ਜਲਾਲਾਬਾਦ, 5 ਮਈ (ਜਤਿੰਦਰ ਪਾਲ ਸਿੰਘ)-ਜਲਾਲਾਬਾਦ ਵਿਚ ਬੀਤੀ ਰਾਤ ਆਏ ਤੇਜ਼ ਤੂਫ਼ਾਨ 'ਤੇ ਮੀਂਹ ਨੇ ਬਿਜਲੀ ਦੇ ਵੱਡੇ ਕੱਟਾਂ ਕਾਰਨ ਸ਼ਹਿਰ ਦੇ ਲੋਕ ਦੁਖੀ ਕੀਤੇ¢ ਜਲਾਲਾਬਾਦ ਦੀ ਇੰਦਰ ਨਗਰੀ ਵਿਚ ਬੀਤੀ ਰਾਤ ਤੋਂ ਗਈ ਬਿਜਲੀ ਅੱਜ ਸ਼ਾਮ ਨੂੰ 6.30 ਵਜੇ ਖ਼ਬਰ ਲਿਖੇ ਜਾਣ ਤੱਕ ਬਹਾਲ ਨਹੀਂ ਹੋਈ | ਜਿਸ ਕਾਰਨ ਲੋਕ ਕਾਫ਼ੀ ਪ੍ਰੇਸ਼ਾਨ ਹੋ ਗਏ¢ ਲੋਕਾਂ ਦੇ ਘਰਾਂ ਵਿਚ ਲੱਗੇ ਇਨਵਰਟਰ ਤੱਕ ਜਵਾਬ ਦੇ ਗਏ¢ ਗੱਲਬਾਤ ਕਰਦੇ ਹੋਏ ਗਲੀ ਵਾਸੀਆਂ ਨੇ ਦੱਸਿਆ ਕਿ ਲੱਗੇ ਬਿਜਲੀ ਦੇ ਲੰਮੇ ਕੱਟ ਕਾਰਨ ਲੋਕਾਂ ਦੇ ਘਰਾਂ ਵਿਚ ਪਾਣੀ ਤੱਕ ਖ਼ਤਮ ਹੋ ਗਿਆ ਹੈ ਅਤੇ ਸਾਰੇ ਕੰਮ ਕਾਰ ਬੰਦ ਹੋ ਗਏ¢ ਮੋਬਾਈਲ ਦੀਆਂ ਬੈਟਰੀਆਂ ਤੱਕ ਖ਼ਤਮ ਹੋ ਗਈਆਂ ਅਤੇ ਲੋਕ ਕਾਫ਼ੀ ਪ੍ਰੇਸ਼ਾਨ ਹੋ ਗਏ¢ ਮੌਸਮ ਥੋੜ੍ਹਾ ਠੰਢਾ ਹੋਣ ਕਰਕੇ ਗਰਮੀ ਤੋਂ ਬਚਾਅ ਹੋ ਗਿਆ ਅਤੇ ਪੱਖੇ ਤੋਂ ਬਿਨਾਂ ਗੁਜ਼ਾਰਾ ਹੋ ਗਿਆ¢ ਪਰ ਪਾਣੀ ਵਾਲੀਆਂ ਮੋਟਰਾਂ ਨਾ ਚੱਲਣ ਕਰਕੇ ਕਈ ਘਰਾਂ ਦੇ ਅੰਦਰ ਪਾਣੀ ਦੀ ਕਿੱਲਤ ਹੋ ਗਈ¢ ਉੱਧਰ ਜਦੋਂ ਇਸ ਬਾਬਤ ਜਦੋਂ ਬਿਜਲੀ ਬੋਰਡ ਦੇ ਐੱਸ.ਡੀ.ਓ. ਸੰਦੀਪ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਲਗਭਗ ਸਾਰੇ ਸ਼ਹਿਰ ਦੀ ਬਿਜਲੀ ਬਹਾਲ ਹੋ ਚੁੱਕੀ ਹੈ ¢ ਸਿਰਫ਼ ਇੰਦਰ ਨਗਰੀ ਦੀ ਬਿਜਲੀ ਅਜੇ ਬਹਾਲ ਨਹੀਂ ਹੋਈ, ਕਿਉਂਕਿ ਇੰਦਰ ਨਗਰੀ ਨੂੰ ਬਿਜਲੀ ਸਪਲਾਈ ਜੋਤੀ ਹਸਪਤਾਲ ਦੇ ਨਾਲ ਪਏ ਟਰਾਂਸਫ਼ਾਰਮਰ ਤੋਂ ਹੁੰਦੀ ਹੈ ਅਤੇ ਇਹ ਟਰਾਂਸਫ਼ਾਰਮਰ ਸੜ ਗਿਆ ਹੈ ¢ ਇਸ ਨੂੰ ਬਦਲ ਕੇ ਨਵਾਂ ਟਰਾਂਸਫ਼ਾਰਮਰ ਲਿਆਉਂਦਾ ਜਾ ਰਿਹਾ ਹੈ ਅਤੇ ਜਲਦੀ ਟਰਾਂਸਫ਼ਾਰਮਰ ਬਦਲ ਕੇ ਬਿਜਲੀ ਬਹਾਲ ਕਰ ਦਿੱਤੀ ਜਾਵੇਗੀ ¢