18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਡੀ.ਏ.ਵੀ ਕਾਲਜ ਵਿਖੇ 'ਵਿੱਤੀ ਕੁਸ਼ਲਤਾ' ਵਿਸ਼ੇ 'ਤੇ ਕਰਵਾਇਆ ਇਕ ਰੋਜ਼ਾ ਵੈਬੀਨਾਰ <br/>

Ad Position 21
No active advertisement
ਅਜੀਤ ਡੈਸਕ 13-05-2026
ਅਬੋਹਰ, 12 ਮਈ (ਵਿਵੇਕ ਹੂੜੀਆ)-ਸਥਾਨਕ ਡੀ.ਏ.ਵੀ.ਕਾਲਜ ਆਫ਼ ਐਜੂਕੇਸ਼ਨ ਅਬੋਹਰ ਵਿਖੇ ਕਾਰਜਕਾਰੀ ਪਿ੍ੰਸੀਪਲ ਡਾ.ਵਿਜੇ ਗਰੋਵਰ ਦੀ ਸਰਪ੍ਰਸਤੀ ਅਤੇ ਡੋਸਾ ਇੰਚਾਰਜ ਡਾ.ਹਰਪ੍ਰੀਤ ਕੌਰ ਦੀ ਅਗਵਾਈ ਹੇਠ Tਵਿੱਤੀ ਕੁਸ਼ਲਤਾ ਐਜੂਕੇਟ, ਐਲੀਵੇਟ ਅਤੇ ਐਮਪਾਵਰU ਵਿਸ਼ੇ 'ਤੇ ਇਕ ਰੋਜ਼ਾ ਆਨਲਾਈਨ ਵੈਬੀਨਾਰ ਦਾ ਸਫਲ ਆਯੋਜਨ ਕੀਤਾ ਗਿਆ | ਡੋਸਾ ਇੰਚਾਰਜ ਡਾ.ਹਰਪ੍ਰੀਤ ਕੌਰ ਨੇ ਦੱਸਿਆ ਕਿ ਇਸ ਵੈਬੀਨਾਰ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੂੰ ਵਿੱਤੀ ਸਾਖਰਤਾ, ਬੱਚਤ ਅਤੇ ਨਿਵੇਸ਼ ਦੇ ਗੁਰ ਸਿਖਾਉਣਾ ਸੀ | ਪ੍ਰੋਗਰਾਮ ਦਾ ਸੰਚਾਲਨ ਮੈਡਮ ਪਰਲ ਨਾਰੰਗ ਵਲੋਂ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ ਗਿਆ | ਵੈਬੀਨਾਰ ਦੀ ਮੁੱਖ ਬੁਲਾਰਾ ਸ੍ਰੀਮਤੀ ਨਮਰਤਾ ਅਰੋੜਾ ਸਨ, ਦਾ ਪਿ੍ੰਸੀਪਲ ਡਾ.ਵਿਜੇ ਗਰੋਵਰ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਪਿ੍ੰਸੀਪਲ ਗਰੋਵਰ ਨੇ ਵਿਦਿਆਰਥੀਆਂ ਨੂੰ ਅਜਿਹੇ ਗਿਆਨ ਵਰਧਕ ਪ੍ਰੋਗਰਾਮਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ | ਮੁੱਖ ਬੁਲਾਰਾ ਸ੍ਰੀਮਤੀ ਨਮਰਤਾ ਅਰੋੜਾ ਨੇ ਵਿੱਤੀ ਪ੍ਰਬੰਧਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਸਿਰਫ਼ ਕਮਾਈ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਧਨ ਦਾ ਸਹੀ ਪ੍ਰਬੰਧਨ ਅਤੇ ਸਮਝਦਾਰੀ ਨਾਲ ਨਿਵੇਸ਼ ਕਰਨਾ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਨੇ ਸਫਲ ਨਿਵੇਸ਼ ਲਈ ਪੰਜ ਮਹੱਤਵਪੂਰਨ ਮੰਤਰ ਸਾਂਝੇ ਕੀਤੇ ਅਤੇ ਮੁਦਰਾਸਫੀਤੀ, ਟੈਕਸ ਪ੍ਰਣਾਲੀ, ਚੱਕਰਵਰਧੀ ਵਿਆਜ ਦੀ ਸ਼ਕਤੀ ਅਤੇ ਮਿਊਚਲ ਫ਼ੰਡਾਂ ਵਰਗੇ ਵਿਸ਼ਿਆਂ 'ਤੇ ਸਰਲ ਭਾਸ਼ਾ 'ਚ ਚਰਚਾ ਕੀਤੀ | ਵੈਬੀਨਾਰ ਦੌਰਾਨ ਵਿਦਿਆਰਥੀਆਂ ਅਤੇ ਪ੍ਰਾਧਿਆਪਕਾਂ ਨੇ ਬੜੇ ਉਤਸ਼ਾਹ ਨਾਲ ਸਵਾਲ ਪੁੱਛੇ, ਜਿਨ੍ਹਾਂ ਦੇ ਉੱਤਰ ਮੁੱਖ ਬੁਲਾਰਾ ਵਲੋਂ ਵਿਹਾਰਕ ਉਦਾਹਰਨਾਂ ਨਾਲ ਦਿੱਤੇ ਗਏ | ਅੰਤ ਵਿਚ ਮੈਡਮ ਪਰਲ ਨਾਰੰਗ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਅਤੇ ਆਰਥਿਕ ਜਾਗਰੂਕਤਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਵਿਖੇ ਕਰਵਾਇਆ ਵਿਸ਼ੇਸ਼ ਗੁਰਮਤਿ ਸਮਾਗਮ <br/> ਅਗਲੀ ਖ਼ਬਰ ਬੱਲੂਆਣਾ ਹਲਕੇ ਦੇ ਸਰਕਾਰੀ ਸਕੂਲਾਂ ਦੇ ਨਤੀਜੇ ਰਹੇ ਸ਼ਾਨਦਾਰ <br/>
Ad Position 24