ਜਲਾਲਾਬਾਦ, 5 ਮਈ (ਜਤਿੰਦਰ ਪਾਲ ਸਿੰਘ)-ਬੀਤੀ ਰਾਤ ਆਏ ਤੇਜ਼ ਤੁਫ਼ਾਨ ਦੇ ਦੌਰਾਨ ਫ਼ਾਜ਼ਿਲਕਾ-ਫ਼ਿਰੋਜ਼ਪੁਰ ਹਾਈਵੇਅ 'ਤੇ ਤੂੜੀ ਨਾਲ ਭਰੇ ਭੁੰਗ ਵਾਲੇ ਟਰਾਲੇ ਨੇ ਖੇਤਾਂ ਵਿਚ ਹਵਾ ਨਾਲ ਆਈ ਅੱਗ ਫੜ ਲਈ ਅਤੇ ਸਾਰੀ ਤੂੜੀ 'ਤੇ ਟਰਾਲਾ ਸੜ ਕੇ ਸਵਾਹ ਹੋ ਗਿਆ¢ ਅੱਗ ਦੀ ਤਪਸ਼ ਤੇਜ਼ ਹੋਣ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਅਤੇ ਸੜਕ ਤੋਂ ਲੰਘਣਾ ਵੀ ਮੁਸ਼ਕਿਲ ਹੋ ਗਿਆ¢ ਪ੍ਰਾਪਤ ਜਾਣਕਾਰੀ ਅਨੁਸਾਰ ਜਲਾਲਾਬਾਦ ਵਿਚ ਅਮੀਰ ਖ਼ਾਸ ਦੇ ਨੇੜੇ ਇੱਕ ਤੂੜੀ ਨਾਲ ਭਰਿਆ ਟਰਾਲਾ ਸੜਕ ਕਿਨਾਰੇ ਖੜ੍ਹਾ ਕੀਤਾ ਹੋਇਆ ਸੀ¢ ਅਚਾਨਕ ਮੌਸਮ ਬਦਲ ਗਿਆ ਅਤੇ ਤੂਫ਼ਾਨ ਸ਼ੁਰੂ ਹੋ ਗਿਆ¢ ਇਸੇ ਦੌਰਾਨ ਖੇਤਾਂ ਵਿਚ ਕਣਕ ਦੇ ਨਾੜ ਨੂੰ ਅੱਗ ਲਾਈ ਗਈ ਸੀ¢ ਹਵਾ ਦੇ ਰੁਖ ਕਾਰਨ ਅੱਗ ਟਰਾਲੇ ਤੱਕ ਪਹੁੰਚ ਗਈ ਅਤੇ ਟਰਾਲੇ ਵਿਚਲੀ ਤੂੜੀ ਨੇ ਅੱਗ ਫੜ ਲਈ, ਜੋ ਕਿ ਤੇਜ਼ ਹਵਾ ਕਾਰਨ ਕੁੱਝ ਸਮੇਂ ਵਿਚ ਹੀ ਪੂਰੀ ਤਰਾਂ ਫੈਲ ਗਈ¢ ਤੇਜ਼ ਅੱਗ ਕਾਰਨ ਹਾਲਾਤ ਇਸ ਕਦਰ ਖ਼ਰਾਬ ਹੋ ਗਏ ਕਿ ਅੱਗ 'ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ¢ ਕੁਦਰਤ ਵਲ਼ੋਂ ਕੁੱਝ ਸਮੇਂ ਬਾਅਦ ਆਈ ਬਾਰਿਸ਼ ਨੇ ਅੱਗ ਬੁਝਾ ਦਿੱਤੀ ਪਰ ਤਦ ਤੱਕ ਸਾਰੀ ਤੂੜੀ ਤੇ ਟਰਾਲਾ ਸੜ ਕੇ ਸਵਾਹ ਹੋ ਗਿਆ¢