ. ਤੋਂ ਸ਼ੁਰੂ ਹੋਣ ਵਾਲੇ ਸ਼ਬਦਾਂ ਦੀ ਪਛਾਣ ਕੀਤੀ ਅਤੇ ਬੜੇ ਉਤਸ਼ਾਹ ਨਾਲ ਇਸ ਵਿਚ ਹਿੱਸਾ ਲਿਆ | ਅਧਿਆਪਕਾਂ ਨੇ ਬੱਚਿਆਂ ਨੂੰ ਸਰਲ ਅਤੇ ਰਚਨਾਤਮਿਕ ਤਰੀਕੇ ਨਾਲ ਪੜ੍ਹਾਈ ਕਰਵਾਈ, ਜਿਸ ਕਾਰਨ ਬੱਚਿਆਂ ਨੇ ਸਿੱਖਣ ਵਿਚ ਡੂੰਘੀ ਦਿਲਚਸਪੀ ਦਿਖਾਈ | ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਦੇ ਮਾਨਸਿਕ ਅਤੇ ਬੌਧਿਕ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ | 'ਏਾਜਲਸ ਵਰਲਡ' ਸਕੂਲ ਵਿਚ ਪੜ੍ਹਾਈ ਨੂੰ ਬੋਝ ਬਣਾਉਣ ਦੀ ਬਜਾਏ ਅਨੰਦਮਈ ਬਣਾਉਣ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ, ਤਾਂ ਜੋ ਬੱਚੇ ਸਿੱਖਣ ਪ੍ਰਤੀ ਹਮੇਸ਼ਾ ਉਤਸ਼ਾਹਿਤ ਰਹਿਣ |