ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ | ਕੋਈ ਦਿਨ ਅਜਿਹਾ ਨਹੀਂ ਜਾਂਦਾ ਜਿਸ ਦਿਨ ਸ਼ਹਿਰ ਦੇ ਕਿਸੇ ਨਾ ਕਿਸੇ ਬਾਜ਼ਾਰ ਜਾ ਗਲੀਆਂ ਵਿਚੋਂ ਮੋਬਾਈਲ, ਔਰਤਾਂ ਹੱਥੋਂ ਪਰਸ, ਚੈਨੀ ਜਾ ਵਾਲੀਆਂ ਖੋਹਣ ਦੀ ਘਟਨਾ ਨਾ ਵਾਪਰੀ ਹੋਵੇ | ਬੀਤੀ ਦੇਰ ਸ਼ਾਮ ਪ੍ਰਦੀਪ ਕੁਮਾਰ ਪੁੱਤਰ ਰਵੀ ਕੁਮਾਰ ਸ਼ਰਮਾ ਨਾਂਅ ਦਾ ਨੌਜਵਾਨ ਡੈਡ ਹਾਊਸ ਰੋਡ 'ਤੇ ਖਾਣਾ ਖਾਣ ਤੋਂ ਬਾਅਦ ਸੈਰ ਕਰ ਰਿਹਾ ਸੀ | ਉਸ ਦੇ ਹੱਥੋਂ ਮੋਟਰਸਾਈਕਲ ਚਾਲਕ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ | ਥਾਣਾ ਸਿਟੀ ਪੁਲਿਸ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ |