11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਧਾਰੀਵਾਲ ਵਿਖੇ ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲੀ

ਧਾਰੀਵਾਲ, 10 ਸਤੰਬਰ (ਸਵਰਨ ਸਿੰਘ )-ਸਥਾਨਕ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਦੇ ਪਿਛਲੇ ਪਾਸੇ ਨਹਿਰ ਕਿਨਾਰੇ ਇੱਕ ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਬੰਟੀ ਉਮਰ ਤਕਰੀਬਨ 40 ਸਾਲ ਵਾਸੀ ਪਿੰਡ ਦੀਨਪੁਰ ਵਜੋਂ ਹੋਈ ਹੈ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਧਾਰੀਵਾਲ, 10 ਸਤੰਬਰ (ਸਵਰਨ ਸਿੰਘ )-ਸਥਾਨਕ ਗੁਰੂ ਰਵਿਦਾਸ ਧਰਮਸ਼ਾਲਾ ਧਾਰੀਵਾਲ ਦੇ ਪਿਛਲੇ ਪਾਸੇ ਨਹਿਰ ਕਿਨਾਰੇ ਇੱਕ ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲਣ ਨਾਲ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਬੰਟੀ ਉਮਰ ਤਕਰੀਬਨ 40 ਸਾਲ ਵਾਸੀ ਪਿੰਡ ਦੀਨਪੁਰ ਵਜੋਂ ਹੋਈ ਹੈ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੰਟੀ ਈ-ਰਿਕਸ਼ਾ ’ਤੇ ਸਬਜ਼ੀ ਆਦਿ ਢੋਣ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਉਹ ਕੰਮ ’ਤੇ ਗਿਆ ਸੀ ਤੇ ਬਾਰ- ਬਾਰ ਫੋਨ ਕਰਨ ’ਤੇ ਵੀ ਜਦੋਂ ਗੱਲ ਨਾ ਹੋਈ, ਤਾਂ ਬਾਅਦ ’ਚ ਫੋਨ ਚੁੱਕਣ ਵਾਲੇ ਤੋਂ ਜਾਣਕਾਰੀ ਮਿਲੀ ਕਿ ਉਸ ਦੀ ਲਾਸ਼ ਨਹਿਰ ਦੇ ਨੇੜੇ ਪਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਧਾਰੀਵਾਲ ਦੀ ਪੁਲਿਸ ਪਾਰਟੀ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ ਅਗਲੀ ਖ਼ਬਰ ਤਿਕੋਣੀ ਟੱਕਰ ਵਿਚ ਕੌਣ ਸੰਭਾਲੇਗਾ ਬਾਰ ਐਸੋਸੀਏਸ਼ਨ ਅਬੋਹਰ ਦੇ ਵਕੀਲਾਂ ਦੀ ਕਮਾਨ ? ਅਬੋਹਰ ਦੇ ਬਾਰ ਰੂਮ ਵਿਚ ਅੱਜ 545 ਵਕ...
Ad Position 24