08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਭਾਕਿਯੂ ਕਾਦੀਆਂ ਨੇ ਸੁਸਾਇਟੀਆਂ ਦੇ ਨਵੇਂ ਹੱਦ ਕਰਜ਼ੇ ਅਨੁਸਾਰ ਕਿਸਾਨਾਂ ਨੂੰ ਸਮਾਨ ਦੇਣ ਦੀ ਕੀਤੀ ਮੰਗ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਜਲਾਲਾਬਾਦ, 8 ਮਈ (ਜਤਿੰਦਰ ਪਾਲ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਜਲਾਲਾਬਾਦ ਦੀ ਮੀਟਿੰਗ ਬਲਾਕ ਪ੍ਰਧਾਨ ਸ਼ਿੰਗਾਰ ਸਿੰਘ ਦੀ ਅਗਵਾਈ ਹੇਠ, ਦੀ ਸਹਿਕਾਰੀ ਕੋਆਪਰੇਟਿਵ ਸੁਸਾਇਟੀ ਦੀ ਬਸਤੀ ਗੁਰਨੇ ਵਾਲੀ ਵਿਖੇ ਹੋਈ¢ ਜਿਸ ਵਿਚ ਵੰਡੀ ਗਿਣਤੀ ਵਿਚ ਸੁਸਾਇਟੀ ਮੈਂਬਰ ਜੋ ਕਿ ਯੂਨੀਅਨ ਦੇ ਵੀ ਮੈਂਬਰ ਹਨ, ਹਾਜ਼ਰ ਹੋਏ¢ ਮੀਟਿੰਗ ਵਿਚ ਆਗੂਆਂ ਨੇ ਮੰਗ ਕੀਤੀ ਕਿ ਸੁਸਾਇਟੀਆਂ ਦੇ ਨਵੇਂ ਹੱਦ ਕਰਜ਼ੇ ਮੁਤਾਬਿਕ ਕਿਸਾਨਾਂ ਨੂੰ ਕਰਜ਼ਾ ਦਿੱਤਾ ਜਾਵੇ¢ ਆਗੂਆਂ ਨੇ ਕਿਹਾ ਕਿ ਬੈਂਕ ਦੇ ਮੁਲਾਜ਼ਮ ਕਿਸਾਨਾਂ ਨੂੰ ਵਧਾਏ ਗਏ ਕਰਜ਼ੇ ਦੀ ਲਿਮਟ ਅਨੁਸਾਰ ਦੇਣ ਤੋਂ ਇਨਕਾਰੀ ਹਨ, ਜੋ ਕਿ ਕਿਸਾਨਾਂ ਦੇ ਹੱਕਾਂ ਤੇ ਡਾਕਾ ਹੈ¢ ਹੁਣ ਖੇਤੀ ਸੰਬੰਧੀ ਖਾਦਾਂ, ਦਵਾਈਆਂ ਤੇ ਹੋਰ ਸਮਾਨ ਕਾਫ਼ੀ ਮਹਿੰਗਾ ਹੋ ਚੁੱਕਿਆ ਹੈ,ਜਿਸ ਕਾਰਨ ਕਰਜ਼ੇ ਦੀ ਹੱਦ ਵਧਾਈ ਗਈ ਹੈ¢ ਜਿਸ ਦੀ ਕਿਸਾਨ ਨੂੰ ਅਤਿ ਲੋੜ ਹੈ¢ ਆਗੂਆਂ ਨੇ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਦੀ ਮੌਤ ਹੋ ਚੁੱਕੀ ਹੈ, ਉਨ੍ਹਾਂ ਕਿਸਾਨਾਂ ਦੇ ਵਾਰਸਾਂ ਨੂੰ ਸੁਸਾਇਟੀਆਂ ਵਿਚ ਕਰਜ਼ੇ ਦਿੱਤੇ ਜਾਣ¢ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸਾਨਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ¢ ਇਸ ਮੌਕੇ ਸ਼ਹਿਰੀ ਪ੍ਰਧਾਨ ਅਸ਼ੋਕ ਦਹੂਜਾ, ਜ਼ਿਲ੍ਹਾ ਮੀਤ ਪ੍ਰਧਾਨ ਉਪਿੰਦਰ ਸਿੰਘ ਉੱਜਲ ਧਵਨ, ਬਲਦੇਵ ਰਾਜ, ਪਰਵਿੰਦਰ ਸਿੰਘ , ਸੁਰਿੰਦਰ ਕੁਮਾਰ, ਬਲਜਿੰਦਰ ਕੁਮਾਰ, ਸੁਖਵਿੰਦਰ ਸਿੰਘ, ਕਸ਼ਮੀਰ ਚੰਦ, ਜੋਧ ਸਿੰਘ, ਹਰਮੇਲ ਲਾਲ, ਰਾਮ ਚੰਦ, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ¢
Ad Position 22
No active advertisement
ਪਿਛਲੀ ਖ਼ਬਰ ਸੀ. ਐੱਮ. ਦੀ ਯੋਗਸ਼ਾਲਾ ਤਹਿਤ ਰੇਲਵੇ ਪਾਰਕ 'ਚ ਰੋਜ਼ਾਨਾ ਕਰਵਾਇਆ ਜਾ ਰਿਹਾ ਯੋਗਾ ਸੈਸ਼ਨ ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਧੜੇਬੰਦੀ ਦਾ ਸ਼ਿਕਾਰ ਹੋਈਆਂ ਰਵਾਇਤੀ ਸਿਆਸੀ ਪਾਰਟੀਆਂ ਦਾ ਪੰਜਾਬ ਦੀ ਸੱਤਾ ਦਾ ਸੁਪਨਾ ਕਿਵੇਂ...
Ad Position 24