02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਰਬ ਬ੍ਰਾਹਮਣ ਸਭਾ ਵਲੋਂ ਤੁਲਸੀ ਵੰਡ ਸਮਾਰੋਹ

Ad Position 21
No active advertisement
ਅਜੀਤ ਡੈਸਕ 31-05-2026
ਅਬੋਹਰ, 30 ਮਈ (ਤੇਜਿੰਦਰ ਸਿੰਘ ਖ਼ਾਲਸਾ)- ਸਰਬ ਬ੍ਰਾਹਮਣ ਸਭਾ ਵਲੋਂ ਤੁਲਸੀ ਵੰਡ ਸਮਾਰੋਹ ਸ਼੍ਰੀ ਬਾਲਾ ਜੀ ਧਾਮ ਪਰਿਸਰ ਵਿਚ ਰੱਖਿਆ ਗਿਆ | ਇਸ ਦੌਰਾਨ ਸ਼੍ਰੀ ਬਾਲਾ ਜੀ ਧਾਮ ਮਹਿਲਾ ਸੰਕੀਰਤਨ ਮੰਡਲ ਵਲੋਂ ਆਯੋਜਿਤ ਸ਼੍ਰੀਮਦ ਭਾਗਵਤ ਸਪਤਾਹ ਗਿਆਨ ਯੱਗ ਸਥਾਨ 'ਤੇ ਆਏ ਸਾਰੇ ਸ਼ਰਧਾਲੂਆਂ ਨੂੰ ਤੁਲਸੀ ਦੇ ਬੂਟੇ ਵੰਡੇ ਗਏ | ਵਿ੍ੰਦਾਵਨ ਤੋਂ ਸ਼੍ਰੀ ਨੰਦ ਕਿਸ਼ੋਰ ਸ਼ਾਸਤਰੀ ਨੇ ਕਥਾ ਸੁਣਾਈ | ਉਨ੍ਹਾਂ ਨੇ ਸਨਾਤਨ ਧਰਮ ਵਿਚ ਤੁਲਸੀ ਦੇ ਪੌਦੇ ਦੀ ਮਹੱਤਤਾ ਬਾਰੇ ਦੱਸਦੇ ਕਿਹਾ ਕਿ ਤੁਲਸੀ ਨੂੰ ਹਰ ਘਰ ਵਿਚ ਲਗਾਉਣਾ ਚਾਹੀਦਾ ਹੈ | ਇਹ ਘਰ ਵਿਚ ਸ਼ੁੱਧਤਾ ਪੈਦਾ ਕਰਦੀ ਹੈ ਅਤੇ ਮਨੁੱਖ ਨੂੰ ਕੁਦਰਤ ਨਾਲ ਜੋੜਦੀ ਹੈ | ਗੌਤਮ ਗੌੜ ਇਸ ਪ੍ਰੋਜੈਕਟ ਦੇ ਕੋਆਰਡੀਨੇਟਰ ਸਨ | ਇਸ ਦੌਰਾਨ ਰਵੀਕਾਂਤ ਸ਼ਰਮਾ ਨੇ ਕਿਹਾ ਕਿ ਭਵਿੱਖ ਵਿਚ ਵਾਤਾਵਰਨ ਅਤੇ ਸਨਾਤਨ ਦੇ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਸਭਾ ਵਲੋਂ ਕੀਤੇ ਜਾਣਗੇ | ਇਸ ਮੌਕੇ ਅਮਿੱਤ ਸ਼ਰਮਾ, ਯੋਗੇਸ਼ ਗੌੜ, ਲਵਲੀਨ ਸ਼ਰਮਾ, ਸਚਿਨ ਸ਼ਰਮਾ, ਸੰਜੀਵ ਸ਼ਰਮਾ, ਰਵਿੰਦਰ ਸ਼ਰਮਾ, ਬਾਬੂ ਲਾਲ ਸ਼ਰਮਾ, ਅਸ਼ਵਨੀ ਸ਼ਰਮਾ, ਸੁਰਿੰਦਰ ਸ਼ਰਮਾ, ਕਿ੍ਸ਼ਨ ਸ਼ਰਮਾ, ਯੋਗੇਸ਼ ਗੌੜ, ਅਦਿੱਤਿਆ ਮੁਦਗਿਲ ਆਦਿ ਹਾਜ਼ਰ ਸਨ | ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦੌਰਾਨ ਲਗਭਗ 500 ਤੁਲਸੀ ਦੇ ਬੂਟੇ ਸ਼ਰਧਾਲੂਆਂ ਨੂੰ ਵੰਡੇ ਗਏ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਘੁੜਿਆਣਾ ਵਿਚ ਮੈਗਾ ਪੀ.ਟੀ.ਐਮ ਦਾ ਆਯੋਜਨ ਅਗਲੀ ਖ਼ਬਰ ਅਕਾਲ ਅਕੈਡਮੀ ਥੇਹ ਕਲੰਦਰ ਵਿਖੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਗਾਈ
Ad Position 24
No active advertisement