10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਵੱਖ-ਵੱਖ ਪਾਰਟੀਆਂ ਦੇ ਆਗੂ ਸਿਆਸਤ ਦੀ ਮਰਯਾਦਾ ਭੁੱਲ ਕਰ ਰਹੇ ਹਨ ਹੇਠਲੇ ਪੱਧਰ ਦੀ ਦੂਸ਼ਣਬਾਜ਼ੀ

Ad Position 21
No active advertisement
ਅਜੀਤ ਡੈਸਕ 29-04-2026
ਫ਼ਾਜ਼ਿਲਕਾ, 28 ਅਪ੍ਰੈਲ (ਦਵਿੰਦਰ ਪਾਲ ਸਿੰਘ)-2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਦੇਖ ਜਿਸ ਤਰ੍ਹਾਂ ਸੂਬੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਸਿਆਸਤ ਦੀ ਮਰਿਆਦਾ ਨੂੰ ਭੁੱਲ ਆਪਸੀ ਨਿੱਜੀ ਦੂਸ਼ਣ ਬਾਜ਼ੀਆਂ 'ਤੇ ਘਟੀਆ ਸ਼ਬਦਾਵਲੀ ਦੀ ਵਰਤੋਂ ਕਰ ਨਿੱਤ ਇਕ ਦੂਸਰੇ ਨੂੰ ਭੰਡਦਿਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ | ਉਸ ਦਾ ਸੇਕ ਹੁਣ ਫ਼ਾਜ਼ਿਲਕਾ ਜ਼ਿਲ੍ਹੇ ਦੇ ਅੰਦਰ ਵੀ ਆਪਣਾ ਰੰਗ ਦਿਖਾਉਣ ਲੱਗਿਆ ਹੈ | ਕੋਈ ਸਮਾਂ ਸੀ ਕਿ ਕਿਸੇ ਵੀ ਚੋਣ ਦੇ ਨਤੀਜੇ ਤੋਂ ਬਾਅਦ ਹਾਰਨ ਵਾਲੇ ਅਤੇ ਜੇਤੂ ਉਮੀਦਵਾਰ ਇਕੱਠੇ ਬਾਹਰ ਨਿਕਲਦੇ ਇਕ ਦੂਸਰੇ ਨੂੰ ਵਧਾਈ ਦਿੰਦੇ ਸਨ, ਇੱਥੋਂ ਤੱਕ ਕਿ ਪੰਜਾਬ ਦੇ ਉੱਚ ਸਿਆਸਤਦਾਨਾਂ ਦੇ ਬੱਚਿਆਂ ਦੇ ਵਿਆਹਾਂ ਦੇ ਰਿਸ਼ਤੇ ਵੀ ਇਕ ਦੂਸਰੇ ਦੇ ਘਰ ਹੋ ਜਾਂਦੇ ਸੀ | ਸਟੇਜਾਂ 'ਤੇ ਆਪਣੀ-ਆਪਣੀ ਸਿਆਸੀ ਪਾਰਟੀ ਦੀ ਡਫਲੀ ਵਜਾ ਅਤੇ ਰਾਤ ਨੂੰ ਪਰਿਵਾਰਾਂ ਨਾਲ ਖ਼ੁਸ਼ੀ ਗ਼ਮੀ ਸਾਂਝੀ ਕਰਦੇ ਸਨ | ਪਿਛਲੇ ਕੁੱਝ ਸਮੇਂ ਤੋਂ ਜ਼ਿਲੇ੍ਹ ਦੇ ਵੱਖ-ਵੱਖ ਹਲ਼ਕਿਆ ਅੰਦਰ ਜਿਸ ਤਰਾਂ ਦੂਸ਼ਣਬਾਜ਼ੀ ਚੱਲ ਰਹੀ ਹੈ ਉਸ ਨੇ ਤਾਂ ਆਪਣੀਆਂ ਹੱਦਾਂ ਹੀ ਪਾਰ ਕਰ ਦਿੱਤੀਆਂ ਹਨ | ਕਦੇ ਰੇਤ ਦੀਆ ਖੱਡਾ ਦੇ ਮਾਮਲੇ, ਪਿੰਡਾ ਅੰਦਰ ਵਿਕਾਸ ਗਰਾਂਟਾਂ , ਕਦੇ ਜਾਇਦਾਦਾਂ ਦੇ ਖ਼ਰੀਦ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਸ਼ਬਦਾਵਲੀਆਂ ਜੋ ਇਕ ਦੂਜੇ ਉੱਪਰ ਗ਼ਲਤ ਦੂਸ਼ਣਬਾਜ਼ੀ ਅੰਦਰ ਬਦਲ ਗਈਆਂ ਹਨ, ਇਕ ਦੂਸਰੇ ਖ਼ਿਲਾਫ਼ ਘਟੀਆ ਸ਼ਬਦਾਵਲੀ ਦੀ ਵਰਤੋਂ ਕਰਨਾ ਜਾਗਰੂਕ ਲੋਕਾਂ ਅਨੁਸਾਰ ਸਭਿਅਕ ਸਮਾਜ ਅਤੇ ਨਿਰੋਗ ਲੋਕਤੰਤਰ ਦੇ ਉਲਟ ਹੈ | ਜ਼ਿਲ੍ਹੇ ਦੇ ਆਮ ਲੋਕਾਂ ਦਾ ਕਹਿਣਾ ਹੈ ਕਿ ਰੇਤ ਦੇ ਮਾਮਲੇ ਵਿਚ ਕੋਈ ਵੀ ਸਿਆਸੀ ਪਾਰਟੀ ਦੁੱਧ ਧੋਤੀ ਨਹੀਂ ਹੈ | ਇਹ ਵੀ ਦੇਖਣ ਵਿਚ ਆਇਆ ਹੈ ਕਿ ਕਿਸੇ ਸਿਆਸੀ ਆਗੂ ਦੀ ਸ਼ਖ਼ਸੀਅਤ ਨੂੰ ਨਾਂ ਦੇਖ ਹੇਠਲੇ ਪੱਧਰ 'ਤੇ ਆਗੂ ਵੀ ਦੂਸ਼ਣਬਾਜ਼ੀ 'ਤੇ ਉਤਰ ਆਏ ਹਨ | ਕਿਸੇ ਮੰਤਰੀ ਜਾ ਵਿਧਾਇਕ ਦੇ ਸਾਹਮਣੇ ਉਸ ਅਹੁਦੇ ਦੇ ਬਰਾਬਰ ਵਾਲਾ ਵਿਅਕਤੀ ਹੀ ਜਵਾਬ ਦਿੰਦਾ ਸ਼ੋਭਾ ਦਿੰਦਾ ਹੈ ਨਾਂ ਕਿ ਵਾਰਡ ਜਾਂ ਪਿੰਡ ਪੱਧਰ ਦਾ ਵਰਕਰ | ਜ਼ਿਲੇ੍ਹ ਦੇ ਬੁੱਧੀਜੀਵੀ ਵਰਗ ਨਾਲ ਸਬੰਧਿਤ ਲੋਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਦੂਸ਼ਣਬਾਜੀਆਂ ਦੀ ਸਿਆਸਤ ਭਾਈਚਾਰਕ ਸਾਂਝ ਅੰਦਰ ਪੰਜਾਬ ਨੂੰ ਕਿਸ ਦਿਸ਼ਾ ਵਲ ਲਿਜਾ ਰਹੀ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਸੱਤਾ ਦੀ ਭੁੱਖ ਨੇ ਨਿੱਜੀ ਸੰਬੰਧਾਂ 'ਚ ਵੀ ਨਫ਼ਰਤ ਦੀਆ ਕੰਧਾਂ ਖੜੀਆਂ ਕਰ ਦਿੱਤੀਆਂ ਹਨ | ਇਸ ਸਭ ਵਰਤਾਰੇ ਤੋਂ ਹੁਣ ਪੰਜਾਬ ਦੇ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ | ਉਨ੍ਹਾਂ ਕਿਹਾ ਕਿ ਸਿਆਸਤ ਦੇ ਇਸ ਹਮਾਮ ਵਿਚ ਸਾਰੇ ਆਗੂ ਨੰਗੇ ਹੋ ਚੁੱਕੇ ਹਨ | ਫਿਰ ਇਕ ਦੂਸਰੇ ਉੱਪਰ ਨਿੱਜੀ ਦੂਸ਼ਣਬਾਜ਼ੀ ਨਾਲ ਕੀ ਮਿਲੇਗਾ | ਉਨ੍ਹਾਂ ਕਿਹਾ ਕਿ ਘਰਾਂ ਵਿਚ ਬੈਠੇ ਕਈ ਸਿਆਸਤਦਾਨਾਂ ਦੇ ਪਰਿਵਾਰਾਂ ਨੂੰ ਵੀ ਨਹੀਂ ਬਖ਼ਸ਼ਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਅਗਰ ਅਜਿਹਾ ਰੁਝਾਨ ਸਿਆਸਤ ਵਿਚ ਜਾਰੀ ਰਿਹਾ ਤਾਂ ਉਹ ਦਿਨ ਦੁਰ ਨਹੀਂ ਕਿ ਸਿਆਸਤ ਦਾ ਕੰਮ ਆਮ ਵਿਅਕਤੀ ਦੀ ਸੋਚ ਤਾੋ ਪਰੇ ਹੋ ਜਾਵੇਗਾ | ਪਹਿਲਾਂ ਤਾੋ ਹੀ ਕਈ ਪੱਖਾਂ ਤੋਂ ਲੜਖੜਾ ਰਿਹਾ ਸਾਡਾ ਲੋਕਤੰਤਰ ਦਿਸ਼ਾਹੀਣ ਹੋ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਭਾਜਪਾ ਦੇ ਸੂਬਾ ਸਕੱਤਰ ਸ਼ਿਵਰਾਜ ਚੌਧਰੀ ਵਲੋਂ ਮੰਡੀ ਕੱਲਰ ਖੇੜਾ ਦਾ ਦੌਰਾ ਅਗਲੀ ਖ਼ਬਰ ਹਰਪ੍ਰੀਤ ਸਿੰਘ ਮੁਲਤਾਨੀ ਦੇ ਬਾਰ ਕੌਂਸਲ ਮੈਂਬਰ ਬਣਨ 'ਤੇ ਦਿੱਤੀ ਮੁਬਾਰਕਬਾਦ
Ad Position 24