09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਮਜ਼ਦੂਰਾਂ ਤੇ ਉਸਾਰੀ ਕਿਰਤੀਆਂ ਲਈ ਜਾਗਰੂਕਤਾ ਕੈਂਪ ਅੱਜ

ਜਲਾਲਾਬਾਦ, 9 ਅਕਤੂਬਰ (ਜਤਿੰਦਰ ਪਾਲ ਸਿੰਘ)- ਉਸਾਰੀ ਦੇ ਕੰਮਾਂ ਨਾਲ ਜੁੜੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਦੇ ਉਦੇਸ਼ ਨਾਲ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿਸਟਰਡ ਏਟਕ) ਵਲੋਂ 10 ਅਕਤੂਬਰ ਨੂੰ ਵਿਸ਼ਾਲ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਯੂਨੀਅਨ ਦੇ ਨੁਮਾਇੰਦੇ ਪਰਮਜੀਤ ਢਾਬਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ 11 ਵਜੇ ਤੱਕ ਐਫ.

Ad Position 21
No active advertisement
ਅਜੀਤ ਡੈਸਕ 10-10-2026
ਜਲਾਲਾਬਾਦ, 9 ਅਕਤੂਬਰ (ਜਤਿੰਦਰ ਪਾਲ ਸਿੰਘ)- ਉਸਾਰੀ ਦੇ ਕੰਮਾਂ ਨਾਲ ਜੁੜੇ ਮਜ਼ਦੂਰਾਂ ਤੇ ਕਿਰਤੀਆਂ ਨੂੰ ਸਰਕਾਰੀ ਭਲਾਈ ਸਕੀਮਾਂ ਦਾ ਲਾਭ ਦਿਵਾਉਣ ਦੇ ਉਦੇਸ਼ ਨਾਲ ਕੰਸਟਰੱਕਸ਼ਨ ਵਰਕਰ ਐਂਡ ਲੇਬਰ ਯੂਨੀਅਨ (ਰਜਿਸਟਰਡ ਏਟਕ) ਵਲੋਂ 10 ਅਕਤੂਬਰ ਨੂੰ ਵਿਸ਼ਾਲ ਜਾਗਰੂਕਤਾ ਕੈਂਪ ਲਗਾਇਆ ਜਾ ਰਿਹਾ ਹੈ। ਯੂਨੀਅਨ ਦੇ ਨੁਮਾਇੰਦੇ ਪਰਮਜੀਤ ਢਾਬਾਂ ਨੇ ਦੱਸਿਆ ਕਿ ਇਹ ਕੈਂਪ ਸਵੇਰੇ 9 ਵਜੇ ਤੋਂ 11 ਵਜੇ ਤੱਕ ਐਫ.ਐਫ. ਰੋਡ ’ਤੇ ਬੱਬਲੂ ਐਨਕਲੇਵ ਦੇ ਸਾਹਮਣੇ ਸਥਿਤ ਵਿਸ਼ਵਕਰਮਾ ਮੰਦਰ ਵਿਚ ਲਗਾਇਆ ਜਾਵੇਗਾ। ਕੈਂਪ ਦਾ ਉਦਘਾਟਨ ਜਲਾਲਾਬਾਦ ਦੇ ਲੇਬਰ ਇੰਸਪੈਕਟਰ ਸੌਰਵ ਕਪੂਰ ਕਰਨਗੇ। ਪਰਮਜੀਤ ਢਾਬਾਂ ਨੇ ਦੱਸਿਆ ਕਿ ਰਾਜ ਮਿਸਤਰੀਆਂ, ਮਜ਼ਦੂਰਾਂ, ਤਰਖਾਣਾਂ, ਪਲੰਬਰ, ਇਲੈਕਟ੍ਰੀਕਲ, ਪੇਂਟਰਾਂ, ਪੱਥਰ ਤੇ ਟਾਈਲਾਂ ਲਗਾਉਣ ਵਾਲਿਆਂ, ਸਰਿਆ ਬੰਨ੍ਹਣ ਵਾਲਿਆਂ ਤੇ ਲੋਹੇ ਦਾ ਕੰਮ ਕਰਨ ਵਾਲੇ ਕਿਰਤੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੇ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨਾ ਇਸ ਉਪਰਾਲੇ ਦਾ ਮੁੱਖ ਮਕਸਦ ਹੈ।
Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਦਰਸ਼ਨਾਂ ਸਦਕਾ ਸਕਾਲਰਸ਼ਿਪ ਮੋਰਚਾ ਜਿੱਤਿਆ- ਧਰਮੂ ਵਾਲਾ, ਸਟਾਲਿਨ ਅਗਲੀ ਖ਼ਬਰ ਸੁਹਾਨੀ ਡੋਡਾ ਨੇ ਖੂਈਆਂ ਸਰਵਰ ’ਚ ਲੋੜਵੰਦਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ
Ad Position 24