29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਨਵੇਂ ਐੱਸ.ਐੱਸ.ਪੀ. ਵਰੁਣ ਸ਼ਰਮਾ ਦੇ ਹੁਕਮਾਂ ’ਤੇ ਡੇਰਾਬੱਸੀ ਪੁਲਿਸ ਵਲੋਂ ਮੁਬਾਰਕਪੁਰ ਤੇ ਤ੍ਰਿਵੇਦੀ ਕੈਂਪ ਵਿਖੇ 'ਕਾਸੋ' ਅਪ੍ਰੇਸ਼ਨ

ਡੇਰਾਬੱਸੀ (ਮੋਹਾਲੀ), 11 ਸਤੰਬਰ (ਰਣਬੀਰ ਸਿੰਘ ਪੜ੍ਹੀ)- ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਨਵ-ਨਿਯੁਕਤ ਸੀਨੀਅਰ...

Ad Position 21
No active advertisement
ਅਜੀਤ ਡੈਸਕ 11-09-2026

ਡੇਰਾਬੱਸੀ (ਮੋਹਾਲੀ), 11 ਸਤੰਬਰ (ਰਣਬੀਰ ਸਿੰਘ ਪੜ੍ਹੀ)- ਜ਼ਿਲ੍ਹਾ ਐੱਸ.ਏ.ਐੱਸ. ਨਗਰ (ਮੋਹਾਲੀ) ਦੇ ਨਵ-ਨਿਯੁਕਤ ਸੀਨੀਅਰ ਪੁਲਿਸ ਕਪਤਾਨ (ਐੱਸ.ਐੱਸ.ਪੀ.) ਵਰੁਣ ਸ਼ਰਮਾ (ਆਈ.ਪੀ.ਐੱਸ.) ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸਬ-ਡਿਵੀਜ਼ਨ ਡੇਰਾਬੱਸੀ ਅਧੀਨ ਪੈਂਦੇ ਮੁਬਾਰਕਪੁਰ ਅਤੇ ਤ੍ਰਿਵੇਦੀ ਕੈਂਪ ਖੇਤਰ ਵਿਚ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਅਭਿਆਨ (CASO - ਕਾਸੋ ਅਪ੍ਰੇਸ਼ਨ) ਚਲਾਇਆ ਗਿਆ।

ਇਸ ਕਾਸੋ ਅਪ੍ਰੇਸ਼ਨ ਦੀ ਅਗਵਾਈ ਡੀ.ਐੱਸ.ਪੀ. ਰਾਜੇਸ਼ ਹਸਤੀਰ ਨੇ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਥਾਣਾ ਮੁਖੀ ਡੇਰਾਬੱਸੀ ਇੰਸਪੈਕਟਰ ਬਲਵਿੰਦਰ ਸਿੰਘ, ਥਾਣਾ ਮੁਖੀ ਲਾਲੜੂ, ਥਾਣਾ ਮੁਖੀ ਹੰਡੇਸਰਾ ਅਤੇ ਮੁਬਾਰਕਪੁਰ ਪੁਲਿਸ ਚੌਂਕੀ ਇੰਚਾਰਜ ਕੁਲਵੰਤ ਸਿੰਘ ਸਮੇਤ ਭਾਰੀ ਗਿਣਤੀ ਵਿਚ ਪੁਲਿਸ ਫੋਰਸ ਮੌਜੂਦ ਸੀ। ਪੁਲਿਸ ਟੀਮਾਂ ਵਲੋਂ ਮੁਬਾਰਕਪੁਰ ਅਤੇ ਤ੍ਰਿਵੇਦੀ ਕੈਂਪ ਦੋਵਾਂ ਪਾਸਿਆਂ ਨੂੰ ਸੀਲ ਕਰਕੇ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ, ਵਾਹਨਾਂ ਅਤੇ ਘਰਾਂ ਦੀ ਡੂੰਘਾਈ ਨਾਲ ਚੈਕਿੰਗ ਕੀਤੀ ਗਈ।

ਇਸ ਮੌਕੇ ਮੁਬਾਰਕਪੁਰ ਚੌਂਕੀ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਚੈਕਿੰਗ ਦੌਰਾਨ ਪੁਲਿਸ ਵਲੋਂ ਨਸ਼ਾ ਕਰਨ ਦੇ ਆਦੀ ਸ਼ੱਕੀ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 27 ਤਹਿਤ 4 ਵਿਅਕਤੀਆਂ ਖ਼ਿਲਾਫ਼ ਪਰਚੇ ਦਰਜ ਕੀਤੇ ਗਏ ਹਨ। ਹਾਲਾਂਕਿ ਤਲਾਸ਼ੀ ਦੌਰਾਨ ਮੌਕੇ ਤੋਂ ਕੋਈ ਵਪਾਰਕ ਬਰਾਮਦਗੀ ਸਾਹਮਣੇ ਨਹੀਂ ਆਈ।

Ad Position 22
No active advertisement
ਪਿਛਲੀ ਖ਼ਬਰ ਖਰੜ ਬਾਰ ਅਸੋਸੀਏਸ਼ਨ ਚੋਣਾਂ ਵਿਚ ਐਡਵੋਕੇਟ ਸਚਿਨ ਚੌਧਰੀ ਗਰੁੱਪ ਨੇ ਕੀਤੀ ਜਿੱਤ ਪ੍ਰਾਪਤ ਅਗਲੀ ਖ਼ਬਰ ਐਡਵੋਕੇਟ ਰਘਬੀਰ ਪਾਲ ਸਿੰਘ ਬਾਜਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ
Ad Position 24