31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਸਿਆਸੀ ਬਦਲੀ ਦੇ ਖ਼ਿਲਾਫ਼ ਜਲਾਲਾਬਾਦ 'ਚ ਰੋਸ ਰੈਲੀ

Ad Position 21
No active advertisement
ਅਜੀਤ ਡੈਸਕ 23-05-2026
ਜਲਾਲਾਬਾਦ, 22 ਮਈ (ਜਤਿੰਦਰ ਪਾਲ ਸਿੰਘ)-ਟੈਕਨੀਕਲ ਸਰਵਿਸਿਜ਼ ਯੂਨੀਅਨ ਵਲੋਂ ਹਲਕਾ ਜਲਾਲਾਬਾਦ ਦੇ ਵਿਧਾਇਕ 'ਤੇ ਸਿਆਸੀ ਆਧਾਰ ਤੇ ਬਿਜਲੀ ਮੁਲਾਜ਼ਮ ਦੀ ਬਦਲੀ ਦਾ ਦੋਸ਼ ਲਗਾਉਂਦੇ ਹੋਏ ਸ਼ੁਰੂ ਕੀਤੇ ਗਏ ਸੰਘਰਸ਼ ਵਿਚ ਅੱਜ ਜਲਾਲਾਬਾਦ ਦੇ ਬਿਜਲੀ ਘਰ ਵਿਖੇ ਪ੍ਰਧਾਨ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਰੋਸ ਰੈਲੀ ਕੀਤੀ ਗਈ¢ ਇਸ ਮੌਕੇ ਗੱਲਬਾਤ ਕਰਦੇ ਅਤੇ ਹਲਕਾ ਵਿਧਾਇਕ 'ਤੇ ਦੋਸ਼ ਲਗਾਉਂਦੇ ਹੋਏ ਆਗੂਆਂ ਨੇ ਦੱਸਿਆ ਕਿ ਹਲਕਾ ਵਿਧਾਇਕ ਵਲੋਂ ਸਾਥੀ ਸ਼ੇਰ ਸਿੰਘ ਲਾਈਨ ਮੈਨ ਦੀ ਬਦਲੀ ਨਾਜਾਇਜ਼ ਅਤੇ ਸਿਆਸੀ ਆਧਾਰ 'ਤੇ ਕੀਤੀ ਗਈ ਹੈ, ਜਦੋਂ ਕਿ ਸਾਥੀ ਸ਼ੇਰ ਸਿੰਘ ਲਾਈਨ ਮੈਨ ਸਬ ਡਵੀਜ਼ਨ ਘੁਬਾਇਆ ਵਿਖੇ ਆਪਣੀ ਡਿਊਟੀ ਨਿਭਾ ਰਿਹਾ ਸੀ¢ ਉਸ ਵਿਰੁੱਧ ਕੋਈ ਵੀ ਲਿਖਤੀ ਜਾਂ ਜ਼ਬਾਨੀ ਸ਼ਿਕਾਇਤ ਨਹੀਂ ਸੀ ਪਰ ਫਿਰ ਵੀ ਇਸ ਵਿਧਾਇਕ ਵਲੋਂ ਇਹ ਬਦਲੀ ਨਾਜਾਇਜ਼ ਕਰਵਾਈ ਗਈ ਹੈ¢ ਉਨ੍ਹਾਂ ਦੱਸਿਆ ਕਿ ਹਲਕਾ ਵਿਧਾਇਕ ਨੇ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਸੀ ਇਹ ਬਦਲੀ ਰੱਦ ਕਰਵਾ ਦਿੱਤੀ ਜਾਵੇਗੀ ਪਰ ਲਗਭਗ ਡੇਢ ਮਹੀਨਾ ਬੀਤਣ ਦੇ ਬਾਵਜੂਦ ਬਦਲੀ ਰੱਦ ਨਹੀਂ ਕੀਤੀ ਗਈ¢ ਇਸ ਲਈ ਅੱਜ ਸਿਟੀ ਅਤੇ ਸਬ ਅਰਬਨ ਦੋਨੋਂ ਸਬ ਡਵੀਜ਼ਨ ਦੀ ਇਕੱਠੀ ਰੋਸ ਰੈਲੀ ਕੀਤੀ ਗਈ ¢ ਜੇਕਰ ਅਜੇ ਵੀ ਬਦਲੀ ਵਾਪਸ ਨਾ ਕੀਤੀ ਗਈ ਤਾਂ 25 ਮਈ ਨੂੰ ਗੁਰੂਹਰਸਹਾਏ ਵਿਚ ਕੀਤੀ ਜਾਵੇਗੀ ਜਿਸ ਤੋਂ ਬਾਅਦ ਸੰਘਰਸ਼ ਨੂੰ ਹੋਰ ਲਾਮਬੰਦ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਦੀ ਹੋਵੇਗੀ¢ ਇਸ ਰੋਸ ਰੈਲੀ ਵਿਚ ਪੈਨਸ਼ਨਰ ਐਸੋਸੀਏਸ਼ਨ ਮੰਡਲ ਜਲਾਲਾਬਾਦ ਦੇ ਆਗੂਆਂ ਕੇਵਲ ਕਿ੍ਸ਼ਨ, ਰਜਿੰਦਰ ਸਿੰਘ, ਲਾਲ ਚੰਦ ਮੱਕੜ, ਇਕਬਾਲ ਜੋਸਨ, ਪ੍ਰਧਾਨ ਰਾਮ ਕਿ੍ਸ਼ਨ ਆਦਿ ਨੇ ਵੀ ਹਿੱਸ ਲਿਆ¢ ਟੀ.ਐੱਸ.ਯੂ ਆਗੂ ਗੁਰਚਰਨ ਸਿੰਘ, ਅਮਨ ਕੁਮਾਰ ਸਿੰਘ, ਕਰਨ ਸ਼ਰਮਾ, ਰਾਜੇਸ਼ ਕੁਮਾਰ, ਸੁਖਦੇਵ ਸਿੰਘ, ਸੰਦੀਪ ਕੁਮਾਰ, ਸੁਖਦੇਵ ਸਿੰਘ, ਸ਼ੇਰ ਸਿੰਘ, ਜਸਵਿੰਦਰ ਪਾਲ, ਸਟੇਟ ਆਗੂ ਸ਼ਿੰਗਾਰ ਚੰਦ ਵਿਸ਼ੇਸ਼ ਤੌਰ 'ਤੇ ਪਹੁੰਚੇ¢ ਕ੍ਰਾਂਤੀਕਾਰੀ ਕਿਸਾਨ ਯੂਨੀਅਨ (ਬੁੱਟਰ ਗਰੁੱਪ ਪੰਜਾਬ) ਦੇ ਆਗੂ ਇਕਬਾਲ ਸਿੰਘ ਗਾਮੂਵਾਲੀਆ ਅਤੇ ਹੋਰ ਕਈ ਆਗੂ ਵੀ ਸ਼ਾਮਲ ਹੋਏ¢
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਤਿੰਨ ਵਿਅਕਤੀ ਕਾਬੂ ਅਗਲੀ ਖ਼ਬਰ ਚੋਰਾਂ ਨੇ ਸੁੰਨੇ ਪਏ ਘਰ ਨੂੰ ਬਣਾਇਆ ਨਿਸ਼ਾਨਾ, ਲੱਖਾਂ ਦਾ ਸਾਮਾਨ ਅਤੇ ਕਾਰ ਕੀਤੀ ਚੋਰੀ
Ad Position 24