06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅਮਰਿੰਦਰ ਸਿੰਘ ਦੀ ਯਾਦ ਵਿਚ ਖ਼ੂਨਦਾਨ ਕੈਂਪ ਅੱਜ

Ad Position 21
repet_subhas-goyals [Copy P29]
ਅਜੀਤ ਡੈਸਕ 09-05-2026
ਅਬੋਹਰ, 8 ਮਈ (ਤੇਜਿੰਦਰ ਸਿੰਘ ਖ਼ਾਲਸਾ)-ਅਬੋਹਰ ਦੇ ਪੰਜਪੀਰ ਨਗਰ ਵਾਸੀ ਸਾਬਕਾ ਕੌਂਸਲਰ ਮੇਵਾ ਸਿੰਘ ਦੇ ਮਰਹੂਮ ਨੌਜਵਾਨ ਪੁੱਤਰ ਅਮਰਿੰਦਰ ਸਿੰਘ ਡਾਕੂ ਦੀ ਨਿੱਘੀ ਯਾਦ ਵਿਚ 9 ਮਈ ਨੂੰ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਵ.ਅਮਰਿੰਦਰ ਸਿੰਘ ਦੇ ਭਰਾ ਵਿਨੇ ਪ੍ਰਤਾਪ ਸਿੰਘ ਖ਼ਾਲਸਾ, ਪ੍ਰੇਮ ਸਿੰਘ ਅਤੇ ਅਮਿਤੋਜ ਪਾਹਲ ਨੇ ਦੱਸਿਆ ਕਿ ਸਾਡਾ ਵੀਰ ਅਮਰਿੰਦਰ ਸਿੰਘ ਪਿਛਲੇ ਸਾਲ ਅਚਾਨਕ ਸਦੀਵੀ ਵਿਛੋੜਾ ਦਿੱਤਾ ਗਿਆ ਸੀ, ਦੀ ਯਾਦ ਵਿਚ 9 ਮਈ ਨੂੰ ਬਹਾਵਲਬਾਸੀ ਲਿੰਕ ਰੋਡ ਪੰਜਪੀਰ ਨਗਰ ਵਿਖੇ ਵਿਸ਼ੇਸ਼ ਖ਼ੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ | ਇਸ ਦੌਰਾਨ ਠੰਢੇ ਪਾਣੀ ਦੀ ਛਬੀਲ ਵੀ ਲਗਾਈ ਜਾਵੇਗੀ | ਉਨ੍ਹਾਂ ਨੇ ਸਮੂਹ ਇਲਾਕਾ ਵਾਸੀਆਂ ਨੂੰ ਉਕਤ ਖ਼ੂਨਦਾਨ ਕੈਂਪ ਵਿਚ ਖ਼ੂਨਦਾਨ ਕਰਕੇ ਕਿਸੇ ਦੀ ਜ਼ਿੰਦਗੀ ਬਚਾਉਣ ਵਿਚ ਆਪਣਾ ਯੋਗਦਾਨ ਦੇਣ ਦੀ ਅਪੀਲ ਕੀਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਪੱਧਰੀ ਮੀਟਿੰਗ 11 ਨੂੰ ਅਗਲੀ ਖ਼ਬਰ ਐਮ.ਡੀ.ਕਾਲਜ 'ਚ ਪ੍ਰੀਖਿਆਵਾਂ ਸਬੰਧੀ ਜਾਣਕਾਰੀ ਦਿੱਤੀ
Ad Position 24