12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਅਬੋਹਰ 'ਚ ਚੋਰਾਂ ਨੇ ਇਕੋ ਰਾਤ ਚਾਰ ਘਰਾਂ ਨੂੰ ਬਣਾਇਆ ਨਿਸ਼ਾਨਾਂ <br/>

Ad Position 21
No active advertisement
ਅਬੋਹਰ ਦੇ ਨਵੀਂ ਆਬਾਦੀ ਖੇਤਰ ਵਿਚ ਚੋਰੀ ਦੀ ਵਾਰਦਾਤ ਤੋਂ ਬਾਅਦ ਜਾਣਕਾਰੀ ਦਿੰਦੇ ਹੋਏ ਮੁਹੱਲਾ ਨਿਵਾਸੀ | ਅਜੀਤ ਤਸਵੀਰ <br/> 13-05-2026
ਅਬੋਹਰ, 12 ਮਈ (ਵਿਵੇਕ ਹੂੜੀਆ)-ਅਬੋਹਰ ਦੇ ਨਵੀਂ ਆਬਾਦੀ ਛੋਟੀ ਪੌੜੀ ਖੇਤਰ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਦਹਿਸ਼ਤ ਮਚਾਉਂਦਿਆਂ ਇਕੋ ਰਾਤ ਚਾਰ ਘਰਾਂ ਵਿਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਘਰਾਂ ਵਿਚੋਂ ਸੋਨੇ-ਚਾਂਦੀ ਦੇ ਗਹਿਣੇ, ਹਜ਼ਾਰਾਂ ਦੀ ਨਕਦੀ ਅਤੇ ਮੋਬਾਈਲ ਫ਼ੋਨ ਚੋਰੀ ਕਰ ਲਏ | ਹੈਰਾਨੀ ਦੀ ਗੱਲ ਇਹ ਹੈ ਕਿ ਵਾਰਦਾਤ ਸਮੇਂ ਪਰਿਵਾਰਕ ਮੈਂਬਰ ਅੰਦਰ ਹੀ ਸੌਂ ਰਹੇ ਸਨ ਅਤੇ ਚੋਰਾਂ ਨੇ ਕੁੱਤਿਆਂ ਨੂੰ ਵੀ ਨਸ਼ੀਲੀ ਚੀਜ਼ ਸੁੰਘਾ ਕੇ ਬੇਹੋਸ਼ ਕਰ ਦਿੱਤਾ | ਜਾਣਕਾਰੀ ਅਨੁਸਾਰ ਗਲੀ ਨੰਬਰ 2-3 ਛੋਟੀ ਪੌੜੀ ਵਿਚ ਇਕ ਖ਼ਾਲੀ ਪਏ ਮਕਾਨ ਦੀਆਂ ਪੌੜੀਆਂ ਰਾਹੀਂ ਚੋਰ ਹਿਮਾਂਸ਼ੂ ਸੋਨੀ ਦੇ ਘਰ ਦਾਖ਼ਲ ਹੋਏ ਅਤੇ ਉੱਥੋਂ 2-3 ਮੁੰਦਰੀਆਂ, 10 ਹਜ਼ਾਰ ਦੀ ਨਕਦੀ ਅਤੇ ਮੋਬਾਈਲ ਚੋਰੀ ਕਰ ਲਿਆ | ਇਸ ਤੋਂ ਬਾਅਦ ਚੋਰਾਂ ਨੇ ਨਾਲ ਲੱਗਦੇ ਪ੍ਰਵੀਨ ਬਾਂਸਲ ਦੇ ਘਰੋਂ ਮੰਦਰ ਵਿਚ ਪਈ ਨਕਦੀ ਅਤੇ ਪ੍ਰਤੀਕ ਸ਼ਰਮਾ ਦੇ ਘਰੋਂ 10 ਹਜ਼ਾਰ ਰੁਪਏ ਤੇ ਮੋਬਾਈਲ ਚੋਰੀ ਕਰ ਲਿਆ | ਚੋਰਾਂ ਨੇ ਚਾਂਦ ਸੋਨੀ ਦੇ ਸੁੰਨੇ ਮਕਾਨ ਵਿਚ ਵੀ ਭੰਨ-ਤੋੜ ਕੀਤੀ | ਹਿਮਾਂਸ਼ੂ ਸੋਨੀ ਅਨੁਸਾਰ ਰਾਤ ਕਰੀਬ ਸਾਢੇ 3 ਵਜੇ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਨੇ 3-4 ਨੌਜਵਾਨਾਂ ਨੂੰ ਛੱਤਾਂ ਰਾਹੀਂ ਭੱਜਦੇ ਦੇਖਿਆ ਪਰ ਉਹ ਖ਼ਾਲੀ ਪਲਾਟ ਦੇ ਰਸਤੇ ਫ਼ਰਾਰ ਹੋ ਗਏ | ਚੋਰਾਂ ਨੇ ਪ੍ਰਤੀਕ ਸ਼ਰਮਾ ਦੇ ਘਰ ਮੌਜੂਦ ਦੋ ਪਾਲਤੂ ਕੁੱਤਿਆਂ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਦਿੱਤੀ ਤੇ ਨਸ਼ੇ ਕਾਰਨ ਕੁੱਤੇ ਅਗਲੇ ਦਿਨ ਸਵੇਰੇ 10 ਵਜੇ ਤੱਕ ਨਹੀਂ ਉੱਠੇ | ਸਮਾਜ ਸੁਧਾਰ ਸਭਾ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ਇਸ ਘਟਨਾ 'ਤੇ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਹੈ | ਉਨ੍ਹਾਂ ਕਿਹਾ ਕਿ ਲਾਈਨਪਾਰ ਖੇਤਰ ਵਿੱਚ ਪੁਲਿਸ ਗਸ਼ਤ ਨਾ ਹੋਣ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ | ਪਿਛਲੇ 15 ਦਿਨਾਂ ਵਿਚ ਇਸ ਇਲਾਕੇ ਵਿੱਚ 10 ਤੋਂ 12 ਚੋਰੀਆਂ ਹੋ ਚੁੱਕੀਆਂ ਹਨ ਪਰ ਪੁਲਿਸ ਚੋਰਾਂ ਨੂੰ ਫੜਨ ਵਿੱਚ ਨਾਕਾਮ ਰਹੀ ਹੈ | ਉਨ੍ਹਾਂ ਮੰਗ ਕੀਤੀ ਕਿ ਲਾਈਨਪਾਰ ਖੇਤਰ ਵਿੱਚ ਤੁਰੰਤ ਨਵਾਂ ਪੁਲਿਸ ਥਾਣਾ ਸਥਾਪਿਤ ਕੀਤਾ ਜਾਵੇ ਤਾਂ ਜੋ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣ ਸਕੇ |

Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਅੰਦਰ ਭਾਜਪਾ ਨੂੰ ਝਟਕਾ, ਸਾਬਕਾ ਨਗਰ ਕੌਂਸਲ ਪ੍ਰਧਾਨ 'ਆਪ' 'ਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਕਾਰਨ ਜਲਾਲਾਬਾਦ ਸ਼ਹਿਰ 'ਚ ਲੱਗੇ ਗੰਦਗੀ ਦੇ ਢੇਰ
Ad Position 24