11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਜਲਾਲਾਬਾਦ, 24 ਅਪ੍ਰੈਲ (ਕਰਨ ਚੁਚਰਾ)-ਸਦਰ ਜਲਾਲਾਬਾਦ ਪੁਲਿਸ ਨੇ ਰਾਹ ਰੋਕ ਕੇ ਕੁੱਟਮਾਰ ਕਰਨ ਵਾਲੇ 7 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਰਦੀਪ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਘੁਬਾਇਆ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਨੂੰ ਰਾਜਨ ਸਿੰਘ ਉਰਫ਼ ਰਾਜੂ ਵਾਸੀ ਘੁਬਾਇਆ ਨੇ ਫ਼ੋਨ ਕਰਕੇ ਕੰਮ ਦਾ ਬਹਾਨਾ ਲਗਾ ਕੇ ਪਿੰਡ ਤੋਂ ਬਾਹਰ ਕਬਰਾਂ ਵਾਲੇ ਰਸਤੇ 'ਤੇ ਬੁਲਾਇਆ | ਜਦੋਂ ਉਹ ਉੱਥੇ ਪੁੱਜਾ ਤਾਂ ਰਾਜਨ ਸਿੰਘ ਉਰਫ਼ ਰਾਜੂ, ਸੁਨੀਲ ਸਿੰਘ ਉਰਫ਼ ਮੱਘਾ, ਮਨਪ੍ਰੀਤ ਸਿੰਘ ਪੁੱਤਰਾਨ ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ ਉਰਫ਼ ਕਿੰਦਰੀ, ਜਸ਼ਨ ਸਿੰਘ ਪੁੱਤਰਾਨ ਰਾਜ ਸਿੰਘ ਵਾਸੀ ਘੁਬਾਇਆ ਅਤੇ 2 ਅਣਪਛਾਤੇ ਵਿਅਕਤੀਆਂ ਨੇ ਹਮਮਸ਼ਵਰਾ ਹੋ ਕੇ ਉਸ ਦੇ ਸੱਟਾਂ ਮਾਰੀਆਂ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਨੇ ਕਿਸਾਨੀ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਅਰਨੀਵਾਲਾ ਦੇ ਭਗਤ ਸਿੰਘ ਸਕੂਲ ਵਾਲੀ ਗਲੀ 'ਚ ਪੀਣ ਵਾਲੇ ਪਾਣੀ ਦੀ ਪਾਈਪ ਪਾਈ
Ad Position 24