ਫ਼ਾਜ਼ਿਲਕਾ, 24 ਅਪ੍ਰੈਲ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਕੁੱਟਮਾਰ ਕਰਨ ਵਾਲੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਮ ਕੁਮਾਰ ਪੁੱਤਰ ਭੂਰਾ ਰਾਮ ਵਾਸੀ ਨਿਹਾਲ ਖੇੜਾ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਕਿਸ਼ਤਾਂ ਇਕੱਠੀਆਂ ਕਰਨ ਦਾ ਕੰਮ ਕਰਦਾ ਹੈ | ਜਦੋਂ ਉਹ ਪਿੰਡ ਨਿਹਾਲ ਖੇੜਾ, ਘੱਲੂ ਅਤੇ ਖਿੱਪਾਵਾਲੀ ਤੋਂ ਉਗਰਾਹੀ ਕਰਕੇ ਲਿੰਕ ਰੋਡ ਪੱਤਰੇ ਵਾਲਾ ਨੇੜੇ ਪੁੱਜਿਆ ਤਾਂ 1 ਬਰਾਊਨ ਰੰਗ ਦੀ ਸਿਆਜ਼ ਕਾਰ ਵਿਚ ਸਵਾਰ 6 ਨੌਜਵਾਨਾਂ ਨੇ ਉਸ ਦਾ ਮੋਟਰਸਾਈਕਲ ਰੋਕ ਲਿਆ | ਜਿਨ੍ਹਾਂ ਵਿਚੋਂ ਉਸ ਨੇ ਰਾਧੇ ਸ਼ਾਮ ਪੁੱਤਰ ਖ਼ਿਆਲੀ ਰਾਮ ਵਾਸੀ ਨਿਹਾਲ ਖੇੜਾ ਨੂੰ ਪਛਾਣ ਲਿਆ, ਜਦਕਿ ਬਾਕੀ 5 ਅਣਪਛਾਤੇ ਵਿਅਕਤੀ ਸਨ | ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ ਦੀ ਕੁੱਟਮਾਰ ਕੀਤੀ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |