ਗੜ੍ਹਸ਼ੰਕਰ, 11 ਸਤੰਬਰ (ਧਾਲੀਵਾਲ)- ਬਾਰ ਐਸੋਸੀਏਸ਼ਨ ਗੜ੍ਹਸ਼ੰਕਰ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਸੰਪਨ ਹੋ ਗਈ। ਰਿਟਰਨਿੰਗ ਅਫ਼ਸਰ ਸੰਜੀਵ ਕੁਮਾਰ ਡੋਡ ਦੀ ਦੇਖ-ਰੇਖ ਹੇਠ ਹੋਈ ਚੋਣ ਵਿਚ ਬਾਰ ਐਸੋਸੀਏਸ਼ਨ ਦੇ 102 ਮੈਂਬਰਾਂ ਵਲੋਂ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ।
ਪ੍ਰਧਾਨ ਦੀ ਚੋਣ ਵਿਚ ਐਡਵੋਕੇਟ ਅਮਰਿੰਦਰ ਸਿੰਘ ਭੁੱਲਰ ਨੇ 69 ਵੋਟਾਂ ਹਾਸਿਲ ਕਰਕੇ ਚੋਣ ਜਿੱਤ ਲਈ ਤੇ ਉਨ੍ਹਾਂ ਨੇ ਮੁਕਾਬਲੇ ਦੇ ਉਮੀਦਵਾਰ ਐਡਵੋਕੇਟ ਦਿਪਾਂਕਰ ਨੂੰ 36 ਵੋਟਾਂ ਦੇ ਫ਼ਰਕ ਨਾਲ ਹਰਾਇਆ। ਇਸੇ ਤਰ੍ਹਾਂ ਐਡਵੋਕੇਟ ਮਨਜੀਤ ਸਿੰਘ ਨੇ ਜਨਰਲ ਸਕੱਤਰ ਅਤੇ ਐਡਵੋਕੇਟ ਉਂਕਾਰ ਸਿੰਘ ਨੇ ਕੈਸ਼ੀਅਰ ਦੀ ਚੋਣ ਜਿੱਤੀ ਹੈ।