11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

90 ਸਾਲ ਦੀ ਬਿਮਾਰ ਬਜ਼ੁਰਗ ਮਾਤਾ ਨੂੰ ਵੀ ਮੁਹੱਈਆ ਨਹੀਂ ਹੋਈ ਵ੍ਹੀਲ ਚੇਅਰ

Ad Position 21
No active advertisement
ਅਜੀਤ ਡੈਸਕ 27-05-2026
ਸੁਨਾਮ ਊਧਮ ਸਿੰਘ ਵਾਲਾ, 26 ਮਈ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਚੋਣ ਪ੍ਰਬੰਧਾਂ ਨੂੰ ਲੈ ਕੇ ਚੋਣ ਅਧਿਕਾਰੀਆਂ ਵੱਲੋਂ ਪੁਖ਼ਤਾ ਪ੍ਰਬੰਧਾਂ ਦੇ ਦਾਅਵਿਆਂ ਦੀ ਪੋਲ ਉਸ ਵੇਲੇ ਖੁੱਲ੍ਹ ਗਈ, ਜਦੋਂ ਇਕ 90 ਵਰਿ੍ਹਆਂ ਦੀ ਬਿਮਾਰ ਬਜ਼ੁਰਗ ਅÏਰਤ ਜੀਤ ਕੌਰ ਨੂੰ ਉਸ ਦੇ ਪਰਿਵਾਰਕ ਮੈਂਬਰ ਵੱਲੋਂ ਵੋਟ ਪਵਾਉਣ ਲਈ ਵਾਰਡ ਨੰਬਰ-1 ਲਈ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਬਣੇ ਪੋਲਿੰਗ ਬੂਥ ਤੱਕ ਮਸਾਂ ਪਹੁੰਚਦਾ ਕੀਤਾ ਗਿਆ | ਪਰਿਵਾਰਕ ਮੈਂਬਰਾਂ ਵੱਲੋਂ ਪੋਲਿੰਗ ਬੂਥ 'ਤੇ ਵੜਦਿਆਂ ਹੀ ਵੀਲ ਚੇਅਰ ਦੀ ਮੰਗ ਕੀਤੀ ਗਈ, ਪਰ ਕਾਫ਼ੀ ਲੰਮਾ ਬੀਤ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਵੀਲ ਚੇਅਰ ਮੁਹੱਈਆ ਨਹੀਂ ਕਰਵਾਈ ਗਈ | ਜਿਸ ਤੋਂ ਮਜਬੂਰ ਹੋ ਕੇ ਉਨ੍ਹਾਂ ਨੇ ਬਿਮਾਰ ਬਜ਼ੁਰਗ ਅÏਰਤ ਨੂੰ ਸਹਾਰਾ ਦੇ ਕੇ ਪੋਲਿੰਗ ਬੂਥ ਤੱਕ ਪਹੁੰਚਾਇਆ | ਇਸ ਨੂੰ ਲੋਕਾਂ ਵਿਚ ਪ੍ਰਸ਼ਾਸਨ ਖ਼ਿਲਾਫ਼ ਭਾਰੀ ਰੋਸ ਵੇਖਣ ਨੂੰ ਮਿਲਿਆ |
Ad Position 22
No active advertisement
ਪਿਛਲੀ ਖ਼ਬਰ ਅਬੋਹਰ ਦੀ ਸੀਤੋ ਰੋਡ 'ਤੇ ਰਿਫ਼ਲੈਕਟਰ ਨਾ ਹੋਣ ਕਾਰਨ ਪੁਲਿਸ ਮੁਲਾਜ਼ਮ ਦੀ ਗੱਡੀ ਡਿਵਾਈਡਰ 'ਤੇ ਜਾ ਚੜ੍ਹੀ ਅਗਲੀ ਖ਼ਬਰ ਫ਼ਿਰੋਜ਼ਪੁਰ ਮੰਡਲ ਵਲੋਂ ਈ-ਟੈਂਡਰ ਰਾਹੀਂ ਐੱਸ. ਐੱਲ. ਆਰ. ਲੀਜ਼ਿੰਗ ਇਕਰਾਰਨਾਮਾ ਅਲਾਟ-ਰੇਲਵੇ ਨੂੰ ਮਿਲੇਗਾ 2.34 ਕਰੋੜ...
Ad Position 24