08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਕੁੜੀਆਂ ਦੇ ਕਾਲਜ ਵਿਚੋਂ ਜਬਰੀ ਸੜਕ ਕੱਢਣ ਦਾ ਮਾਮਲਾ ਗਰਮਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਜਲਾਲਾਬਾਦ, 8 ਮਈ (ਪ. ਪ.)-ਸਥਾਨਕ ਸਰਕਾਰੀ ਲੜਕੀਆਂ ਦੇ ਕਾਲਜ ਦੀ ਖੇਡ ਗਰਾਊਾਡ ਵਾਲੀ ਜਗਾ ਵਿਚੋਂ ਨਜਾਇਜ਼ ਰਸਤਾ ਕੱਢਣ ਦੀ ਕੋਸ਼ਿਸ਼ ਨੂੰ ਲੈ ਕੇ ਵਿਵਾਦ ਡੂੰਘਾ ਹੁੰਦਾ ਜਾ ਰਿਹਾ ਹੈ | ਕਾਲਜ ਪ੍ਰਸ਼ਾਸਨ ਵਲੋਂ ਜ਼ਮੀਨ ਦੇਣ ਤੋਂ ਨਾਂਹ ਕਰਨ ਦੇ ਬਾਵਜੂਦ, ਪ੍ਰਸ਼ਾਸਨ ਸੱਤਾ ਧਿਰ ਦੇ ਆਗੂਆਂ ਦੇ ਕਥਿਤ ਦਬਾਅ ਹੇਠ ਰਸਤਾ ਕਢਵਾਉਣ ਦੀ ਜ਼ਿੱਦ 'ਤੇ ਅੜਿਆ ਹੋਇਆ ਹੈ | ਇਸੇ ਸਬੰਧ ਵਿਚ ਕਾਲਜ ਦਾ ਨਿਰੀਖਣ ਕਰਨ ਪਹੁੰਚੇ ਡਾਇਰੈਕਟਰ ਉੱਚ ਸਿੱਖਿਆ ਪੰਜਾਬ ਹਰਸ਼ਵਿੰਦਰ ਸਿੰਘ ਬਰਾੜ ਨੂੰ 'ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ' ਵਲੋਂ ਇਕ ਮੰਗ ਪੱਤਰ ਸੌਂਪਿਆ ਗਿਆ | ਵਫ਼ਦ ਦੀ ਅਗਵਾਈ ਕਰ ਰਹੇ ਸੂਬਾ ਖ਼ਜ਼ਾਨਚੀ ਸੰਜਨਾ ਢਾਬਾਂ ਅਤੇ ਐਡਵੋਕੇਟ ਚਰਨਜੀਤ ਛਾਂਗਾ ਰਾਏ ਨੇ ਦੱਸਿਆ ਕਿ ਇਹ ਜ਼ਿਲ੍ਹਾ ਫ਼ਾਜ਼ਿਲਕਾ ਦਾ ਇਕਲੌਤਾ ਸਰਕਾਰੀ ਲੜਕੀਆਂ ਦਾ ਕਾਲਜ ਹੈ | ਉਨ੍ਹਾਂ ਕਿਹਾ ਕਿ ਕਾਲਜ ਦੀ ਚਾਰਦੀਵਾਰੀ ਢਾਹੁਣ ਜਾਂ ਬਿਨਾਂ ਮਨਜ਼ੂਰੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕਾਲਜ ਦੇ ਵਜੂਦ ਨਾਲ ਛੇੜਛਾੜ ਕੀਤੀ ਗਈ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਲੜਕੀਆਂ ਜਲਾਲਾਬਾਦ ਨੂੰ ਤੁਰੰਤ ਸਥਾਈ ਮਾਨਤਾ ਦਿੱਤੀ ਜਾਵੇ, ਕਾਲਜ ਵਿਚ ਕਾਮਰਸ, ਮੈਡੀਕਲ, ਨਾਨ-ਮੈਡੀਕਲ ਅਤੇ ਪੋਸਟ ਗਰੈਜੂਏਸ਼ਨ ਦੀ ਪੜ੍ਹਾਈ ਸ਼ੁਰੂ ਕੀਤੀ ਜਾਵੇ, ਕਾਲਜ ਦੀ ਬਿਲਡਿੰਗ ਵਿਚ ਚੱਲ ਰਹੇ ਦੂਜੇ ਵਿਭਾਗਾਂ ਦੇ ਦਫ਼ਤਰ ਖ਼ਾਲੀ ਕਰਵਾ ਕੇ ਕਲਾਸਾਂ ਲਈ ਪ੍ਰਬੰਧ ਕੀਤੇ ਜਾਣ, ਕਾਲਜ ਦੀ ਜ਼ਮੀਨ ਵਿਚੋਂ ਨਜਾਇਜ਼ ਤੌਰ 'ਤੇ ਰਸਤਾ ਕੱਢਣ ਦੀ ਇਜਾਜ਼ਤ ਨਾ ਦਿੱਤੀ ਜਾਵੇ, ਵਿਦਿਆਰਥਣਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ | ਇਸ ਮੌਕੇ ਬਲਾਕ ਮੀਤ ਪ੍ਰਧਾਨ ਸੋਨਾ ਧੁੰਨਕੀਆਂ, ਸਤੀਸ਼ ਛੱਪੜੀਵਾਲਾ, ਸੰਦੀਪ ਜੋਧਾ, ਧਰਮਿੰਦਰ ਮੁਰਕਵਾਲਾ ਅਤੇ ਹੋਰ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਿਮੀਗੋ ਸਕੂਲ 'ਚ ਖੇਡ ਮੁਕਾਬਲੇ ਕਰਵਾਏ ਅਗਲੀ ਖ਼ਬਰ ਸੈਰ ਕਰਦੇ ਨੌਜਵਾਨ ਤੋਂ ਮੋਟਰਸਾਈਕਲ ਚਾਲਕ ਨੇ ਮੋਬਾਈਲ ਝਪਟਿਆ
Ad Position 24