12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸਮਾਜ ਸੇਵਿਕਾ ਉਰਮਿਲਾ ਮੋਂਗਾ ਨੇ ਆਪਣਾ ਆਲੀਸ਼ਾਨ ਮਕਾਨ 'ਬ੍ਰਹਮਾ ਕੁਮਾਰੀ ਸੰਸਥਾ' ਨੂੰ ਕੀਤਾ ਦਾਨ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਨਗਰ ਦੀ ਉੱਘੀ ਸਮਾਜ ਸੇਵਿਕਾ ਉਰਮਿਲਾ ਮੋਂਗਾ ਨੇ ਮਾਨਵਤਾ ਦੀ ਸੇਵਾ ਅਤੇ ਅਧਿਆਤਮਿਕ ਕਾਰਜਾਂ ਲਈ ਇਕ ਵੱਡੀ ਮਿਸਾਲ ਪੇਸ਼ ਕਰਦਿਆਂ ਆਪਣਾ ਇਕ ਵੱਡਾ ਅਤੇ ਆਲੀਸ਼ਾਨ ਮਕਾਨ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਯੂਨੀਵਰਸਿਟੀ ਨੂੰ ਦਾਨ ਕਰ ਦਿੱਤਾ ਹੈ | ਉਰਮਿਲਾ ਮੋਂਗਾ ਦੇ ਇਸ ਨੇਕ ਕਾਰਜ ਦੀ ਸ਼ਹਿਰ ਵਾਸੀਆਂ ਅਤੇ ਸੰਸਥਾ ਵਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਉਰਮਿਲਾ ਮੋਂਗਾ ਨੇ ਦੱਸਿਆ ਕਿ ਸਿਵਲ ਲਾਈਨ ਫ਼ਾਜ਼ਿਲਕਾ ਵਿਖੇ ਸਥਿਤ ਇਹ ਮਕਾਨ ਉਨ੍ਹਾਂ ਦੇ ਪਿਤਾ ਕੰਵਲ ਲਾਲ ਧੂੜੀਆ ਨੇ ਉਨ੍ਹਾਂ ਨੂੰ ਤੋਹਫ਼ੇ ਵਜੋਂ ਦਿੱਤਾ ਸੀ, ਜਿਸ ਦੀ ਡਿਗਰੀ ਮਾਨਯੋਗ ਅਦਾਲਤ ਵਲੋਂ ਉਨ੍ਹਾਂ ਦੇ ਨਾਮ ਘੋਸ਼ਿਤ ਕਰ ਦਿੱਤੀ ਗਈ ਸੀ | ਉਨ੍ਹਾਂ ਸਪਸ਼ਟ ਕੀਤਾ ਕਿ ਹੁਣ ਇਸ ਮਕਾਨ 'ਤੇ ਉਨ੍ਹਾਂ ਦਾ ਜਾਂ ਉਨ੍ਹਾਂ ਦੇ ਪਰਿਵਾਰ ਦਾ ਕੋਈ ਹੱਕ ਨਹੀਂ ਹੈ ਅਤੇ ਉਹ ਇਹ ਮਕਾਨ ਪੂਰੀ ਤਰ੍ਹਾਂ ਸੰਸਥਾ ਨੂੰ ਸੌਂਪ ਚੁੱਕੇ ਹਨ | ਹੁਣ ਤੋਂ ਇਸ ਜਾਇਦਾਦ 'ਤੇ ਸੰਸਥਾ ਦਾ ਹੀ ਕਾਨੂੰਨੀ ਅਧਿਕਾਰ ਰਹੇਗਾ | ਇਸ ਮੌਕੇ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰੀ ਯੂਨੀਵਰਸਿਟੀ ਦੇ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੇ ਉਰਮਿਲਾ ਮੋਂਗਾ ਦੇ ਇਸ ਪਰਉਪਕਾਰੀ ਕਦਮ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਕੁੱਟਮਾਰ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਅਗਲੀ ਖ਼ਬਰ ਮਰਦਮਸ਼ੁਮਾਰੀ 2027 ਲਈ ਨਗਰ ਕੌਂਸਲ ਫ਼ਿਰੋਜ਼ਪੁਰ ਵਿਚ 3 ਰੋਜ਼ਾ ਟਰੇਨਿੰਗ ਮੁਕੰਮਲ
Ad Position 24