01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-05-2026

ਬੇਅਦਬੀ ਕਾਨੂੰਨ ਵਿਚ ਸੋਧ ਨੂੰ ਲੈ ਕੇ ਜਥੇਦਾਰ ਗੜਗੱਜ ਪੰਥ ਵਿਚ ਦੁਬਿਧਾ ਪੈਦਾ ਨਾ ਕਰਨ- ਐਡਵੋਕੇਟ ਗਰੇਵਾਲ

Ad Position 21
No active advertisement
ਅਜੀਤ ਡੈਸਕ 05-05-2026
ਫ਼ਾਜ਼ਿਲਕਾ, 4 ਮਈ (ਦਵਿੰਦਰ ਪਾਲ ਸਿੰਘ)-ਸ਼੍ਰੀ ਅਕਾਲ ਤਖ਼ਤ ਸਾਹਿਬ ਸਮੁੱਚੀ ਸਿੱਖ ਕੌਮ ਦੀ ਸਰਬ ਉੱਚ ਸੰਸਥਾ ਹੈ. ਇਸ ਦਾ ਸਤਿਕਾਰ ਕਰਨਾ ਸਿੱਖ ਕੌਮ ਦਾ ਮੁੱਢਲਾ ਫ਼ਰਜ਼ ਹੈ, ਪਰ ਜਿਸ ਤਰਾਂ ਅਕਾਲੀ ਦਲ ਬਾਦਲ 'ਤੇ ਸ਼ੋ੍ਰਮਣੀ ਗੁਰਦੁਆਰਾ ਦੇ ਪ੍ਰਬੰਧਕ ਕਮੇਟੀ ਵਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਦਿੱਤਾ ਲਈ ਵਰਤਣਾ ਮੰਦਭਾਗਾ ਹੈ | ਇਹ ਸ਼ਬਦ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਗੁਰਜਿੰਦਰ ਸਿੰਘ ਗਰੇਵਾਲ ਨੇ ਪੈੱ੍ਰਸ ਨੂੰ ਜਾਰੀ ਬਿਆਨ ਵਿਚ ਕਹੇ | ਉਨ੍ਹਾਂ ਕਿਹਾ ਕਿ ਜਿਸ ਤਰਾਂ ਪੰਜਾਬ ਸਰਕਾਰ ਵਲੋਂ ਧਾਰਮਿਕ ਬੇਅਦਬੀ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਾਨੂੰਨ ਵਿਚ ਸੋਧ ਕੀਤੀ ਹੈ, ਉਹ ਇਕ ਸ਼ਲਾਘਾਯੋਗ ਕਦਮ ਹੈ | ਜਦ ਕਿ ਪਹਿਲਾ ਵੀ ਬਾਦਲ ਸਰਕਾਰ ਬੇਅਦਬੀ ਕਾਨੂੰਨ ਅੰਦਰ ਸੋਧ ਕਰ ਚੁੱਕੀ ਹੈ | ਇਹ ਕੋਈ ਮਾਨ ਸਰਕਾਰ ਦਾ ਨਵ੍ਹਾ ਕੰਮ ਨਹੀਂ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਕੰਮ ਲਈ ਵਧਾਈ ਦੀ ਪਾਤਰ ਹੈ | ਉਨ੍ਹਾਂ ਕਿਹਾ ਕਿ ਇਸ ਸਖ਼ਤ ਕਾਨੂੰਨ ਦੀ ਖ਼ਾਤਰ ਕੌਮ ਦੇ ਯੋਧੇ ਭਾਈ ਗੁਰਜੀਤ ਸਿੰਘ ਖ਼ਾਲਸਾ ਟਾਵਰ 'ਤੇ ਚੜ ਗਏ ਅਤੇ ਬੇਅਦਬੀ ਵਿਰੋਧ ਕਾਨੂੰਨ ਬਣਨ ਤੋ ਬਾਅਦ ਭਾਈ ਖ਼ਾਲਸਾ ਟਾਵਰ ਤੋਂ ਉੱਤਰੇ, ਉਸ ਸਮੇਂ ਕੌਮ ਦੇ ਵੰਡੇ ਆਗੂ ਭਾਈ ਸਾਹਿਬ ਸਵਾਗਤ ਕਰਨ ਲਈ ਪੁੱਜੇ ਸਨ | ਉਨ੍ਹਾਂ ਕਿਹਾ ਕਿ ਲੰਮਾ ਸਮਾਂ ਬੀਤ ਜਾਣ ਤੋਂ ਬਾਅਦ ਜਥੇਦਾਰ ਗੜਗੱਜ ਹੋਰਾਂ ਨੇ ਇਹ ਮੁੱਦਾ ਫਿਰ ਕਿਉਂ ਚੁੱਕਿਆ ਹੈ, ਜਿਸ ਮੁੱਦੇ ਦਾ ਜ਼ਿਆਦਾ ਤਰ ਹਿੱਸਾ ਸਵਾਗਤ ਕਰ ਚੁੱਕਿਆ ਹੈ | ਉਨ੍ਹਾਂ ਕਿਹਾ ਕਿ ਕੌਮ ਨੂੰ ਦੋ ਹਿੱਸਿਆ ਵਿਚ ਵੰਡਣਾ ਮੰਦਭਾਗੀ ਗੱਲ ਹੈ | ਉਨ੍ਹਾਂ ਕਿਹਾ ਕਿ ਕੌਮ ਤਾਂ ਪਹਿਲਾ ਹੀ ਕਈ ਹਿੱਸਿਆ ਵਿਚ ਵੰਡੀ ਹੋਈ ਹੈ | ਹੁਣ ਇਹ ਨਵੀਂ ਦੁਬਿਧਾ ਕੌਮ ਵਿਚ ਪਾਉਣਾ ਮਾੜੀ ਗੱਲ ਹੈ | ਉਨ੍ਹਾਂ ਜਥੇਦਾਰ ਗੜਗੱਜ ਨੂੰ ਬੇਨਤੀ ਕੀਤੀ ਕਿ ਆਪਣੇ ਅਹੁਦੇ ਦੀ ਮਰਿਆਦਾ ਨੂੰ ੂ ਕਾਇਮ ਰੱਖਣ |
Ad Position 22
No active advertisement
ਪਿਛਲੀ ਖ਼ਬਰ ਬੰਗਾਲ ਦੀ ਜਿੱਤ ਨੇ ਮੋਦੀ ਸ਼ਾਹ ਦੀ ਜੋੜੀ ਨੂੰ ਬਣਾਇਆ ਅਜੇਤੂ- ਸਿਆਗ ਅਗਲੀ ਖ਼ਬਰ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ
Ad Position 24