26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਈ-ਫਾਰਮੇਸੀ ਦੇ ਵਿਰੋਧ 'ਚ ਦਵਾਈ ਵਿਕੇ੍ਰਤਾਵਾਂ ਦਾ ਦੇਸ਼ ਵਿਆਪੀ ਬੰਦ ਦਾ ਐਲਾਨ, 20 ਮਈ ਨੂੰ ਹੜਤਾਲ

Ad Position 21
No active advertisement
ਅਜੀਤ ਡੈਸਕ 17-05-2026
ਫ਼ਾਜ਼ਿਲਕਾ, 16 ਮਈ (ਦਵਿੰਦਰ ਪਾਲ ਸਿੰਘ)-ਈ-ਫਾਰਮੇਸੀ ਦੇ ਵਧਦੇ ਪ੍ਰਭਾਵ ਦੇ ਖ਼ਿਲਾਫ਼ 'ਆਲ ਇੰਡੀਆ ਆਰਗੇਨਾਈਜ਼ੇਸ਼ਨ ਆਫ਼ ਕੈਮਿਸਟਸ ਐਂਡ ਡਰੱਗਿਸਟਸ' ਦੇ ਸੱਦੇ 'ਤੇ ਦੇਸ਼ ਭਰ ਦੇ ਕੈਮਿਸਟਾਂ ਨੇ 20 ਮਈ ਨੂੰ ਦੇਸ਼ ਵਿਆਪੀ ਬੰਦ ਦਾ ਐਲਾਨ ਕੀਤਾ ਹੈ | ਦਵਾਈ ਵਿਕੇ੍ਰਤਾਵਾਂ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਲਾਜ਼ਮੀ ਹਾਲਾਤਾਂ ਕਾਰਨ ਲਿਆ ਗਿਆ ਹੈ ਕਿਉਂਕਿ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਮੰਗਾਂ 'ਤੇ ਕੋਈ ਠੋਸ ਕਾਰਵਾਈ ਨਹੀਂ ਹੋ ਰਹੀ | ਇਸ ਸਬੰਧ ਵਿਚ ਸਥਾਨਕ ਪੱਧਰ 'ਤੇ 'ਦ ਕੈਮਿਸਟ ਐਸੋਸੀਏਸ਼ਨ' ਦੀ ਇਕ ਅਹਿਮ ਬੈਠਕ ਪ੍ਰਧਾਨ ਬਾਲ ਕਿ੍ਸ਼ਨ ਕਟਾਰੀਆ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਹੜਤਾਲ ਨੂੰ ਸਫਲ ਬਣਾਉਣ ਦੀ ਰਣਨੀਤੀ 'ਤੇ ਚਰਚਾ ਕੀਤੀ ਗਈ | ਕੈਮਿਸਟ ਯੂਨੀਅਨ ਦੇ ਅਹੁਦੇਦਾਰਾਂ ਵਿਨੋਦ ਵਾਟਸ, ਤਿਲਕ ਰਾਜ ਗਗਨੇਜਾ ਅਤੇ ਰਾਜ ਕੁਮਾਰ ਠਕਰਾਲ ਅਨੁਸਾਰ ਈ-ਫਾਰਮੇਸੀ ਦੇ ਪਸਾਰ ਨਾਲ ਜਿੱਥੇ ਰਵਾਇਤੀ ਮੈਡੀਕਲ ਸਟੋਰ ਕਾਰੋਬਾਰ 'ਤੇ ਗੰਭੀਰ ਅਸਰ ਪੈ ਰਿਹਾ ਹੈ,ਉੱਥੇ ਹੀ ਇਹ ਜਨ ਸਿਹਤ ਅਤੇ ਮਰੀਜ਼ਾਂ ਦੀ ਸੁਰੱਖਿਆ ਲਈ ਵੀ ਵੱਡਾ ਖ਼ਤਰਾ ਬਣਦੀ ਜਾ ਰਹੀ ਹੈ | ਕੈਮਿਸਟਾਂ ਦਾ ਕਹਿਣਾ ਹੈ ਕਿ ਆਨਲਾਈਨ ਦਵਾਈਆਂ ਦੀ ਵਿੱਕਰੀ ਨਾਲ ਕਈ ਗੰਭੀਰ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ | ਦਵਾਈ ਵਿਕੇ੍ਰਤਾਵਾਂ ਨੇ ਦੋਸ਼ ਲਾਇਆ ਕਿ ਵੱਡੀਆਂ ਕਾਰਪੋਰੇਟ ਕੰਪਨੀਆਂ ਭਾਰੀ ਛੋਟ ਦੇ ਕੇ ਬਾਜ਼ਾਰ ਨੂੰ ਖ਼ਰਾਬ ਕਰ ਰਹੀਆਂ ਹਨ, ਜਿਸ ਨਾਲ ਛੋਟੇ ਕੈਮਿਸਟਾਂ ਦਾ ਰੁਜ਼ਗਾਰ ਪ੍ਰਭਾਵਿਤ ਹੋ ਰਿਹਾ ਹੈ | ਉਨ੍ਹਾਂ ਦਾ ਦਾਅਵਾ ਹੈ ਕਿ ਇਸ ਨਾਲ ਦੇਸ਼ ਭਰ ਵਿਚ ਕਰੋੜਾਂ ਲੋਕਾਂ ਦੀ ਰੋਜ਼ੀ-ਰੋਟੀ 'ਤੇ ਸੰਕਟ ਮੰਡਰਾ ਰਿਹਾ ਹੈ | ਕੈਮਿਸਟ ਜਥੇਬੰਦੀਆਂ ਨੇ ਸਰਕਾਰ ਅੱਗੇ ਮੰਗ ਰੱਖੀ ਹੈ ਕਿ ਸਬੰਧਿਤ ਨੋਟੀਫ਼ਿਕੇਸ਼ਨ ਨੂੰ ਤੁਰੰਤ ਵਾਪਸ ਲਿਆ ਜਾਵੇ ਅਤੇ ਗੈਰ-ਕਾਨੂੰਨੀ ਈ-ਫਾਰਮੇਸੀਆਂ 'ਤੇ ਸਖ਼ਤ ਪਾਬੰਦੀ ਲਗਾਈ ਜਾਵੇ | ਦਵਾਈ ਕੋਈ ਆਮ ਵਸਤੂ ਨਹੀਂ ਹੈ, ਸਗੋਂ ਮਰੀਜ਼ ਦੀ ਸੁਰੱਖਿਆ ਨਾਲ ਜੁੜਿਆ ਇਕ ਬਹੁਤ ਹੀ ਸੰਵੇਦਨਸ਼ੀਲ ਵਿਸ਼ਾ ਹੈ | ਇਕ ਸਖ਼ਤ ਅਤੇ ਨਿਯੰਤਰਿਤ ਵਿਵਸਥਾ ਹੀ ਇਹ ਯਕੀਨੀ ਬਣਾ ਸਕਦੀ ਹੈ ਕਿ ਸਹੀ ਮਰੀਜ਼ ਨੂੰ ਸਹੀ ਦਵਾਈ ਸੁਰੱਖਿਅਤ ਤਰੀਕੇ ਨਾਲ ਮਿਲੇ | ਇਸ ਮੌਕੇ ਜੱਸ ਕਟਾਰੀਆ, ਮਹਿੰਦਰ ਪ੍ਰਤਾਪ, ਬਿੱਟੂ ਧੂੜੀਆ, ਕਮਲ ਗਰੋਵਰ, ਚੰਦਨ ਕਾਮਰਾ, ਪਵਨ ਕੁਮਾਰ, ਸੁਰਿੰਦਰ ਸ਼ਿੰਦੀ, ਕਾਕੂ ਗਰੋਵਰ, ਕੁਸ਼ਲ ਗੋਇਲ, ਰਾਜਿੰਦਰ ਕਟਾਰੀਆ ਆਦਿ ਆਗੂ ਹਾਜ਼ਰ ਸਨ | ਪ੍ਰਧਾਨ ਬਾਲ ਕਿ੍ਸ਼ਨ ਕਟਾਰੀਆ ਨੇ ਦੇਸ਼ ਵਿਆਪੀ ਕੈਮਿਸਟ ਹੜਤਾਲ ਦੇ ਮੱਦੇਨਜ਼ਰ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ 20 ਮਈ ਤੋਂ ਪਹਿਲਾਂ ਆਪਣੀਆਂ ਜ਼ਰੂਰੀ ਦਵਾਈਆਂ ਖ਼ਰੀਦ ਲੈਣ ਤਾਂ ਜੋ ਹੜਤਾਲ ਵਾਲੇ ਦਿਨ ਕਿਸੇ ਵੀ ਤਰ੍ਹਾਂ ਦੀ ਪ੍ਰੇਸ਼ਾਨੀ ਤੋਂ ਬਚਿਆ ਜਾ ਸਕੇ | ਹੜਤਾਲ ਦੌਰਾਨ ਮੈਡੀਕਲ ਸਟੋਰ ਮੁਕੰਮਲ ਤੌਰ 'ਤੇ ਬੰਦ ਰਹਿਣਗੇ, ਜਿਸ ਨਾਲ ਦਵਾਈਆਂ ਦੀ ਉਪਲਬਧਤਾ ਪ੍ਰਭਾਵਿਤ ਹੋ ਸਕਦੀ ਹੈ |
Ad Position 22
No active advertisement
ਪਿਛਲੀ ਖ਼ਬਰ ਫ਼ਾਜ਼ਿਲਕਾ 'ਚ ਅਣਅਧਿਕਾਰਤ ਖਾਦਾਂ ਅਤੇ ਕੀੜੇਮਾਰ ਦਵਾਈਆਂ ਦੇ ਗੁਦਾਮ 'ਤੇ ਛਾਪਾ, ਵੱਡੀ ਮਾਤਰਾ 'ਚ ਸਟਾਕ ਜ਼ਬਤ, ਮਾਮਲਾ ਦ... ਅਗਲੀ ਖ਼ਬਰ ਵਿਅਕਤੀ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ
Ad Position 24