11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਸੜਕ ਹਾਦਸੇ 'ਚ ਜ਼ਖਮੀ ਹੋਏ ਵਿਅਕਤੀ ਦੀ ਮੌਤ, ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 27-05-2026

ਫ਼ਾਜ਼ਿਲਕਾ, 26 ਮਈ (ਦਵਿੰਦਰ ਪਾਲ ਸਿੰਘ)-ਥਾਣਾ ਖੂਈ ਖੇੜਾ ਪੁਲਿਸ ਨੇ ਤੇਜ਼ ਰਫ਼ਤਾਰ ਟਰੈਕਟਰ ਦੀ ਟੱਕਰ ਨਾਲ ਇਕ ਵਿਅਕਤੀ ਦੀ ਮੌਤ ਹੋਣ 'ਤੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਜਾਂਚ ਅਧਿਕਾਰੀ ਹੌਲਦਾਰ ਅਜਮੇਰ ਸਿੰਘ ਨੇ ਦੱਸਿਆ ਕਿ ਸੁਖਵਿੰਦਰ ਸਿੰਘ ਪੁੱਤਰ ਇੰਦਰਪਾਲ ਸਿੰਘ ਵਾਸੀ ਪਿੰਡ ਕੋਇਲ ਖੇੜਾ, ਜੋ ਕਿ ਭਾਰਤ-ਪਾਕਿ ਸੀਮਾ 'ਤੇ ਲੱਗੀ ਨਵੀਂ ਕੰਡਿਆਲੀ ਤਾਰ 'ਤੇ ਬਤੌਰ ਸੁਪਰਵਾਈਜ਼ਰ ਕੰਮ ਕਰਦਾ ਹੈ, ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ 22 ਮਈ ਨੂੰ ਰਾਤ ਆਪਣੇ ਸਾਥੀ ਲੋਕੇਸ਼ ਕੁਮਾਰ ਪੁੱਤਰ ਰੋਹਤਾਸ਼ ਸਿੰਘ ਵਾਸੀ ਕਪੂਰਪੁਰ ਜ਼ਿਲ੍ਹਾ ਹਾਪੁੜ (ਉੱਤਰ ਪ੍ਰਦੇਸ਼) ਨਾਲ ਮੋਟਰਸਾਈਕਲ 'ਤੇ ਪਿੰਡ ਬਾਰੇਕਾ ਤੋਂ ਮੁਰਾਦ ਚੌਂਕੀ ਨੂੰ ਜਾ ਰਿਹਾ ਸੀ | ਰਸਤੇ ਵਿਚ ਮੁਰਾਦ ਚੌਂਕੀ ਤੋਂ ਥੋੜ੍ਹਾ ਪਿੱਛੇ ਪਿੰਡ ਮੁਰਾਦ ਵਾਲਾ ਭੋਮਗੜ੍ਹ ਦੇ ਰਕਬੇ ਵਿਚ ਸੁਭਾਸ਼ ਚੰਦਰ ਪੁੱਤਰ ਫਰਸ਼ਾ ਰਾਮ ਵਾਸੀ ਮੁਰਾਦ ਵਾਲਾ ਭੋਮਗੜ੍ਹ ਨੇ ਤੇਜ਼ ਰਫ਼ਤਾਰ ਨਾਲ ਟਰੈਕਟਰ ਚਲਾਉਂਦੇ ਹੋਏ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਦੋਵੇਂ ਗੰਭੀਰ ਜ਼ਖਮੀ ਹੋ ਗਏ | ਦੌਰਾਨੇ ਇਲਾਜ ਲੋਕੇਸ਼ ਕੁਮਾਰ ਦੀ ਮੌਤ ਹੋ ਗਈ | ਪੁਲਿਸ ਨੇ ਟਰੈਕਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੇ ਕੱਚੇ ਖਾਲਿਆਂ ਨੂੰ ਪੱਕੇ ਖਾਲੇ ਬਣਾਉਣ ਦੀ ਸੈਣੀ ਵਲੋਂ ਕਰਵਾਈ ਗਈ ਸ਼ੁਰੂਆਤ ਅਗਲੀ ਖ਼ਬਰ ਪੋਿਲੰਗ ਸਮੇਂ ਪੁਲਿਸ ਨੇ ਤੇਜ਼ਧਾਰ ਹਥਿਆਰਾਂ ਸਮੇਤ ਸਕਾਰਪੀਓ ਸਵਾਰ ਨੌਜਵਾਨਾਂ ਨੂੰ ਕੀਤਾ ਕਾਬੂ
Ad Position 24