ਜਲਾਲਾਬਾਦ, 5 ਮਈ (ਜਤਿੰਦਰ ਪਾਲ ਸਿੰਘ)-ਮੰਡਲ ਕਮੇਟੀ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਦੀ ਮਹੀਨਾਵਾਰ ਮੀਟਿੰਗ ਮੰਡਲ ਪ੍ਰਧਾਨ ਰਾਮ ਕਿ੍ਸ਼ਨ ਦੀ ਪ੍ਰਧਾਨਗੀ ਹੇਠ 132.ਕੇ.ਵੀ ਸਬ ਸਟੇਸ਼ਨ ਜਲਾਲਾਬਾਦ 'ਚ ਪੈਨਸ਼ਨਰਜ਼ ਐਸੋਸੀਏਸ਼ਨ ਦੇ ਦਫ਼ਤਰ ਵਿਖੇ ਕੀਤੀ ਗਈ ¢ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਕਬਾਲ ਚੰਦ ਮੰਡਲ ਵਿੱਤ ਸਕੱਤਰ, ਸੁਰਜੀਤ ਸਿੰਘ ਮੀਤ ਪ੍ਰਧਾਨ, ਬਲਦੇਵ ਸਿੰਘ ਲੈਂਪੋਂ ਕੇ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਹਾਈਕੋਰਟ ਦੇ ਹੁਕਮਾਂ ਨੂੰ ਮੰਨਣ ਤੋਂ ਮੁਨਕਰ ਹੋ ਕੇ ਮੁਲਾਜ਼ਮਾਂ ਦੇ ਡੀ.ਏ ਦੇ ਤੇ ਪੇਅ ਸਕੇਲ ਦੇ ਬਕਾਏ ਨਹੀਂ ਦੇ ਰਹੀ, ਉਲਟਾ ਹਾਈਕੋਰਟ 'ਚ ਐਲ.ਪੀ.ਏ ਦਾਇਰ ਕੀਤੀ ਹੈ ¢ ਆਗੂਆਂ ਨੇ ਕਿਹਾ ਕਿ ਸਰਕਾਰ ਆਪਣੇ ਮੁਲਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਹੋਣ ਦਾ ਆਪਣਾ ਚਿਹਰਾ ਲੋਕਾਂ ਸਾਹਮਣੇ ਸਪੱਸ਼ਟ ਕੀਤਾ ਹੈ ਅਤੇ ਸਰਕਾਰ ਵਲ਼ੋਂ ਸਿਵਾਏ ਝੂਠ ਦੇ ਪਲੰਦਿਆਂ ਤੋਂ ਹੋਰ ਕੁੱਝ ਵੀ ਨਹੀਂ ਹੈ ¢ ਇਸ ਮੌਕੇ ਨਰੇਸ਼ ਸੇਠੀ ਸਰਕਲ ਆਗੂ, ਪ੍ਰਕਾਸ਼ ਬਤਰਾ ਸਰਕਲ ਆਗੂ, ਸੁਰਜਣ ਸਿੰਘ ਸਰਕਲ ਆਗੂਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਐਕਸੀਅਨ ਜਲਾਲਾਬਾਦ ਦਫ਼ਤਰ ਆਪਣੇ ਪੈਨਸ਼ਨਰਜ਼ ਨੂੰ ਪਿਛਲੇ ਲੰਮੇ ਸਮੇਂ ਤੋਂ ਖੱਜਲ ਖ਼ੁਆਰ ਤੇ ਬੇਇੱਜ਼ਤ ਕਰ ਰਿਹਾ ਹੈ ਅਤੇ ਆਪਣੇ ਮਾਨ ਸਨਮਾਨ ਦੀ ਰੱਖਿਆ ਲਈ 18 ਮਈ ਨੂੰ ਵਿਸ਼ਾਲ ਧਰਨਾ ਐਕਸੀਅਨ ਜਲਾਲਾਬਾਦ ਦਫ਼ਤਰ ਦੇ ਅੱਗੇ ਦਿੱਤਾ ਜਾਵੇਗਾ¢ ਇਸ ਮੌਕੇ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੇ ਸਕੱਤਰ ਰਜਿੰਦਰ ਸਿੰਘ ਵਲੋਂ ਸਟੇਜ ਦੀ ਕਾਰਵਾਈ ਬਾਖ਼ੂਬੀ ਨਿਭਾਈ ਗਈ ¢