10-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਪੀ.ਐੱਚ.ਡੀ.ਸੀ.ਸੀ.ਆਈ.ਰਿਜਨਲ ਫ਼ੈਸ਼ਨ ਟੈਕਸ ਟੈਕ ਫੋਰਮ ਵਲੋਂ 42 ਮਹਿਲਾ ਅਚੀਵਰਜ਼ 'ਮਾਤਰੀ ਸ਼ਕਤੀ ਸਨਮਾਨ' ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 02-06-2026
ਫ਼ਾਜ਼ਿਲਕਾ, 1 ਜੂਨ (ਦਵਿੰਦਰ ਪਾਲ ਸਿੰਘ)-ਹਰਿਆਣਾ ਲੋਕ ਭਵਨ ਵਿਖੇ ਪੀ.ਐੱਚ.ਡੀ.ਸੀ.ਸੀ.ਆਈ.ਦੇ ਫ਼ੈਸ਼ਨ ਟੈਕਸ ਟੈਕ ਫੋਰਮ ਵਲੋਂ ਫੇਮਮੌਮਪ੍ਰੇਨਿਓਰਜ਼ ਰਾਈਜ਼ਿੰਗ ਸਟਾਰ ਦੇ ਸਹਿਯੋਗ ਨਾਲ 'ਮੌਮਪ੍ਰੇਨਿਓਰਜ਼-ਮਾਤਰੀ ਸ਼ਕਤੀ ਸਨਮਾਨ-2026' ਸਮਾਗਮ ਕਰਵਾਇਆ ਗਿਆ | ਇਸ ਸ਼ਾਨਦਾਰ ਸਮਾਰੋਹ ਦੌਰਾਨ ਦੇਸ਼ ਭਰ ਤੋਂ ਆਈਆਂ 42 ਵਿਲੱਖਣ ਮਹਿਲਾ ਅਚੀਵਰਜ਼ ਦੇ ਸਮੂਹ ਨੂੰ ਸਨਮਾਨਿਤ ਕੀਤਾ ਗਿਆ | ਇਸ ਪ੍ਰੋਗਰਾਮ ਦੀ ਅਗਵਾਈ ਪੀ.ਐੱਚ.ਡੀ.ਸੀ.ਸੀ.ਆਈ.ਪੰਜਾਬ ਸਟੇਟ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਅਤੇ ਪ੍ਰੋਗਰਾਮ ਦੀ ਕਿਊਰੇਟਰ ਸੁਸ਼੍ਰੀ ਹਿਮਾਨੀ ਅਰੋੜਾ ਵਲੋਂ ਸਾਂਝੇ ਤੌਰ 'ਤੇ ਕੀਤੀ ਗਈ, ਜਿਸ ਦਾ ਮੁੱਖ ਉਦੇਸ਼ ਸਮਾਜ ਅਤੇ ਰਾਸ਼ਟਰ ਨਿਰਮਾਣ ਵਿਚ ਮਹਿਲਾਵਾਂ ਦੇ ਯੋਗਦਾਨ ਦਾ ਜਸ਼ਨ ਮਨਾਉਣਾ ਸੀ | ਸਮਾਗਮ ਨੂੰ ਸੰਬੋਧਨ ਕਰਦਿਆਂ ਹਰਿਆਣਾ ਦੇ ਰਾਜਪਾਲ ਪ੍ਰੋ.ਅਸੀਮ ਕੁਮਾਰ ਘੋਸ਼ ਨੇ ਕਿਹਾ ਕਿ ਅÏਰਤਾਂ ਇਕ ਮਜ਼ਬੂਤ ਅਤੇ ਪ੍ਰਗਤੀਸ਼ੀਲ ਸਮਾਜ ਦੀ ਨੀਂਹ ਹਨ | ਉਨ੍ਹਾਂ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਯੋਗਦਾਨ ਪਾਉਣ ਵਾਲੀਆਂ ਜੇਤੂ ਮਹਿਲਾਵਾਂ ਦੀ ਸ਼ਲਾਘਾ ਕਰਦਿਆਂ ਕਹਾ ਕਿ ਦੇਸ਼ ਦੇ ਸਰਵਪੱਖੀ ਵਿਕਾਸ ਲਈ ਮਹਿਲਾਵਾਂ ਦਾ ਸਸ਼ਕਤੀਕਰਨ ਬਹੁਤ ਜ਼ਰੂਰੀ ਹੈ | ਮਾਤਾਵਾਂ ਅਤੇ ਮਹਿਲਾ ਉੱਦਮੀ ਪਰਿਵਾਰ, ਸਮਾਜ ਅਤੇ ਦੇਸ਼ ਦੇ ਭਵਿੱਖ ਨੂੰ ਸੰਵਾਰਨ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਪੀ.ਐੱਚ ਡੀ.ਸੀ.ਸੀ.ਆਈ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅੱਜ ਸਨਮਾਨਿਤ ਹੋਣ ਵਾਲੀਆਂ ਅÏਰਤਾਂ ਤਿਆਗ ਅਤੇ ਲੀਡਰਸ਼ਿਪ ਦੀ ਮਿਸਾਲ ਹਨ | ਪਿਛਲੇ 12 ਸਾਲਾਂ ਵਿਚ ਦੇਸ਼ ਦੀਆਂ ਅÏਰਤਾਂ ਨੇ ਹਰ ਖੇਤਰ ਵਿਚ ਅਸਮਾਨ ਨੂੰ ਛੂਹਿਆ ਹੈ ਅਤੇ ਵਿਕਾਸ ਵਿਚ ਬਰਾਬਰ ਦੀ ਭਾਗੀਦਾਰ ਬਣੀਆਂ ਹਨ | ਉਨ੍ਹਾਂ ਕਿਹਾ ਕਿ ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਅਤੇ ਹਰਿਆਣਾ ਸਰਕਾਰ ਮਹਿਲਾਵਾਂ ਦੀ ਸੁਰੱਖਿਆ, ਸਿੱਖਿਆ, ਸਿਹਤ ਅਤੇ ਆਰਥਿਕ ਸੁਤੰਤਰਤਾ ਲਈ ਕਈ ਯੋਜਨਾਵਾਂ ਚਲਾ ਰਹੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਹੁਣ ਅÏਰਤਾਂ ਨੂੰ ਸਿਰਫ਼ ਸਨਮਾਨ ਦੇਣ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਫ਼ੈਸਲੇ ਲੈਣ ਅਤੇ ਅਗਵਾਈ ਕਰਨ ਲਈ ਵੀ ਅੱਗੇ ਲਿਆਉਣਾ ਚਾਹੀਦਾ ਹੈ | ਫੋਰਮ ਦੀ ਚੇਅਰਪਰਸਨ ਸੁਸ਼੍ਰੀ ਹਿਮਾਨੀ ਅਰੋੜਾ ਅਤੇ ਹਰਿਆਣਾ ਦੀ ਪ੍ਰਥਮ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼ ਨੇ ਵੀ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਜਿਹੜੀਆਂ ਅÏਰਤਾਂ ਮਾਤਿ੍ਤਵ ਅਤੇ ਆਪਣੇ ਕਾਰੋਬਾਰ ਵਿਚਾਲੇ ਸਫਲਤਾਪੂਰਵਕ ਸੰਤੁਲਨ ਬਣਾਉਂਦੀਆਂ ਹਨ, ਉਹ ਸੱਚੇ ਸਸ਼ਕਤੀਕਰਨ ਦਾ ਪ੍ਰਤੀਕ ਹਨ | ਇਸ ਸਮਾਰੋਹ ਦੌਰਾਨ ਪੀ.ਐੱਚ.ਡੀ.ਸੀ.ਸੀ.ਆਈ.ਵਲੋਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਰਾਜਪਾਲ ਪ੍ਰੋ.ਅਸੀਮ ਕੁਮਾਰ ਘੋਸ਼, ਪ੍ਰਥਮ ਮਹਿਲਾ ਸ਼੍ਰੀਮਤੀ ਮਿਤਰਾ ਘੋਸ਼ ਅਤੇ ਮੁੱਖ ਮੰਤਰੀ ਦੀ ਧਰਮ-ਪਤਨੀ ਸ਼੍ਰੀਮਤੀ ਸੁਮਨ ਸੈਣੀ ਨੂੰ ਵੀ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਵਿਚ ਪਦਮ ਸ਼੍ਰੀ ਐਵਾਰਡੀ, ਖਿਡਾਰੀ, ਸੀਨੀਅਰ ਪੱਤਰਕਾਰ ਅਤੇ ਕਈ ਨਾਮਵਰ ਹਸਤੀਆਂ ਜਿਵੇਂ ਚੰਡੀਗੜ੍ਹ ਦੇ ਸਾਬਕਾ ਮੇਅਰ ਐੱਚ.ਕੇ.ਬਬਲਾ, ਅੰਜੂ ਅਹੂਜਾ, ਉਪਾਸਨਾ ਅਰੋੜਾ, ਅੰਤਰਰਾਸ਼ਟਰੀ ਮੁੱਕੇਬਾਜ਼ ਨੂਪੁਰ ਸ਼ਿਓਰਾਨ ਅਤੇ ਮਸ਼ਹੂਰ ਸਾੜ੍ਹੀ ਡਰੇਪਿੰਗ ਆਰਟਿਸਟ ਡੌਲੀ ਜੈਨ ਵੀ ਮੌਜੂਦ ਸਨ | ਅਖੀਰ ਵਿਚ ਪੀ.ਐੱਚ.ਡੀ.ਸੀ.ਸੀ.ਆਈ.ਦੇ ਡਿਪਟੀ ਸੈਕਟਰੀ ਜਨਰਲ ਨਵੀਨ ਸੇਠ, ਹਰਿਆਣਾ ਵਿਧਾਨ ਸਭਾ ਦੇ ਸਪੀਕਰ ਹਰਵਿੰਦਰ ਕਲਿਆਣ ਅਤੇ ਸੀਨੀਅਰ ਰਿਜਨਲ ਡਾਇਰੈਕਟਰ ਭਾਰਤੀ ਸੂਦ ਨੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਅਰੋੜਵੰਸ਼ ਵੈੱਲਫੇਅਰ ਸੁਸਾਇਟੀ ਫ਼ਾਜ਼ਿਲਕਾ ਵਲੋਂ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ ਜੈਅੰਤੀ ਅਗਲੀ ਖ਼ਬਰ ਅਰੋੜਾ ਮਹਾਂਸਭਾ ਪੰਜਾਬ ਨੇ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨਾਲ ਮੁਲਾਕਾਤ
Ad Position 24