ਮੰਡੀ ਅਰਨੀਵਾਲਾ, 24 ਅਪ੍ਰੈਲ (ਮੋਹਲ਼ਾ)-ਅਰਨੀਵਾਲਾ ਦੇ ਸ਼ਹੀਦ ਭਗਤ ਸਿੰਘ ਸਕੂਲ ਵਾਲੀ ਗਲੀ 'ਚ ਪੀਣ ਵਾਲੇ ਪਾਣੀ ਦੀ ਪਾਈਪ ਦੀ ਸ਼ੁਰੂਆਤ ਕੀਤੀ ਗਈ | ਇਸ ਦੀ ਸ਼ੁਰੂਆਤ ਜ਼ੋਨ ਇੰਚਾਰਜ ਅਤੇ ਬਲਾਕ ਪ੍ਰਧਾਨ ਹੈਪੀ ਸੰਧੂ ਜੌੜਕੀ ਵਲੋਂ ਕੀਤੀ ਗਈ | ਉਨ੍ਹਾਂ ਨੇ ਕਿਹਾ ਕਿ ਹਲਕਾ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਉੱਦਮ ਸਦਕਾ ਇਸ ਗਲੀ ਦੇ ਵਸਨੀਕਾਂ ਦੀ ਚਿਰੋਕਣੀ ਮੰਗ ਨੂੰ ਪੂਰਾ ਕੀਤਾ ਗਿਆ ਹੈ | ਇਸ ਮੌਕੇ ਅਜੇ ਕੁੱਕੜ, ਸ਼ਿੰਦਰਪਾਲ ਗੋਸ਼ਾ, ਸੰਦੀਪ ਵਾਰਵਲ ਬਲਾਕ ਪ੍ਰਧਾਨ, ਮਾਸਟਰ ਸ਼ਾਮ ਲਾਲ ,ਜੇ ਈ ਜਗੀਰ ਸਿੰਘ, ਜਸ਼ਨ ਚੀਮਾ ਅਤੇ ਹੋਰ ਵੀ ਹਾਜ਼ਰ ਸਨ |