11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਬ੍ਰਾਹਮਣ ਸਭਾ ਅਬੋਹਰ ਵਲੋਂ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਅੰਨਕੂਟ ਦਾ ਤਿਉਹਾਰ

ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਬ੍ਰਾਹਮਣ ਸਭਾ ਰਜਿ: ਅਬੋਹਰ ਵਲੋਂ ਅੰਨਕੂਟ ਦੇ ਪਵਿੱਤਰ ਤਿਉਹਾਰ ਮੌਕੇ ਸਥਾਨਕ ਸ੍ਰੀ ਰਾਮ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ।

Ad Position 21
No active advertisement
ਅਜੀਤ ਡੈਸਕ 12-11-2026
ਅਬੋਹਰ, 11 ਨਵੰਬਰ (ਵਿਵੇਕ ਹੂੜੀਆ)-ਬ੍ਰਾਹਮਣ ਸਭਾ ਰਜਿ: ਅਬੋਹਰ ਵਲੋਂ ਅੰਨਕੂਟ ਦੇ ਪਵਿੱਤਰ ਤਿਉਹਾਰ ਮੌਕੇ ਸਥਾਨਕ ਸ੍ਰੀ ਰਾਮ ਮੰਦਰ ਵਿਖੇ ਸ਼ਰਧਾ ਅਤੇ ਉਤਸ਼ਾਹ ਨਾਲ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਮੰਦਰ ਵਿਖੇ ਪਹੁੰਚ ਕੇ ਮੱਥਾ ਟੇਕਿਆ ਅਤੇ ਅੰਨਕੂਟ ਦਾ ਪ੍ਰਸ਼ਾਦ ਗ੍ਰਹਿਣ ਕੀਤਾ। ਸਮਾਗਮ ਦੀ ਅਗਵਾਈ ਪੰਡਿਤ ਗੋਬਿੰਦ ਰਾਮ ਸ਼ਾਸਤਰੀ ਨੇ ਕੀਤੀ। ਇਸ ਮੌਕੇ ਲੰਗਰ ਪ੍ਰਧਾਨ ਸੁਭਾਸ਼ ਸ਼ਰਮਾ ਅਤੇ ਸੁਭਾਸ਼ ਪੰਜਕੋਸੀ ਦੀ ਟੀਮ ਵਲੋਂ ਪ੍ਰਸ਼ਾਦ ਦੀ ਸੇਵਾ ਵਿਚ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਸਮਾਗਮ ਦੌਰਾਨ ਸੰਗਤਾਂ ਲਈ ਅੰਨਕੂਟ ਦਾ ਪ੍ਰਸ਼ਾਦ ਤਿਆਰ ਕਰਕੇ ਸ਼ਰਧਾ ਭਾਵਨਾ ਨਾਲ ਵਰਤਾਇਆ ਗਿਆ। ਇਸ ਮੌਕੇ ਬ੍ਰਾਹਮਣ ਸਭਾ ਦੇ ਪ੍ਰਧਾਨ ਸੁਰਿੰਦਰ ਪਾਲ ਸ਼ਰਮਾ, ਚੇਅਰਮੈਨ ਮਨੀਸ਼ ਸ਼ਰਮਾ, ਵਾਈਸ ਪ੍ਰਧਾਨ ਗੌਤਮ ਸ਼ਰਮਾ, ਸਰਪ੍ਰਸਤ ਟੀ.ਕੇ. ਦੱਤਾ, ਓਮ ਪ੍ਰਕਾਸ਼ ਸ਼ਰਮਾ, ਜਨਰਲ ਸਕੱਤਰ ਤਪਿੰਦਰ ਦੱਤਾ, ਰਾਮ ਸਰੂਪ ਸ਼ਰਮਾ, ਐਡਵੋਕੇਟ ਰਵਿੰਦਰ ਦੱਤਾ, ਬਲਦੇਵ ਸ਼ਰਮਾ, ਸ਼ਿਆਮ ਸੁੰਦਰ ਸ਼ਰਮਾ, ਵਿਕੀ ਸ਼ਰਮਾ, ਪ੍ਰਦੀਪ ਮਾਥੁਰ, ਰਾਜੀਵ ਸ਼ਰਮਾ, ਰਵਿੰਦਰ ਮੋਹਨ ਸ਼ਰਮਾ, ਦੀਪਕ ਸ਼ਰਮਾ, ਸ਼ਿਵਮ ਸ਼ਰਮਾ ਅਤੇ ਅਭੈ ਤਿਵਾੜੀ ਸਮੇਤ ਕਈ ਪਤਵੰਤੇ ਸੱਜਣ ਆਪਣੇ ਪਰਿਵਾਰਾਂ ਸਮੇਤ ਸ਼ਾਮਲ ਹੋਏ। ਸਮਾਗਮ ਦੌਰਾਨ ਧਾਰਮਿਕ ਮਾਹੌਲ ਬਣਿਆ ਰਿਹਾ ਅਤੇ ਸਾਰਿਆਂ ਨੇ ਮਿਲ ਕੇ ਅੰਨਕੂਟ ਦਾ ਤਿਉਹਾਰ ਮਨਾਇਆ।
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ ਦੇ ਨੇੜਲੇ ਪਿੰਡਾਂ ਵਿਚ ਮੱਝ ਚੋਰ ਗਰੋਹ ਸਰਗਰਮ, ਦੋ ਪਿੰਡਾਂ ’ਚੋਂ 6 ਮੱਝਾਂ ਚੋਰੀ ਅਗਲੀ ਖ਼ਬਰ ਅਭਿਸ਼ੇਕ ਕਾਲਜ ਦੇ ਵਿਦਿਆਰਥੀਆਂ ਨੇ ਐੱਮ.ਆਰ.ਐੱਸ.ਪੀ.ਟੀ.ਯੂ. ਬਠਿੰਡਾ ਦੇ ਯੂਥ ਫੈਸਟ ’ਚ ਬਿਖੇਰੀ ਆਪਣੀ ਪ੍ਰਤਿਭਾ ਦੀ ਛਾਪ
Ad Position 24