11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ

ਕਾਦੀਆਂ, 10 ਸਤੰਬਰ (ਕੁਲਵਿੰਦਰ ਸਿੰਘ)-ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਦੇ ਦਿਸ਼ਾ-ਨਿਰਦੇਸ਼ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਦਿਆਂ ਕਾਲਜ ਵਿਦਿਆਰਥੀਆਂ ਦੇ ਵੱਖ- ਵੱਖ ਕਲਾਤਮਕ ਮੁਕਾਬਲੇ, ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਕਰਵਾਏ ਗਏ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਕਾਦੀਆਂ, 10 ਸਤੰਬਰ (ਕੁਲਵਿੰਦਰ ਸਿੰਘ)-ਡਾਇਰੈਕਟਰ ਉਚੇਰੀ ਸਿੱਖਿਆ ਪੰਜਾਬ ਦੇ ਦਿਸ਼ਾ-ਨਿਰਦੇਸ਼ ਹੇਠ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਖੇ ਸ਼੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਦਿਆਂ ਕਾਲਜ ਵਿਦਿਆਰਥੀਆਂ ਦੇ ਵੱਖ- ਵੱਖ ਕਲਾਤਮਕ ਮੁਕਾਬਲੇ, ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਕਰਵਾਏ ਗਏ। ਕਾਲਜ ਵਿਦਿਆਰਥੀਆਂ ਨੇ ਸ੍ਰੀ ਗੁਰੂ ਰਵਿਦਾਸ ਜੀ ਦੀ ਬਾਣੀ, ਉਪਦੇਸ਼ ਅਤੇ ਜੀਵਨ ਬਾਰੇ ਪੋਸਟਰ ਬਣਾ ਕੇ ਅਤੇ ਕੈਲੀਗ੍ਰਾਫ਼ੀ ਰਾਹੀਂ ਸ਼ਾਨਦਾਰ ਪੇਸ਼ਕਾਰੀ ਕੀਤੀ। ਪੋਸਟਰ ਬਣਾਉਣ ਦੇ ਮੁਕਾਬਲੇ ਵਿਚ ਨੁਸਰਤ ਜਹਾਂ ਬੇਗ਼ਮ ਬੀ.ਏ. ਤੀਸਰਾ ਸਮੈਸਟਰ ਨੇ ਪਹਿਲਾ, ਆਕਾਸ਼ਦੀਪ ਸਿੰਘ ਬੀ.ਕਾਮ ਪਹਿਲਾ ਸਮੈਸਟਰ ਨੇ ਦੂਸਰਾ, ਆਇਸ਼ਾ ਖਾਤੂਨ ਬੀ.ਕਾਮ 5ਵਾਂ ਸਮੈਸਟਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਕੈਲੀਗ੍ਰਾਫ਼ੀ ’ਚ ਮਨਜੋਤ ਕੌਰ ਐੱਮ.ਏ. ਪੰਜਾਬੀ ਸਮੈਸਟਰ ਪਹਿਲਾ ਨੇ ਪਹਿਲਾ, ਸੁਪਨਦੀਪ ਕੌਰ ਬੀ.ਏ 5ਵਾਂ ਸਮੈਸਟਰ ਨੇ ਦੂਸਰਾ, ਜਸਪ੍ਰੀਤ ਕੌਰ ਬੀ.ਏ. ਕੰਪਿਊਟਰ ਸਾਇੰਸ 5ਵਾਂ ਸਮੈਸਟਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸਾਰੇ ਮੁਕਾਬਲਿਆਂ ਦੀ ਨਿਗਰਾਨੀ ਤੇ ਸੰਚਾਲਨ ਡਾ. ਸਤਿੰਦਰ ਕੌਰ ਵਲੋਂ ਕੀਤਾ ਗਿਆ। ਪੋਸਟਰ ਮੇਕਿੰਗ ’ਚ ਜੱਜ ਦੀ ਭੂਮਿਕਾ ਵਜੋਂ ਪ੍ਰੋ. ਅਮਨਦੀਪ ਕੌਰ, ਪ੍ਰੋ. ਬਲਬੀਰ ਕੌਰ, ਪ੍ਰੋ. ਆਰਫ਼ਾ ਕਮਰ , ਕੈਲੀਗ੍ਰਾਫ਼ੀ ਵਿਚ ਜੱਜ ਦੀ ਭੂਮਿਕਾ ਪ੍ਰੋ. ਅਮੁਤੁਲ ਬਾਕੀ, ਪ੍ਰੋ. ਲਵਪ੍ਰੀਤ ਕੌਰ ਤੇ ਪ੍ਰੋ. ਰਜਵੰਤ ਕੌਰ ਨੇ ਨਿਭਾਈ। ਇਸ ਮੌਕੇ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਨੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਭੇਟ ਕੀਤੀ। ਕਲਾਤਮਕ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਦੇ ਨਾਲ ਸਟਾਫ਼ ਮੈਂਬਰਾਂ ’ਚ ਪ੍ਰੋ. ਮਨਪ੍ਰੀਤ ਕੌਰ ਪ੍ਰੋ. ਕੁਲਵਿੰਦਰ ਸਿੰਘ, ਪ੍ਰੋ. ਮਿਤਾਲੀ, ਪ੍ਰੋ. ਬਲਵੀਰ ਕੌਰ, ਪ੍ਰੋ. ਬਲਜੀਤ ਕੌਰ, ਪ੍ਰੋ. ਜਸਕਿਰਨ ਕੌਰ ਆਦਿ ਹਾਜ਼ਰ ਸਨ। ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਹਰਪ੍ਰੀਤ ਸਿੰਘ ਹੁੰਦਲ ਤੇ ਸਟਾਫ਼ ਮੈਂਬਰਾਂ ਵਲੋਂ ਸਨਮਾਨਿਤ ਕੀਤਾ ਗਿਆ ।
Ad Position 22
No active advertisement
ਪਿਛਲੀ ਖ਼ਬਰ ਪਾਵਰਕਾਮ ਤੇ ਟਰਾਂਸਕੋ ਦੇ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਮੀਟਿੰਗ * ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ ਅਗਲੀ ਖ਼ਬਰ ਧਾਰੀਵਾਲ ਵਿਖੇ ਈ-ਰਿਕਸ਼ਾ ਚਾਲਕ ਦੀ ਲਾਸ਼ ਮਿਲੀ
Ad Position 24