07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਦੀ ਡੀ.ਆਈ.ਜੀ.ਬੀ.ਐੱਸ.ਐਫ. ਨਾਲ ਮੀਟਿੰਗ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਫ਼ਾਜ਼ਿਲਕਾ, 8 ਮਈ (ਦਵਿੰਦਰ ਪਾਲ ਸਿੰਘ)-ਪੰਜਾਬ ਬਾਰਡਰ ਏਰੀਆ ਕਿਸਾਨ ਯੂਨੀਅਨ ਜ਼ਿਲ੍ਹਾ ਫ਼ਾਜ਼ਿਲਕਾ ਦੇ ਪ੍ਰਧਾਨ ਸੁਖਦੇਵ ਸਿੰਘ ਸੰਧੂ ਅਤੇ ਸੂਬਾ ਕਮੇਟੀ ਮੈਂਬਰ ਸ਼ਾਮ ਲਾਲ ਕੰਬੋਜ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੀ ਇਕ ਮੀਟਿੰਗ ਬੀ.ਐੱਸ.ਐਫ ਦੇ ਡੀ.ਆਈ.ਜੀ ਸੁਕੁਮਾਰ ਸਾਰੰਗੀ ਨਾਲ ਹੋਈ | ਫਾਜ਼ਿਲਕਾ-ਅਬੋਹਰ ਰੋਡ 'ਤੇ ਸਥਿਤ ਬੀ.ਐੱਸ.ਐਫ. ਦੀ 19ਵੀਂ ਬਟਾਲੀਅਨ ਦੇ ਹੈੱਡਕੁਆਟਰ ਵਿਖੇ ਹੋਈ ਇਸ ਮੀਟਿੰਗ ਵਿਚ ਜ਼ਿਲ੍ਹੇ ਦੀਆਂ ਚਾਰੇ ਬਟਾਲੀਅਨਾਂ ਦੇ ਕਮਾਂਡਿੰਗ ਅਫ਼ਸਰਾਂ ਅਤੇ ਕੰਪਨੀ ਕਮਾਂਡਰਾਂ ਨੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਭਾਰਤ-ਪਾਕਿ ਸਰਹੱਦ 'ਤੇ ਲੱਗੀ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਨ ਵਾਲੇ ਕਿਸਾਨਾਂ ਦੀਆਂ ਦਰਪੇਸ਼ ਮੁਸ਼ਕਲਾਂ 'ਤੇ ਵਿਸਥਾਰਪੂਰਵਕ ਚਰਚਾ ਕੀਤੀ ਗਈ | ਕਿਸਾਨਾਂ ਨੇ ਆਉਣ ਵਾਲੇ ਸਾਉਣੀ ਦੇ ਸੀਜ਼ਨ ਦੇ ਮੱਦੇਨਜ਼ਰ ਤਾਰੋਂ ਪਾਰ ਖੇਤੀ ਕਰਨ ਦੇ ਸਮੇਂ ਵਿਚ ਵਾਧਾ ਕਰਨ, ਗੇਟਾਂ ਦੀ ਗਿਣਤੀ ਵਧਾਉਣ, ਹਰ ਗੇਟ 'ਤੇ ਮਹਿਲਾ ਕਾਂਸਟੇਬਲ ਤਾਇਨਾਤ ਕਰਨ ਅਤੇ ਲੇਬਰ ਕਾਰਡ ਬਣਾਉਣ ਵਰਗੀਆਂ ਮੰਗਾਂ ਰੱਖੀਆਂ | ਇਸ ਤੋਂ ਇਲਾਵਾ ਸਤਲੁਜ ਦਰਿਆ ਦੇ ਜਾਮ ਹੋ ਚੁੱਕੇ ਜਾਲੀਦਾਰ ਗੇਟਾਂ ਨੂੰ ਖੋਲ੍ਹਣ ਅਤੇ ਖ਼ਰਾਬ ਬੋਰਵੈੱਲਾਂ ਦੀ ਮੁਰੰਮਤ ਲਈ ਮਸ਼ੀਨਰੀ ਅੰਦਰ ਲੈ ਕੇ ਜਾਣ ਦੀ ਇਜਾਜ਼ਤ ਦੀ ਮੰਗ ਵੀ ਕੀਤੀ ਗਈ | ਡੀ.ਆਈ.ਜੀ. ਸ੍ਰੀ ਸਾਰੰਗੀ ਨੇ ਕਿਸਾਨਾਂ ਦੀਆਂ ਕਈ ਸਮੱਸਿਆਵਾਂ ਦਾ ਮੌਕੇ 'ਤੇ ਹੀ ਹੱਲ ਕੀਤਾ ਅਤੇ ਬਾਕੀ ਮੰਗਾਂ ਨੂੰ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ | ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਆਉਣ ਦਿੱਤੀ ਜਾਵੇ | ਇਸ ਮੌਕੇ ਸਰਹੱਦੀ ਪਿੰਡਾਂ ਮੁਹਾਰ ਜਮਸ਼ੇਰ ਅਤੇ ਮੁਹਾਰ ਖੀਵਾ ਦੇ ਸਰਪੰਚਾਂ ਨੇ ਪਤਨ ਪੋਸਟ 'ਤੇ ਆਉਣ-ਜਾਣ ਦੌਰਾਨ ਹੁੰਦੀ ਸਖ਼ਤ ਚੈਕਿੰਗ ਕਾਰਨ ਸਕੂਲੀ ਬੱਚਿਆਂ ਅਤੇ ਰਿਸ਼ਤੇਦਾਰਾਂ ਨੂੰ ਹੋਣ ਵਾਲੀ ਦਿੱਕਤ ਬਾਰੇ ਵੀ ਜਾਣੂ ਕਰਵਾਇਆ, ਜਿਸ 'ਤੇ ਡੀ.ਆਈ.ਜੀ. ਨੇ ਗੰਭੀਰਤਾ ਨਾਲ ਵਿਚਾਰ ਕਰਨ ਦਾ ਵਿਸ਼ਵਾਸ ਦਿਵਾਇਆ | ਮੀਟਿੰਗ ਵਿਚ ਅਜੇ ਕੁਮਾਰ, ਐਮ.ਐੱਸ ਬਿਸ਼ਟ, ਰਿਸ਼ੀ ਕੁਮਾਰ, ਰਾਮ ਚੰਦ ਸਹਾਇਕ ਕਮਾਂਡਰ ਸਮੇਤ ਬਲਾਕ ਫ਼ਾਜ਼ਿਲਕਾ ਅਤੇ ਜਲਾਲਾਬਾਦ ਦੇ ਕਿਸਾਨ ਆਗੂ ਬਲਦੇਵ ਲਾਧੂਕਾ, ਰਣਜੀਤ ਸਿੰਘ, ਸੋਹਣ ਸਿੰਘ, ਸਨਪ੍ਰੀਤ ਸਿੰਘ, ਵਸਨ ਸਿੰਘ, ਬਸ਼ੀਰ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਚੋਰੀ ਦੀਆਂ ਲਾਈਟਾਂ ਸਮੇਤ ਵਿਅਕਤੀ ਕਾਬੂ ਅਗਲੀ ਖ਼ਬਰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਵਿਖੇ ਫਾਇਰ ਸੇਫ਼ਟੀ ਹਫ਼ਤੇ ਮੌਕੇ ਨਰਸਿੰਗ ਵਿਦਿਆਰਥੀਆਂ ਦੇ ਪੋਸਟਰ ਮੁਕਾਬਲੇ ਕਰਵਾਏ
Ad Position 24