ਜੈਨ ਸਕੂਲ ਜ਼ੀਰਾ ਦੇ ਵਿਦਿਆਰਥੀਆਂ ਨੇ ‘ਟੇਲੈਂਟ ਕਾ ਦਮ’ ਟੇਲੈਂਟ ਸ਼ੋਅ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
ਜ਼ੀਰਾ, 9 ਸਤੰਬਰ (ਰਜਨੀਸ਼ ਕਥੂਰੀਆ)- ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਜ਼ੀਰਾ ਦੇ ਹੋਣਹਾਰ ਵਿਦਿਆਰਥੀਆਂ ਨੇ ਲੁਧਿਆਣਾ ਵਿਖੇ ਕਰਵਾਏ ਗਏ ‘ਟੇਲੈਂਟ ਕਾ ਦਮ’ ਟੈਲੈਂਟ ਸ਼ੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਤਿਭਾ ਮੁਕਾਬਲੇ ਵਿਚ ਸਕੂਲ ਦੀ ਕਲਾਸ 8ਵੀਂ ਦੀ ਵਿਦਿਆਰਥਣ ਕੁਮਕੁਮ ਪੁੱਤਰੀ ਰਣਜੀਤ ਚੌਧਰੀ, ਅਨੰਨਿਆ, ਪੁੱਤਰੀ ਅਨਿਲ ਸ਼ਰਮਾ, ਕਲਾਸ ਪਹਿਲੀ ਦੀ ਵਿਦਿਆਰਥਣ ਵਾਮਿਕਾ ਪੁੱਤਰੀ ਸਾਹਿਲ ਤੇ ਕਲਾਸ ਚੌਥੀ ਦੀ ਹੈਜ਼ਲ ਬਜਾਜ ਪੁੱਤਰੀ ਗੌਰਵ ਨੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ।
ਜ਼ੀਰਾ, 9 ਸਤੰਬਰ (ਰਜਨੀਸ਼ ਕਥੂਰੀਆ)- ਸ਼੍ਰੀ ਆਤਮ ਵੱਲਭ ਜੈਨ ਵਿਦਿਆ ਮੰਦਰ ਜ਼ੀਰਾ ਦੇ ਹੋਣਹਾਰ ਵਿਦਿਆਰਥੀਆਂ ਨੇ ਲੁਧਿਆਣਾ ਵਿਖੇ ਕਰਵਾਏ ਗਏ ‘ਟੇਲੈਂਟ ਕਾ ਦਮ’ ਟੈਲੈਂਟ ਸ਼ੋਅ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਇਨਾਮ ਹਾਸਲ ਕਰਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ। ਇਸ ਪ੍ਰਤਿਭਾ ਮੁਕਾਬਲੇ ਵਿਚ ਸਕੂਲ ਦੀ ਕਲਾਸ 8ਵੀਂ ਦੀ ਵਿਦਿਆਰਥਣ ਕੁਮਕੁਮ ਪੁੱਤਰੀ ਰਣਜੀਤ ਚੌਧਰੀ, ਅਨੰਨਿਆ, ਪੁੱਤਰੀ ਅਨਿਲ ਸ਼ਰਮਾ, ਕਲਾਸ ਪਹਿਲੀ ਦੀ ਵਿਦਿਆਰਥਣ ਵਾਮਿਕਾ ਪੁੱਤਰੀ ਸਾਹਿਲ ਤੇ ਕਲਾਸ ਚੌਥੀ ਦੀ ਹੈਜ਼ਲ ਬਜਾਜ ਪੁੱਤਰੀ ਗੌਰਵ ਨੇ ਆਪਣੀ ਬੇਮਿਸਾਲ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਸ਼ਾਨਦਾਰ ਸਫਲਤਾ ਪ੍ਰਾਪਤ ਕੀਤੀ। ਵਿਦਿਆਰਥੀਆਂ ਦੀ ਇਸ ਉਪਲਬਧੀ ’ਤੇ ਸਕੂਲ ਦੇ ਮੈਨੇਜਰ ਹਰੀਸ਼ ਜੈਨ, ਐਕਟਿਵ ਮੈਨੇਜਰ ਮੈਡਮ ਅਰਚਨਾ ਜੈਨ, ਪ੍ਰਿੰਸੀਪਲ ਮੈਡਮ ਕਿਰਨ ਅੱਗਰਵਾਲ ਅਤੇ ਪ੍ਰਿੰਸੀਪਲ ਡਾ. ਸ਼ਾਲੂ ਸੂਦ ਨੇ ਜੇਤੂ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਸਕੂਲ ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਲੁਕੀ ਹੋਈ ਪ੍ਰਤਿਭਾ ਨੂੰ ਨਿਖਾਰਨ ਤੇ ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਲਈ ਇੱਕ ਬਿਹਤਰੀਨ ਮੰਚ ਪ੍ਰਦਾਨ ਕਰਦੇ ਹਨ। ਸਕੂਲ ਪਰਿਵਾਰ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।