10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਤਿਕੋਣੀ ਟੱਕਰ ਵਿਚ ਕੌਣ ਸੰਭਾਲੇਗਾ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਦੀ ਕਮਾਨ ? ਅਬੋਹਰ ਦੇ ਬਾਰ ਰੂਮ ਵਿਚ ਅੱਜ 545 ਵਕੀਲ ਕਰਨਗੇ ਫ਼ੈਸਲਾ, ਦੇਰ ਸ਼ਾਮ ਆਵੇਗਾ ਨਤੀਜਾ

ਅਬੋਹਰ, 10 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਕਚਹਿਰੀਆਂ ਤੋਂ ਚੱਲਿਆ ਚੋਣ ਪ੍ਰਚਾਰ ਵਕੀਲਾਂ ਦੇ ਘਰਾਂ ਤੋਂ ਹੁੰਦਾ ਹੋਇਆ ਹੋਟਲਾਂ ਵਿਚ ਪਾਰਟੀਆਂ ਦੇ ਦੌਰ ਤੋਂ ਬਾਅਦ ਵੋਟਾਂ ਤੱਕ ਆਣ ਪੁੱਜਾ ਹੈ। ਅਬੋਹਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ 5 ਸੀਟਾਂ ’ਤੇ ਇਸ ਵਾਰ ਪਹਿਲੀ ਵਾਰ ਤਿਕੋਣਾ ਮੁਕਾਬਲਾ ਬਣਿਆ ਹੈ ਜਿਸ ਤਹਿਤ ਪ੍ਰਧਾਨਗੀ ਅਹੁਦੇ ਲਈ ਪਿਛਲੇ ਸਾਲਾਂ ਦੇ ਤਿੰਨ ਸਾਬਕਾ ਪ੍ਰਧਾਨ ਇਕ-ਦੂਜੇ ਦੇ ਸਾਹਮਣੇ ਨਿੱਤਰੇ ਹਨ ਤੇ ਸਭ ਆਪਣੀ ਆਪਣੀ ਜਿੱਤ ਦੇ ਦਾਅਵੇ ਪੇਸ਼ ਕਰ ਰਹੇ ਹਨ।

Ad Position 21
repet_subhas-goyals [Copy P29]
ਬਾਰ ਐਸੋਸੀਏਸ਼ਨ ਅਬੋਹਰ ਦੀਆਂ ਚੋਣਾਂ ਵਿਚ ਖੜ੍ਹੇ ਉਮੀਦਵਾਰ। ਅਜੀਤ ਤਸਵੀਰ 11-09-2026
ਅਬੋਹਰ, 10 ਸਤੰਬਰ (ਤੇਜਿੰਦਰ ਸਿੰਘ ਖ਼ਾਲਸਾ)- ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੰਜਾਬ ਅਤੇ ਹਰਿਆਣਾ ਦੀਆਂ ਸਮੂਹ ਬਾਰ ਐਸੋਸੀਏਸ਼ਨ ਦੀਆਂ ਚੋਣਾਂ 11 ਸਤੰਬਰ ਨੂੰ ਕਰਵਾਈਆਂ ਜਾ ਰਹੀਆਂ ਹਨ ਜਿਸ ਤਹਿਤ ਕਚਹਿਰੀਆਂ ਤੋਂ ਚੱਲਿਆ ਚੋਣ ਪ੍ਰਚਾਰ ਵਕੀਲਾਂ ਦੇ ਘਰਾਂ ਤੋਂ ਹੁੰਦਾ ਹੋਇਆ ਹੋਟਲਾਂ ਵਿਚ ਪਾਰਟੀਆਂ ਦੇ ਦੌਰ ਤੋਂ ਬਾਅਦ ਵੋਟਾਂ ਤੱਕ ਆਣ ਪੁੱਜਾ ਹੈ। ਅਬੋਹਰ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਲਈ 5 ਸੀਟਾਂ ’ਤੇ ਇਸ ਵਾਰ ਪਹਿਲੀ ਵਾਰ ਤਿਕੋਣਾ ਮੁਕਾਬਲਾ ਬਣਿਆ ਹੈ ਜਿਸ ਤਹਿਤ ਪ੍ਰਧਾਨਗੀ ਅਹੁਦੇ ਲਈ ਪਿਛਲੇ ਸਾਲਾਂ ਦੇ ਤਿੰਨ ਸਾਬਕਾ ਪ੍ਰਧਾਨ ਇਕ-ਦੂਜੇ ਦੇ ਸਾਹਮਣੇ ਨਿੱਤਰੇ ਹਨ ਤੇ ਸਭ ਆਪਣੀ ਆਪਣੀ ਜਿੱਤ ਦੇ ਦਾਅਵੇ ਪੇਸ਼ ਕਰ ਰਹੇ ਹਨ। ਅਬੋਹਰ ਬਾਰ ਐਸੋਸੀਏਸ਼ਨ ਦੇ 3 ਵਾਰ ਪ੍ਰਧਾਨ ਰਹੇ ਅਮਨਦੀਪ ਸਿੰਘ ਧਾਲੀਵਾਲ, 2 ਵਾਰ ਪ੍ਰਧਾਨ ਰਹੇ ਲਖਵਿੰਦਰ ਸਿੰਘ ਸਿੱਧੂ ਤੇ 1 ਵਾਰ ਪ੍ਰਧਾਨ ਰਹੇ ਪ੍ਰਕਾਸ਼ ਸਿੰਘ ਬਰਾੜ ਇਸ ਵਾਰ ਤਿਕੋਣੀ ਟੱਕਰ ਵਿਚ ਇਕ-ਦੂਜੇ ਦੇ ਆਹਮੋ-ਸਾਹਮਣੇ ਹਨ। ਇਸ ਤੋਂ ਇਲਾਵਾ ਮਹਿਲਾ ਵਕੀਲਾਂ ਲਈ ਰਾਖਵੇਂ ਰੱਖੇ 2 ਅਹੁਦਿਆਂ ਤਹਿਤ ਉਪ ਪ੍ਰਧਾਨ ਦੀ ਸੀਟ ’ਤੇ ਸ਼ਰੂਤੀ ਭੀਮਵਾਲ, ਅਨੀਤਾ ਚਲਾਣਾ ਤੇ ਅਭਿਲਾਸ਼ਾ ਝਾਅ ਵਿਚਾਲੇ ਮੁਕਾਬਲਾ ਬਣਿਆ ਹੋਇਆ ਹੈ ਜਦ ਕਿ ਜੁਆਇੰਟ ਸਕੱਤਰ ਲਈ ਨੇਹਾ ਸ਼੍ਰੀ, ਕਾਜਲ ਸ਼ਰਮਾ ਤੇ ਆਭਾ ਬਾਘਲਾ ਚੋਣ ਮੈਦਾਨ ਵਿਚ ਹਨ। ਇਸ ਤੋਂ ਇਲਾਵਾ ਸੈਕਟਰੀ ਅਹੁਦੇ ਲਈ ਗੌਰਵ ਧੂੜੀਆ, ਰਾਮਪਾਲ ਮੇਘ ਤੇ ਦਿਨੇਸ਼ ਰਾਜੋਰਾ ਲਗਾਤਾਰ ਵਕੀਲ ਵੋਟਰਾਂ ਨਾਲ ਸੰਪਰਕ ਬਣਾਏ ਹੋਏ ਹਨ। ਕੈਸ਼ੀਅਰ ਅਹੁਦੇ ਲਈ ਜਿੱਥੇ ਨੌਜਵਾਨ ਵਕੀਲ ਰਿਧਮ ਵਧਵਾ ਤੇ ਵਿਨੋਦ ਕੁਮਾਰ ਜਲੰਧਰਾ ਚੋਣ ਮੈਦਾਨ ਵਿਚ ਹਨ ਉੱਥੇ ਹੀ ਸਾਬਕਾ ਕੈਸ਼ੀਅਰ ਪਵਨ ਕੁਮਾਰ ਫਿਰ ਤੋਂ ਚੋਣ ਮੈਦਾਨ ਵਿਚ ਆ ਕੇ ਤਿਕੋਣੀ ਟੱਕਰ ਬਣਾ ਰਹੇ ਹਨ। ਚੋਣ ਕਮੇਟੀ ਮੁਤਾਬਿਕ ਇਸ ਵਾਰ 11 ਸਤੰਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਸਾਢੇ 4 ਵਜੇ ਤੱਕ ਵੋਟਿੰਗ ਹੋਵੇਗੀ ਜਿਸ ਤਹਿਤ ਬਾਰ ਐਸੋਸੀਏਸ਼ਨ ਦੇ ਕਰੀਬ 545 ਵਕੀਲ ਵੋਟਰਾਂ ਨੂੰ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਵੋਟਿੰਗ ਹੋਣ ਦੇ ਤੁਰੰਤ ਉਪਰੰਤ ਗਿਣਤੀ ਕਰਕੇ ਦੇਰ ਸ਼ਾਮ ਤੱਕ ਨਤੀਜਾ ਵੀ ਐਲਾਨ ਦਿੱਤਾ ਜਾਵੇਗਾ ਜਿਸ ਸੰਬੰਧੀ ਸ਼ਹਿਰ ਵਿਚ ਚਰਚਾਵਾਂ ਦਾ ਮਾਹੌਲ ਪੂਰੀ ਤਰ੍ਹਾਂ ਗਰਮ ਹੈ ਤੇ ਸ਼ਹਿਰ ਦੇ ਲੋਕ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਦੇ ਨਤੀਜੇ ’ਤੇ ਨਜ਼ਰ ਲਗਾਈ ਬੈਠੇ ਹਨ। ਵਕੀਲ ਵੋਟਰ ਹੁਣ ਕੀ ਫ਼ੈਸਲਾ ਕਰਦੇ ਹਨ ਇਸ ਵਿਚ ਕੁੱਝ ਘੜੀਆਂ ਦਾ ਸਮਾਂ ਬਾਕੀ ਹੈ ਪਰ ਨਤੀਜੇ ਇਸ ਵਾਰ ਹੈਰਾਨੀਜਨਕ ਆਉਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਧਾਰੀਵਾਲ ਵਿਖੇ ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲੀ ਅਗਲੀ ਖ਼ਬਰ ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਚੇਤਨ ਪ੍ਰਕਾਸ਼ ਧਾਲੀਵਾਲ ਵਲੋਂ ਫ਼ਾਜ਼ਿਲਕਾ ਦੇ ਸਕੂਲਾਂ, ਰਾਸ਼ਨ ਡੀਪੂਆਂ ਤੇ ਆਂਗਣਵਾੜੀ ਕੇ...
Ad Position 24