11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਨਹਿਰੀ ਵਿਭਾਗ ਨੇ ਕਿਸਾਨਾਂ ਦੇ ਹਿੱਕ 'ਤੇ ਗੋਡਾ ਰੱਖ ਕੇ ਨਹਿਰਾਂ ਕੀਤੀਆਂ ਬੰਦ 'ਆਪ' ਸਰਕਾਰ ਬਾਗ਼ਬਾਨਾਂ ਨੂੰ ਕਰ ਰਹੀ ਹੈ ਤਬਾਹ-ਸੁਸ਼ੀਲ ਸਿਆਗ

Ad Position 21
No active advertisement
ਅਜੀਤ ਡੈਸਕ 27-05-2026

ਅਬੋਹਰ, 26 ਮਈ (ਵਿਵੇਕ ਹੂੜੀਆ)-ਸਵਦੇਸ਼ੀ ਜਾਗਰਨ ਮੰਚ ਜ਼ਿਲ੍ਹਾ ਫ਼ਾਜ਼ਿਲਕਾ ਦੇ ਕਨਵੀਨਰ ਅਤੇ ਪ੍ਰਗਤੀਸ਼ੀਲ ਕਿਸਾਨ ਸੁਸ਼ੀਲ ਸਿਆਗ ਢੀਂਗਾ ਵਾਲੀ ਨੇ ਅਬੋਹਰ-ਬਲੂਆਣਾ ਖੇਤਰ ਦੇ ਕਿਸਾਨਾਂ ਦੇ ਤਿੱਖੇ ਵਿਰੋਧ ਦੇ ਬਾਵਜੂਦ ਨਹਿਰੀ ਡਿਵੀਜ਼ਨ ਅਤੇ ਜਲ ਸਰੋਤ ਵਿਭਾਗ ਅਬੋਹਰ ਵਲੋਂ ਕੀਤੀ ਗਈ ਨਹਿਰ ਬੰਦੀ ਦੀ ਸਖ਼ਤ ਸ਼ਬਦਾਂ ਵਿਚ ਆਲੋਚਨਾ ਕੀਤੀ ਹੈ | ਸਿਆਗ ਨੇ ਦੋਸ਼ ਲਾਇਆ ਕਿ ਨਹਿਰੀ ਵਿਭਾਗ ਨੇ ਕਿਸਾਨਾਂ ਦੀ ਹਿੱਕ 'ਤੇ ਗੋਡਾ ਰੱਖ ਕੇ ਜ਼ਬਰਦਸਤੀ ਨਹਿਰਾਂ ਬੰਦ ਕੀਤੀਆਂ ਹਨ ਅਤੇ ਹੱਕ ਮੰਗਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਥਾਣਿਆਂ ਵਿਚ ਬੰਦ ਕਰਕੇ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਹੈ, ਜੋ ਕਿ ਬੇਹੱਦ ਨਿੰਦਣਯੋਗ ਹੈ | ਕਿਸਾਨ ਆਗੂ ਸੁਸ਼ੀਲ ਸਿਆਗ ਨੇ ਖ਼ੁਲਾਸਾ ਕੀਤਾ ਕਿ ਖ਼ੁਦ ਬਾਗ਼ਬਾਨੀ ਵਿਭਾਗ ਨੇ ਸਿੰਚਾਈ ਵਿਭਾਗ ਨੂੰ ਇਕ ਸਰਕਾਰੀ ਪੱਤਰ ਲਿਖ ਕੇ ਚੇਤਾਵਨੀ ਦਿੱਤੀ ਸੀ ਕਿ ਇਸ ਭਿਆਨਕ ਗਰਮੀ ਦੇ ਸਮੇਂ ਕਿੰਨੂ ਦੇ ਬਾਗ਼ਾਂ ਨੂੰ ਪਾਣੀ ਦੀ ਸਖ਼ਤ ਲੋੜ ਹੈ | ਜੇਕਰ ਇਸ ਮੌਕੇ ਨਹਿਰਾਂ ਬੰਦ ਕੀਤੀਆਂ ਗਈਆਂ ਤਾਂ ਕਿਸਾਨਾਂ ਦੇ ਬਾਗ਼ ਸੁੱਕ ਜਾਣਗੇ ਅਤੇ ਉਨ੍ਹਾਂ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਵੇਗਾ, ਪਰ ਇਸ ਦੇ ਬਾਵਜੂਦ ਨਹਿਰੀ ਵਿਭਾਗ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ | ਸਿਆਗ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਨਹਿਰਾਂ ਦੀ ਸਫ਼ਾਈ ਦੇ ਨਾਮ 'ਤੇ ਲੋਕਾਂ ਨਾਲ ਸਰਾਸਰ ਧੋਖਾ ਕੀਤਾ ਜਾ ਰਿਹਾ ਹੈ | ਅਸਲ ਸਚਾਈ ਇਹ ਹੈ ਕਿ ਰਾਜਨੀਤਿਕ ਦਬਾਅ ਹੇਠ ਅਬੋਹਰ-ਬਲੂਆਣਾ ਖੇਤਰ ਦੇ ਹਿੱਸੇ ਦਾ ਪਾਣੀ ਕੱਟ ਕੇ ਕਿਸੇ ਹੋਰ ਵੀ.ਆਈ.ਪੀ.ਖੇਤਰ ਵੱਲ ਮੋੜ ਦਿੱਤਾ ਗਿਆ ਹੈ | ਜ਼ਿਕਰਯੋਗ ਹੈ ਕਿ ਬੀਤੇ ਦਿਨ ਕਿਸਾਨ ਯੂਨੀਅਨਾਂ ਅਤੇ ਇਲਾਕੇ ਦੇ ਲਗਭਗ ਸਾਰੇ ਬਾਗ਼ਬਾਨੀ ਪਿੰਡਾਂ ਦੇ ਕਿਸਾਨ ਵੱਡੀ ਗਿਣਤੀ ਵਿਚ ਨਹਿਰ ਕਾਲੋਨੀ ਵਿਖੇ ਇਕੱਠੇ ਹੋਏ ਸਨ ਅਤੇ ਨਹਿਰ ਬੰਦੀ ਰੁਕਵਾਉਣ ਲਈ ਐਕਸੀਅਨ ਅਬੋਹਰ ਦਾ ਘਿਰਾਓ ਵੀ ਕੀਤਾ ਸੀ | ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਨਹਿਰਾਂ ਦੀ ਸਫ਼ਾਈ ਹੀ ਕਰਨੀ ਸੀ ਤਾਂ ਮਾਰਚ ਜਾਂ ਅਪ੍ਰੈਲ ਦਾ ਮਹੀਨਾ ਚੁਣਿਆ ਜਾਂਦਾ, ਪਰ ਸਰਕਾਰ ਨੇ ਜਾਣਬੁੱਝ ਕੇ 46 ਡਿਗਰੀ ਸੈਲਸੀਅਸ ਦੀ ਭਿਆਨਕ ਗਰਮੀ ਦੇ ਦਿਨਾਂ ਨੂੰ ਚੁਣਿਆ ਹੈ ਤਾਂ ਜੋ ਕਿੰਨੂ ਦੇ ਬਾਗ਼ਾਂ ਨੂੰ ਤਬਾਹ ਕੀਤਾ ਜਾ ਸਕੇ | ਸੁਸ਼ੀਲ ਸਿਆਗ ਨੇ ਕਿਹਾ ਕਿ ਅਬੋਹਰ-ਬਲੂਆਣਾ ਖੇਤਰ ਦੇ ਕਿਸਾਨਾਂ ਨੇ ਸਰਕਾਰਾਂ ਦੇ ਕਹਿਣ 'ਤੇ ਫ਼ਸਲੀ ਵਿਭਿੰਨਤਾ ਨੂੰ ਅਪਣਾਉਂਦੇ ਹੋਏ ਵੱਡੇ ਪੱਧਰ 'ਤੇ ਬਾਗ਼ ਲਗਾਏ ਸਨ | ਪਰ ਜਦੋਂ ਦੀ ਸੂਬੇ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿਚ ਆਈ ਹੈ, ਖੇਤਰ ਦਾ ਲਗਭਗ 20 ਹਜ਼ਾਰ ਏਕੜ ਕਿੰਨੂ ਦਾ ਰਕਬਾ ਪਾਣੀ ਦੀ ਘਾਟ ਕਾਰਨ ਸੁੱਕ ਕੇ ਤਬਾਹ ਹੋ ਚੁੱਕਾ ਹੈ | ਇਸ ਕਾਰਨ ਕਿਸਾਨਾਂ ਨੂੰ ਅਜਿਹਾ ਨਾ-ਪੂਰਾ ਹੋਣ ਵਾਲਾ ਆਰਥਿਕ ਨੁਕਸਾਨ ਹੋਇਆ ਹੈ, ਜਿਸ ਦੀ ਭਰਪਾਈ ਆਉਣ ਵਾਲੇ ਕਈ ਸਾਲਾਂ ਤੱਕ ਨਹੀਂ ਹੋ ਸਕਦੀ |

Ad Position 22
No active advertisement
ਪਿਛਲੀ ਖ਼ਬਰ ਪੋਿਲੰਗ ਸਮੇਂ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਸਕਾਰਪੀਓ ਸਵਾਰ ਨੌਜਵਾਨਾਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਅਬੋਹਰ ਵਿਚ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਕੇ ਸ਼ਾਂਤ ਪੂਰਨ ਢੰਗ ਨਾਲ ਸੰਪੰਨ ਹੋਈਆਂ ਨਗਰ ਨਿਗਮ ਚੋਣਾਂ
Ad Position 24