ਜਲਾਲਾਬਾਦ, 8 ਮਈ (ਕਰਨ ਚੁਚਰਾ)-ਥਾਣਾ ਵੈਰੋਕੇ ਪੁਲਿਸ ਨੇ ਲਾਈਟਾਂ ਸਮੇਤ 1 ਵਿਅਕਤੀ ਨੂੰ ਕਾਬੂ ਕੀਤਾ ਹੈ | ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਕਰਦੀ ਹੋਈ ਬੱਸ ਅੱਡਾ ਰੱਤਾ ਖੇੜਾ ਪੁੱਜੀ ਤਾਂ ਸਰਪੰਚ ਜਰਨੈਲ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਕਿ ਖੇਡ ਸਟੇਡੀਅਮ ਵਿਚੋਂ ਬਿਜਲੀ ਦੀਆਂ ਲਾਈਟਾਂ ਚੋਰੀ ਹੋ ਗਈਆਂ ਹਨ | ਪੁਲਿਸ ਨੇ ਗੁਰਪ੍ਰੀਤ ਸਿੰਘ ਉਰਫ਼ ਗੋਰੀ ਪੁੱਤਰ ਛਿੰਦਰਪਾਲ ਸਿੰਘ ਵਾਸੀ ਚੱਕ ਰੋੜਾ ਵਾਲਾ ਨੂੰ 15 ਲਾਈਟਾਂ ਸਮੇਤ ਕਾਬੂ ਕਰ ਲਿਆ | ਜਿਸ ਤੋਂ ਬਾਅਦ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |