11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਬਾਰ ਐਸੋਸ਼ੀਏਸ਼ਨ ਬਲਾਚੌਰ ਦੀ ਚੋਣ ਹੋਈ, ਐਡਵੋਕੇਟ ਨਵੀਨ ਭਾਟੀਆ ਪ੍ਰਧਾਨ ਚੁਣੇ ਗਏ

ਬਲਾਚੌਰ, 11 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਬਾਰ ਐਸੋਸ਼ੀਏਸ਼ਨ ਬਲਾਚੌਰ ਦੀ ਚੋਣ ਰਿਟਰਨਿੰਗ ਅਧਿਕਾਰੀ...

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਬਲਾਚੌਰ, 11 ਸਤੰਬਰ (ਦੀਦਾਰ ਸਿੰਘ ਬਲਾਚੌਰੀਆ)- ਬਾਰ ਐਸੋਸ਼ੀਏਸ਼ਨ ਬਲਾਚੌਰ ਦੀ ਚੋਣ ਰਿਟਰਨਿੰਗ ਅਧਿਕਾਰੀ ਕਮ ਸੀਨੀਅਰ ਐਡਵੋਕੇਟ ਟੀ ਆਰ ਦੱਤਾ ਦੀ ਦੇਖ ਰੇਖ ਹੇਠ ਹੋਈ।ਇਸ ਵਾਰ ਪ੍ਰਧਾਨਗੀ, ਸੈਕਟਰੀ ਅਤੇ ਖਜ਼ਾਨਚੀ ਦੇ ਅਹੁਦੇ ਲਈ ਵੋਟਿੰਗ ਕਰਾਈ ਗਈ। ਪ੍ਰਧਾਨਗੀ ਦੇ ਅਹੁਦੇ ਲਈ ਚੁਣੇ ਗਏ ਐਡਵੋਕੇਟ ਨਵੀਨ ਭਾਟੀਆ ਨੂੰ 24 ਵੋਟਾਂ ਮਿਲੀਆਂ ਜੱਦੋਂ ਕਿ ਐਡਵੋਕੇਟ ਰਵਿੰਦਰ ਸਿੰਘ ਨੂੰ 11 ਵੋਟਾਂ ਮਿਲਿਆ।

ਇਸੀ ਤਰਾਂ ਸੈਕਟਰੀ ਦੇ ਅਹੁਦੇ ਲਈ ਚੁਣੇ ਗਏ ਐਡਵੋਕੇਟ ਜਤਿੰਦਰ ਅਗਨੀਹੋਤਰੀ 22 ਵੋਟਾਂ ਮਿਲੀਆਂ, ਜਦੋਂਕਿ ਐਡ ਉਮਾ ਸ਼ੰਕਰ ਨੂੰ 13 ਵੋਟਾਂ ਮਿਲੀਆਂ। ਇਸੀ ਤਰਾਂ ਖਜਾਨਚੀ ਦੇ ਅਹੁਦੇ ਲਈ ਚੁਣੀ ਗਈ ਐਡਵੋਕੇਟ ਮਮਤਾ ਰਾਣੀ ਨੂੰ 23 ਵੋਟਾਂ ਮਿਲੀਆਂ, ਜਦੋਂ ਕਿ ਇਸ ਅਹੁਦੇ ਲਈ ਉਮੀਦਵਾਰ ਬਲਜਿੰਦਰ ਚੌਧਰੀ ਨੂੰ 12 ਵੋਟਾਂ ਪ੍ਰਾਪਤ ਹੋਈਆ। ਇਸ ਤੋਂ ਇਲਾਵਾ ਐਡਵੋਕੇਟ ਮਨਦੀਪ ਸਿੰਘ ਸਿਆਣਾ ਸੀਨੀਅਰ ਉੱਪ ਪ੍ਰਧਾਨ, ਐਡ ਵਨੀਤ ਭਾਂਬਰੀ ਉੱਪ ਪ੍ਰਧਾਨ ਅਤੇ ਐਡਵੋਕੇਟ ਹਰਕੀਰਤ ਸਿੰਘ ਸੰਯੁਕਤ ਸੈਕਟਰੀ (ਸਾਰੇ ਬਿਨ੍ਹਾਂ ਮੁਕਾਬਲਾ) ਚੁਣੇ ਗਏ।ਇਸੀ ਤਰਾਂ ਕਾਰਜਕਾਰਨੀ ਵਿਚ ਐਡਵੋਕੇਟ ਕਿਰਨਜੀਤ ਬੰਗਾਂ, ਐਡ ਰੀਨਾਂ ਰਾਣੀ ਅਤੇ ਐਡ ਅਮਰਿੰਦਰ ਭੂੰਬਲਾਂ ਸ਼ਾਮਿਲ ਕੀਤੇ ਗਏ।

11 ਨਵਾਂਸ਼ਹਿਰ-ਬਾਰ ਐਸੋਸ਼ੀਏਸ਼ਨ ਬਲਾਚੌਰ ਦੇ ਵੋਟਿੰਗ ਦੁਆਰਾ ਚੁਣੇ ਗਏ ਪ੍ਰਧਾਨ ਐਡਵੋਕੇਟ ਨਵੀਨ ਭਾਟੀਆ ਨਾਲ ਦਿਖਾਈ ਦੇ ਰਹੇ ਆਰ/ਐਡਵੋਕੇਟ ਟੀ ਆਰ ਦੱਤਾ, ਸਾਬਕਾ ਪ੍ਰਧਾਨ ਐਡਵੋਕੇਟ ਐੱਚ. ਐਸ. ਸੈਣੀ, ਐਡਵੋਕੇਟ ਐਨ ਕੇ ਅਰੋੜਾ, ਐਡਵੋਕੇਟ ਅਮਨ ਕੌਸ਼ਲ, ਐਡ. ਏ. ਅੇਸ. ਢਿੱਲੋਂ ਤੇ ਸਰਬਸੰਮਤੀ ਨਾਲ ਚੁਣੇ ਗਏ ਸੀਨੀਅਰ ਉੱਪ ਪ੍ਰਧਾਨ ਐਡਵੋਕੇਟ ਮਨਦੀਪ ਸਿੰਘ ਸਿਆਣਾ ਤੇ ਹੋਰ।  

Ad Position 22
No active advertisement
ਪਿਛਲੀ ਖ਼ਬਰ ਗੁਰਪ੍ਰੀਤ ਸਿੰਘ ਚੱਠਾ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਚੁਣੇ ਗਏ ਅਗਲੀ ਖ਼ਬਰ ਖਰੜ ਬਾਰ ਅਸੋਸੀਏਸ਼ਨ ਚੋਣਾਂ ਵਿਚ ਐਡਵੋਕੇਟ ਸਚਿਨ ਚੌਧਰੀ ਗਰੁੱਪ ਨੇ ਕੀਤੀ ਜਿੱਤ ਪ੍ਰਾਪਤ
Ad Position 24