11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਾਵਰਕਾਮ ਤੇ ਟਰਾਂਸਕੋ ਦੇ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਮੀਟਿੰਗ * ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ

ਗੁਰਦਾਸਪਰ, 10 ਸਤੰਬਰ (ਅਸ਼ੋਕ ਸ਼ਰਮਾ)-ਪਾਵਰਕਾਮ ਅਤੇ ਟਰਾਂਸਕੋ ਦੇ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਜਰੂਰੀ ਮੀਟਿੰਗ ਦਰਸ਼ਨ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਕਲ ਸਕੱਤਰ ਪੈਨਸ਼ਨ ਐਸੋਸੀਏਸ਼ਨ ਗੁਰਦਾਸਪੁਰ ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਗੁਰਦਾਸਪਰ, 10 ਸਤੰਬਰ (ਅਸ਼ੋਕ ਸ਼ਰਮਾ)-ਪਾਵਰਕਾਮ ਅਤੇ ਟਰਾਂਸਕੋ ਦੇ ਪੁਰਾਣਾ ਸ਼ਾਲਾ ਦੇ ਪੈਨਸ਼ਨਰਾਂ ਦੀ ਜਰੂਰੀ ਮੀਟਿੰਗ ਦਰਸ਼ਨ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਸਰਕਲ ਸਕੱਤਰ ਪੈਨਸ਼ਨ ਐਸੋਸੀਏਸ਼ਨ ਗੁਰਦਾਸਪੁਰ ਸੁਰਿੰਦਰ ਪੱਪੂ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਇਸ ਦੌਰਾਨ ਸੰਬੋਧਨ ਕਰਦਿਆਂ ਸੁਖਜੀਤ ਸਿੰਘ ਚਾਵਾ, ਸੁਰਿੰਦਰ ਪੱਪੂ, ਦਰਸ਼ਨ ਸਿੰਘ ਬਾਜਵਾ ਤੇ ਰਘਬੀਰ ਸਿੰਘ ਨੇ ਕਿਹਾ ਕਿ ਮਾਣਯੋਗ ਹਾਈਕੋਰਟ ਵਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ 18 ਫੀਸਦੀ ਡੀ.ਏ, ਉਸ ਦਾ ਬਕਾਇਆ ਦੇਣ ਦੇ ਹੁਕਮ ਕੀਤੇ ਹਨ। ਪਰ ਸਰਕਾਰ ਉਸ ਨੂੰ ਲਾਗੂ ਕਰਨ ਤੋਂ ਭੱਜ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦੇ ਤਹਿਤ ਪੁਰਾਣੀ ਪੈਨਸ਼ਨ 1972 ਨਿਯਮ ਤਹਿਤ ਲਾਗੂ ਕਰਨ, 2.59 ਗੁਣਾਂਕ ਨਾਲ ਪੈਨਸ਼ਨ ਵਿਚ ਸੋਧ ਕਰਨ, ਕੱਚੇ ਮੁਲਾਜ਼ਮ ਪੱਕੇ ਕਰਨ, 17-7-20 ਤੋਂ ਬਾਅਦ ਭਰਤੀ ਮੁਲਾਜਮਾਂ ’ਤੇ ਛੇਵਾਂ ਪੇਅ ਕਮਿਸ਼ਨ ਲਾਗੂ ਕਰਨ ਤੋਂ ਇਲਾਵਾ ਸਾਂਝਾ ਮੰਚ ਪੰਜਾਬ ਨਾਲ ਮੀਟਿੰਗਾਂ ਕਰਕੇ ਰਹਿੰਦੀਆਂ ਮੰਗਾਂ ਦਾ ਨਿਪਟਾਰਾ ਕਰੇ, ਨਹੀਂ ਤਾਂ ਜੋ ਸਾਂਝਾ ਮੰਚ ਵਲੋਂ ਸੰਘਰਸ਼ ਦਿੱਤੇ ਹਨ, ਉਸ ’ਚ ਪੈਨਸ਼ਨਰ ਤੇ ਮੁਲਾਜਮ ਵੱਧ ਚੜ੍ਹ ਕੇ ਸ਼ਾਮਿਲ ਹੋਣਗੇ। ਇਸ ਮੌਕੇ ਸਾ.ਇੰਜੀ.ਸੁੱਚਾ ਸਿੰਘ, ਸਾ.ਇੰਜੀ. ਮਲਕੀਤ ਸਿੰਘ, ਸਾ.ਇੰਜੀ. ਮਨੀ ਸਿੰਘ, ਦਰਸ਼ਨ ਲਾਲ, ਸੁਰਜੀਤ ਸਿੰਘ ਸੈਦੋਵਾਲ, ਪਿਆਰਾ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ, ਮੁਖਾ ਸਿੰਘ, ਸੁਦੇਸ਼ ਕੁਮਾਰੀ, ਮਨਜੀਤ ਕੌਰ ਬਾਜਵਾ, ਹੀਰਾ ਸਿੰਘ, ਸੁਰਿੰਦਰ ਸਿੰਘ ਸੈਣੀ, ਠਾਕੁਰ ਮਦਨ ਲਾਲ, ਮੋਹਨ ਲਾਲ, ਸੁਖਜੀਤ ਸਿੰਘ ਚਾਵਾ, ਰਘਬੀਰ ਸਿੰਘ, ਦਿਆਲ ਸਿੰਘ, ਜਸਵੰਤ ਸਿੰਘ, ਸੈਮੂਅਲ ਮਸੀਹ, ਹਰਭਜਨ ਸਿੰਘ, ਜੋਗਾ ਸਿੰਘ, ਕਿਸ਼ੋਰੀ ਲਾਲ, ਬਲਦੇਵ ਸਿੰਘ, ਨਿਸ਼ਾਨ ਸਿੰਘ ਆਦਿ ਹਾਜਰ ਸਨ। ਇਸ ਮੌਕੇ ਸਤਨਾਮ ਸਿੰਘ ਲਾਈਨਮੈਨ ਦੀ ਹੋਈ ਅਚਾਨਕ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤ ਤੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
Ad Position 22
No active advertisement
ਪਿਛਲੀ ਖ਼ਬਰ ਗੁਰੂ ਨਾਨਕ ਕਾਲਜ ਬਟਾਲਾ ਵਿਖੇ ‘ਸ਼ਬਦ’ ਮੈਗਜ਼ੀਨ ਦਾ ‘ਸੁਰਿੰਦਰ ਗੀਤ ਵਿਸ਼ੇਸ਼ ਅੰਕ’ ਰਿਲੀਜ਼ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ ਕਰਵਾਏ
Ad Position 24