ਅਬੋਹਰ, 26 ਮਈ (ਤੇਜਿੰਦਰ ਸਿੰਘ ਖ਼ਾਲਸਾ) ਨਗਰ ਨਿਗਮ ਚੋਣਾਂ ਦੇ ਤਹਿਤ ਚੋਣ ਡਿਊਟੀਆਂ ਵਿਚ ਰੁੱਝੇ ਇਕ ਪੁਲਿਸ ਮੁਲਾਜ਼ਮ ਸੀਤੋ ਰੋਡ 'ਤੇ ਨਾਮਦੇਵ ਚੌਂਕ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ | ਜਿਸ ਵਿਚ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਜਦ ਕਿ ਮੁਲਾਜ਼ਮ ਦਾ ਬਚਾਅ ਹੋ ਗਿਆ | ਮਿਲੀ ਜਾਣਕਾਰੀ ਅਨੁਸਾਰ ਸੀਤੋ ਰੋਡ ਤੋਂ ਇਕ ਪੁਲਿਸ ਮੁਲਾਜ਼ਮ ਆਪਣੀ ਸਵਿਫ਼ਟ ਕਾਰ ਵਿਚ ਆ ਰਿਹਾ ਸੀ ਤਾਂ ਨਾਮਦੇਵ ਚੌਂਕ ਨੇੜੇ ਕਿਸੇ ਤਰ੍ਹਾਂ ਦਾ ਰਿਫ਼ਲੈਕਟਰ ਨਾ ਹੋਣ ਕਾਰਨ ਅਤੇ ਜ਼ਿਆਦਾ ਹਨੇਰਾ ਹੋਣ ਕਾਰਨ ਗੱਡੀ ਡਿਵਾਈਡਰ 'ਤੇ ਜਾ ਚੜ੍ਹੀ ਅਤੇ ਅੱਗੇ ਜਾ ਕੇ ਗਿੱ੍ਰਲਾਂ ਵਿਚ ਫਸ ਗਈ | ਜਿਸ ਕਾਰਨ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ | ਜਿਸ ਨੂੰ ਪੁਲਿਸ ਮੁਲਾਜ਼ਮ ਵਲੋਂ ਸਰਕਾਰੀ ਗੱਡੀ ਮੰਗਾ ਦੇ ਨਾਲ ਟੋਚਨ ਪਾ ਕੇ ਹੇਠਾਂ ਉਤਾਰਿਆ ਗਿਆ | ਇਸ ਘਟਨਾ ਵਿਚ ਪੁਲਿਸ ਮੁਲਾਜ਼ਮ ਦੇ ਕੋਈ ਸੱਟ ਨਹੀਂ ਲੱਗੀ ਜਦਕਿ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ |