10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਹਰਪ੍ਰੀਤ ਸਿੰਘ ਮੁਲਤਾਨੀ ਦੇ ਬਾਰ ਕੌਂਸਲ ਮੈਂਬਰ ਬਣਨ 'ਤੇ ਦਿੱਤੀ ਮੁਬਾਰਕਬਾਦ

Ad Position 21
No active advertisement
ਅਜੀਤ ਡੈਸਕ 29-04-2026
ਅਬੋਹਰ, 28 ਅਪ੍ਰੈਲ (ਤੇਜਿੰਦਰ ਸਿੰਘ ਖ਼ਾਲਸਾ) ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਦੀਆਂ ਹੋਈਆਂ ਚੋਣਾਂ ਤਹਿਤ ਗਿਣਤੀ ਦਾ ਕੰਮ ਲਗਾਤਾਰ ਜਾਰੀ ਹੈ | ਜਿਸ ਤਹਿਤ ਬੀਤੇ ਦਿਨੀਂ ਹਰਪ੍ਰੀਤ ਸਿੰਘ ਮੁਲਤਾਨੀ ਨੇ ਵੀ ਆਪਣੀ ਵੋਟਾਂ ਦਾ ਟੀਚਾ ਮੁਕੰਮਲ ਕਰਦੇ ਹੋਏ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ | ਉਨ੍ਹਾਂ ਦੀ ਜਿੱਤ 'ਤੇ ਬਾਰ ਐਸੋਸੀਏਸ਼ਨ ਅਬੋਹਰ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਤਿੰਨਾ, ਚੰਡੀਗੜ੍ਹ ਹਾਈਕੋਰਟ ਦੇ ਵਕੀਲ ਸਮਨਦੀਪ ਸਿੰਘ ਤਿੰਨਾ ਨੇ ਹਰਪ੍ਰੀਤ ਸਿੰਘ ਮੁਲਤਾਨੀ ਨੂੰ ਬਾਰ ਕੌਂਸਲ ਦਾ ਮੈਂਬਰ ਬਣਨ 'ਤੇ ਵਧਾਈ ਦਿੱਤੀ ਹੈ | ਸਮਨਦੀਪ ਸਿੰਘ ਤਿੰਨਾ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਮੁਲਤਾਨੀ ਦੀ ਜਿੱਤ ਉਸ ਦੇ ਇਕੱਲੇ ਦੀ ਜਿੱਤ ਨਹੀਂ ਸਗੋਂ ਉਸ ਦੇ ਨਾਲ ਤੁਰੇ ਸਾਰੇ ਵੋਟਰਾਂ, ਸਪੋਟਰਾਂ, ਰਿਸ਼ਤੇਦਾਰਾਂ ਅਤੇ ਦੋਸਤ-ਮਿੱਤਰਾਂ ਦੀ ਸਾਂਝੀ ਜਿੱਤ ਹੈ | ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਮੁਲਤਾਨੀ 25 ਮੈਂਬਰੀ ਕਮੇਟੀ ਬਣਨ ਨੂੰ ਉਪਰੰਤ ਜਲਦੀ ਹੀ ਜ਼ਿਲ੍ਹਾ ਫ਼ਾਜ਼ਿਲਕਾ ਸਣੇ ਅਬੋਹਰ ਆ ਕੇ ਵਕੀਲਾਂ ਦਾ ਧੰਨਵਾਦ ਵੀ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਵੱਖ-ਵੱਖ ਪਾਰਟੀਆਂ ਦੇ ਆਗੂ ਸਿਆਸਤ ਦੀ ਮਰਯਾਦਾ ਭੁੱਲ ਕਰ ਰਹੇ ਹਨ ਹੇਠਲੇ ਪੱਧਰ ਦੀ ਦੂਸ਼ਣਬਾਜ... ਅਗਲੀ ਖ਼ਬਰ ਪਿੰਡ ਮੂਲਿਆਂਵਾਲੀ ਦੇ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਝਾੜੀਆਂ ਵਿਚੋਂ ਮਿਲੀ ਲਾਸ਼
Ad Position 24