ਸਮਾਜ ਵਿਰੋਧੀ ਅਨਸਰਾਂ ਨੇ ਸਰਕਾਰੀ ਸਕੂਲ ’ਚ ਲਗਾਈ ਅੱਗ, ਕੰਪਿਊਟਰ ਸੜ ਕੇ ਸੁਆਹ
ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਨੇੜਲੇ ਪਿੰਡ ਪੰਨੀਵਾਲਾ ਮਾਹਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਮਾਜ ਵਿਰੋਧੀ ਅਨਸਰਾਂ ਵਲੋਂ ਸ਼ਰਾਰਤ ਕਰਦਿਆਂ ਇਕ ਕਮਰੇ ਦਾ ਤਾਲਾ ਤੋੜ ਕੇ ਅੰਦਰ ਰੱਖੇ ਕੰਪਿਊਟਰ ਸਿਸਟਮ ਨੂੰ ਅੱਗ ਲਗਾ ਦਿੱਤੀ ਗਈ ਅਤੇ ਉਸ ਦੀ ਹਾਰਡ ਡਿਸਕ ਚੋਰੀ ਕਰ ਲਈ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਛੁੱਟੀ ’ਤੋਂ ਅਗਲੇ ਦਿਨ ਸਟਾਫ਼ ਸਕੂਲ ਪਹੁੰਚਿਆ।
ਅਬੋਹਰ, 1 ਅਗਸਤ (ਵਿਵੇਕ ਹੂੜੀਆ)-ਨੇੜਲੇ ਪਿੰਡ ਪੰਨੀਵਾਲਾ ਮਾਹਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ’ਚ ਸਮਾਜ ਵਿਰੋਧੀ ਅਨਸਰਾਂ ਵਲੋਂ ਸ਼ਰਾਰਤ ਕਰਦਿਆਂ ਇਕ ਕਮਰੇ ਦਾ ਤਾਲਾ ਤੋੜ ਕੇ ਅੰਦਰ ਰੱਖੇ ਕੰਪਿਊਟਰ ਸਿਸਟਮ ਨੂੰ ਅੱਗ ਲਗਾ ਦਿੱਤੀ ਗਈ ਅਤੇ ਉਸ ਦੀ ਹਾਰਡ ਡਿਸਕ ਚੋਰੀ ਕਰ ਲਈ ਗਈ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਛੁੱਟੀ ’ਤੋਂ ਅਗਲੇ ਦਿਨ ਸਟਾਫ਼ ਸਕੂਲ ਪਹੁੰਚਿਆ। ਸਕੂਲ ਇੰਚਾਰਜ ਰਾਖੀ ਰਾਣੀ ਨੇ ਦੱਸਿਆ ਕਿ ਜਦੋਂ ਉਹ ਸਕੂਲ ਆਏ ਤਾਂ ਤੀਜੀ ਜਮਾਤ ਦੇ ਕਮਰੇ ਦਾ ਤਾਲਾ ਟੁੱਟਾ ਹੋਇਆ ਸੀ ਅਤੇ ਅੰਦਰ ਸੀ.ਪੀ.ਯੂ.ਅਤੇ ਕੰਪਿਊਟਰ ਸੜੇ ਪਏ ਸਨ, ਜਦਕਿ ਹਾਰਡ ਡਿਸਕ ਗ਼ਾਇਬ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸਕੂਲ ’ਚੋਂ ਸੀ.ਸੀ.ਟੀ.ਵੀ. ਕੈਮਰੇ, ਟੂਟੀਆਂ ਅਤੇ ਮੋਟਰਾਂ ਚੋਰੀ ਹੋ ਚੁੱਕੀਆਂ ਹਨ। ਘਟਨਾ ਦੀ ਸੂਚਨਾ ਉੱਚ ਅਧਿਕਾਰੀਆਂ ਅਤੇ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ ’ਤੇ ਪਹੁੰਚੀ ਥਾਣਾ ਖੂਈਆਂ ਸਰਵਰ ਦੀ ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।