ਜਲਾਲਾਬਾਦ, 1 ਮਈ (ਜਤਿੰਦਰ ਪਾਲ ਸਿੰਘ)-ਪੈਨਸ਼ਨਰ ਐਸੋਸੀਏਸ਼ਨ ਜਲਾਲਾਬਾਦ ਦੀ ਮਹੀਨਾਵਾਰ ਮੀਟਿੰਗ ਪੈਨਸ਼ਨਰ ਭਵਨ ਜਲਾਲਾਬਾਦ ਵਿਖੇ ਹੋਈ¢ ਇਸ ਮੀਟਿੰਗ ਵਿਚ ਸਵਰਗੀ ਬਲਬੀਰ ਸਿੰਘ, ਅਵਤਾਰ ਸਿੰਘ, ਜਲੋਰ ਸਿੰਘ, ਵਿਸ਼ਾਲ ਬਤਰਾ, ਮਨਜੀਤ ਇੰਦਰ ਕੌਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ¢ ਸਮੂਹ ਹਾਜ਼ਰੀਨ ਵਲੋਂ ਦੋ ਮਿੰਟ ਦਾ ਮੌਨ ਰੱਖ ਕੇ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ¢ ਮੀਟਿੰਗ ਦੌਰਾਨ ਵਿਸ਼ੇਸ਼ ਤੌਰ 'ਤੇ ਵਿਸ਼ਵ ਮਜ਼ਦੂਰ ਦਿਵਸ ਦੇ ਸਬੰਧ ਵਿਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ¢ ਮੀਟਿੰਗ ਦੇ ਅਗਲੇ ਪੜਾਅ ਵਿਚ ਐਸੋਸੀਏਸ਼ਨ ਦੀ ਨਵੀਂ ਕਾਰਜਕਾਰਨੀ ਦੀ ਚੋਣ ਕੀਤੀ ਗਈ¢ ਸਾਬਕਾ ਪ੍ਰਧਾਨ ਪ੍ਰੋ.ਗੁਰਬਚਨ ਸਿੰਘ ਖੁਰਾਨਾ ਵਲੋਂ ਰਾਜ ਕੁਮਾਰ ਬਜਾਜ ਦਾ ਨਾਂ ਪ੍ਰਧਾਨਗੀ ਲਈ ਅਤੇ ਰਾਜ ਕੁਮਾਰ ਸਿਵਾਨਾ ਦਾ ਨਾਂ ਜਨਰਲ ਸਕੱਤਰ ਵਜੋਂ ਪੇਸ਼ ਕੀਤਾ ਗਿਆ¢ ਸਮੂਹ ਮੈਂਬਰਾਂ ਨੇ ਹੱਥ ਖੜ੍ਹੇ ਕਰਕੇ ਅਤੇ ਜੈਕਾਰਿਆਂ ਦੀ ਗੂੰਜ ਵਿਚ ਸਰਬਸੰਮਤੀ ਨਾਲ ਇਹਨਾਂ ਨਿਯੁਕਤੀਆਂ 'ਤੇ ਮੋਹਰ ਲਗਾਈ¢ ਇਸ ਮੌਕੇ ਨਿਰਭੈ ਸਿੰਘ, ਸਵਰਨ ਰਾਮ, ਬਲਵੀਰ ਸਿੰਘ, ਪਿੰਦਰ ਕੁਮਾਰ, ਹਰਭਜਨ ਲਾਲ, ਕੇਵਲ ਕਿ੍ਸ਼ਨ, ਜਬਰ ਸਿੰਘ, ਅੰਗਰੇਜ਼ ਸਿੰਘ ਅਤੇ ਨਿਹਾਲੋ ਬਾਈ ਆਦਿ ਹਾਜ਼ਰ ਸਨ¢